IND vs PAK Dubai: ਟਾਸ ਜਿੱਤਦਿਆਂ ਹੀ ਪਾਕਿਸਤਾਨ ਨੇ ਭਾਰਤ ਵਿਰੁੱਧ ਬਦਲੀ ਟੀਮ, ਤਜ਼ਰਬੇਕਾਰ ਖਿਡਾਰੀ ਕੀਤਾ ਬਾਹਰ, ਜਾਣੋ ਕੌਣ-ਕੌਣ ਟੀਮ 'ਚ ਸ਼ਾਮਲ ?
Champions Trophy 2025 IND vs PAK: ਪਾਕਿਸਤਾਨ ਨੇ ਟੀਮ ਇੰਡੀਆ ਖਿਲਾਫ ਮੈਚ ਲਈ ਪਲੇਇੰਗ ਇਲੈਵਨ ਵਿੱਚ ਬਦਲਾਅ ਕੀਤਾ ਹੈ। ਟੀਮ ਦਾ ਇੱਕ ਤਜਰਬੇਕਾਰ ਖਿਡਾਰੀ ਦੁਬਈ ਮੈਚ ਤੋਂ ਬਾਹਰ ਹੈ।
IND vs PAK Dubai Champions Trophy 2025: ਪਾਕਿਸਤਾਨ ਨੇ ਦੁਬਈ ਵਿੱਚ ਖੇਡੇ ਜਾਣ ਵਾਲੇ ਭਾਰਤ ਵਿਰੁੱਧ ਮੈਚ ਲਈ ਟਾਸ ਜਿੱਤ ਲਿਆ ਹੈ। ਟੀਮ ਇੰਡੀਆ ਚੈਂਪੀਅਨਜ਼ ਟਰਾਫੀ 2025 ਦੇ ਆਪਣੇ ਦੂਜੇ ਮੈਚ ਵਿੱਚ ਪਹਿਲਾਂ ਗੇਂਦਬਾਜ਼ੀ ਕਰਨ ਲਈ ਮੈਦਾਨ 'ਤੇ ਉਤਰੇਗੀ। ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰਿਜ਼ਵਾਨ ਨੇ ਦੱਸਿਆ ਕਿ ਪਾਕਿਸਤਾਨ ਦੇ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਹੋਇਆ ਹੈ। ਟੀਮ ਦਾ ਇਹ ਤਜਰਬੇਕਾਰ ਖਿਡਾਰੀ ਪਲੇਇੰਗ ਇਲੈਵਨ ਤੋਂ ਬਾਹਰ ਹੈ।
ਟਾਸ ਜਿੱਤਣ ਤੋਂ ਬਾਅਦ ਰਿਜ਼ਵਾਨ ਨੇ ਕਿਹਾ, ਅਸੀਂ ਪਹਿਲਾਂ ਬੱਲੇਬਾਜ਼ੀ ਕਰਾਂਗੇ। ਭਾਰਤ ਨੂੰ ਇੱਕ ਵੱਡਾ ਟੀਚਾ ਦੇਣਾ ਚਾਹਾਂਗਾ। ਆਈਸੀਸੀ ਟੂਰਨਾਮੈਂਟਾਂ ਵਿੱਚ ਹਰ ਮੈਚ ਮਹੱਤਵਪੂਰਨ ਹੁੰਦਾ ਹੈ। ਸਾਡੀ ਟੀਮ ਇੱਥੋਂ (ਦੁਬਈ) ਦੀ ਸਥਿਤੀ ਤੋਂ ਜਾਣੂ ਹੈ। ਅਸੀਂ ਪਹਿਲਾਂ ਵੀ ਇੱਥੇ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਅੱਜ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ। ਸਾਡੀ ਪਲੇਇੰਗ ਇਲੈਵਨ ਵਿੱਚ ਇੱਕ ਬਦਲਾਅ ਹੈ। ਫਖਰ ਜ਼ਮਾਨ ਦੀ ਜਗ੍ਹਾ ਇਮਾਮ-ਉਲ-ਹੱਕ ਨੂੰ ਮੌਕਾ ਦਿੱਤਾ ਗਿਆ ਹੈ।
ਚੈਂਪੀਅਨਜ਼ ਟਰਾਫੀ 2025 ਵਿੱਚ ਭਾਰਤ ਬਨਾਮ ਪਾਕਿਸਤਾਨ ਮੈਚ ਦੀ ਪਲੇਇੰਗ ਇਲੈਵਨ -
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਕਸ਼ਰ ਪਟੇਲ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ, ਕੁਲਦੀਪ ਯਾਦਵ।
Your #TeamIndia for today 💪
— BCCI (@BCCI) February 23, 2025
Updates ▶️ https://t.co/llR6bWyvZN#PAKvIND | #ChampionsTrophy pic.twitter.com/AzTW7e0PlP
🚨 TOSS & PLAYING XI 🚨
— Pakistan Cricket (@TheRealPCB) February 23, 2025
Pakistan win the toss and elect to bat first 🏏
One change to our playing XI for today's match 🇵🇰#PAKvIND | #ChampionsTrophy | #WeHaveWeWill pic.twitter.com/JkB5DcgibY
ਪਾਕਿਸਤਾਨ: ਇਮਾਮ-ਉਲ-ਹੱਕ, ਬਾਬਰ ਆਜ਼ਮ, ਸਾਊਦ ਸ਼ਕੀਲ, ਮੁਹੰਮਦ ਰਿਜ਼ਵਾਨ (ਵਿਕਟਕੀਪਰ/ਕਪਤਾਨ), ਸਲਮਾਨ ਆਗਾ, ਤੈਯਬ ਤਾਹਿਰ, ਖੁਸ਼ਦਿਲ ਸ਼ਾਹ, ਸ਼ਾਹੀਨ ਅਫਰੀਦੀ, ਨਸੀਮ ਸ਼ਾਹ, ਹਾਰਿਸ ਰਊਫ, ਅਬਰਾਰ ਅਹਿਮਦ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















