Punjab News: ਦਿੱਲੀ ਚੋਣਾਂ 'ਚ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਨਹੀਂ ਪਹੁੰਚਾਏ ਪੈਸੇ ਉਨ੍ਹਾਂ ਦੇ ਹੋਏ ਤਬਾਦਲੇ, ਬਿੱਟੂ ਦਾ ਵੱਡਾ ਖ਼ੁਲਾਸਾ ! ਦੇਖੋ ਵੀਡੀਓ
ਬਿੱਟੂ ਨੇ ਕਿਹਾ- ਜਦੋਂ ਸਾਡੀ ਸਰਕਾਰ ਆਵੇਗੀ ਤਾਂ ਇਮਾਨਦਾਰ ਅਧਿਕਾਰੀਆਂ ਨੂੰ ਫੀਲਡ ਵਿੱਚ ਨਿਯੁਕਤ ਕੀਤਾ ਜਾਵੇਗਾ। ਬਿੱਟੂ ਨੇ ਅੱਗੇ ਕਿਹਾ- ਮੈਂ ਅਧਿਕਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ, ਜੇ ਕੋਈ 'ਆਪ' ਨੇਤਾ ਤੁਹਾਨੂੰ ਪੈਸਿਆਂ ਲਈ ਤੰਗ ਕਰਦਾ ਹੈ, ਤਾਂ ਸਾਨੂੰ ਦੱਸੋ, ਅਸੀਂ ਉਸ 'ਤੇ ਕਾਰਵਾਈ ਕਰਾਂਗੇ।
Punjab News: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bitti) ਨੇ ਆਮ ਆਦਮੀ ਪਾਰਟੀ 'ਤੇ ਦਿੱਲੀ ਵਿੱਚ ਸੱਤਾ ਗੁਆਉਣ ਤੋਂ ਬਾਅਦ ਪੰਜਾਬ ਵਿੱਚ 21 IPS ਅਧਿਕਾਰੀਆਂ ਦੇ ਤਬਾਦਲੇ ਕਰਨ ਦਾ ਦੋਸ਼ ਲਗਾਇਆ ਹੈ। ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦੋਸ਼ ਲਗਾਇਆ ਹੈ ਕਿ ਸਿਰਫ਼ ਉਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ ਜੋ ਦਿੱਲੀ ਚੋਣਾਂ ਦੌਰਾਨ ਪੈਸੇ ਨਹੀਂ ਦੇ ਸਕੇ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸ਼ੁੱਕਰਵਾਰ ਦੁਪਹਿਰ ਨੂੰ ਏਡੀਜੀਪੀ, ਡੀਆਈਜੀ ਸਮੇਤ 21 ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਜਿਸ ਵਿੱਚ ਜਲੰਧਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਤੇ 9 ਜ਼ਿਲ੍ਹਿਆਂ ਦੇ ਐਸਐਸਪੀਜ਼ ਦੇ ਨਾਮ ਸ਼ਾਮਲ ਸਨ।
ਪੰਜਾਬ ਪੁਲਸ ਦੇ ਅਫਸਰਾਂ ਦੀਆਂ ਬਦਲੀਆਂ ਦਾ ਅਸਲ ਸੱਚ। pic.twitter.com/I5ohK7FYBE
— Ravneet Singh Bittu (@RavneetBittu) February 22, 2025
ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਦੋਸ਼ ਲਗਾਇਆ ਕਿ ਦਿੱਲੀ ਦੇ ਕਪੂਰਥਲਾ ਹਾਊਸ ਨੂੰ ਪੈਸੇ ਇਕੱਠੇ ਕਰਨ ਦੇ ਕੇਂਦਰ ਵਜੋਂ ਵਰਤਿਆ ਜਾਂਦਾ ਸੀ। ਗੇਟ 'ਤੇ ਇੱਕ ਰਜਿਸਟਰ ਲੱਗਾ ਹੋਇਆ ਸੀ ਜਿਸ ਵਿੱਚ ਪੰਜਾਬ ਦੇ ਅਧਿਕਾਰੀਆਂ ਦੇ ਨਾਮ ਵੀ ਸਨ। ਜਿਹੜਾ ਅਧਿਕਾਰੀ ਉਕਤ ਰਜਿਸਟਰ ਅਨੁਸਾਰ ਪੈਸੇ ਨਹੀਂ ਦੇ ਸਕਿਆ, ਉਸਦਾ ਤਬਾਦਲਾ ਕਰ ਦਿੱਤਾ ਗਿਆ। ਇਹ ਸਿਰਫ ਇਸ ਲਈ ਹੋਇਆ ਕਿਉਂਕਿ ਉਕਤ ਅਧਿਕਾਰੀਆਂ ਨੇ ਸਰਕਾਰ ਦੀ ਇੱਛਾ ਅਨੁਸਾਰ ਪੈਸੇ ਨਹੀਂ ਦਿੱਤੇ।
ਮੰਤਰੀ ਬਿੱਟੂ ਨੇ ਅੱਗੇ ਕਿਹਾ- ਹੁਣ ਅਗਲੀ ਵਾਰੀ ਡੀਸੀ ਤੇ ਪੰਜਾਬ ਦੇ ਹੋਰ ਵਿਭਾਗਾਂ ਦੀ ਹੈ। ਮੈਂ ਲੋਕਾਂ ਨੂੰ ਸਿਰਫ਼ ਇੱਕ ਗੱਲ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਇਹੀ ਕਾਰਨ ਹੈ ਕਿ ਪੰਜਾਬ ਵਿੱਚ ਲੁੱਟ-ਖਸੁੱਟ ਹੋ ਰਹੀ ਹੈ। ਜਿਹੜਾ ਅਫ਼ਸਰ ਪੈਸੇ ਉੱਪਰ ਵੱਲ ਨਹੀਂ ਭੇਜੇਗਾ, ਉਹ ਬਚ ਨਹੀਂ ਸਕੇਗਾ। ਬਿੱਟੂ ਨੇ ਕਿਹਾ- ਜਦੋਂ ਸਾਡੀ ਸਰਕਾਰ ਆਵੇਗੀ ਤਾਂ ਇਮਾਨਦਾਰ ਅਧਿਕਾਰੀਆਂ ਨੂੰ ਫੀਲਡ ਵਿੱਚ ਨਿਯੁਕਤ ਕੀਤਾ ਜਾਵੇਗਾ। ਬਿੱਟੂ ਨੇ ਅੱਗੇ ਕਿਹਾ- ਮੈਂ ਅਧਿਕਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ, ਜੇ ਕੋਈ 'ਆਪ' ਨੇਤਾ ਤੁਹਾਨੂੰ ਪੈਸਿਆਂ ਲਈ ਤੰਗ ਕਰਦਾ ਹੈ, ਤਾਂ ਸਾਨੂੰ ਦੱਸੋ, ਅਸੀਂ ਉਸ 'ਤੇ ਕਾਰਵਾਈ ਕਰਾਂਗੇ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















