Guru Randhawa: ਪੰਜਾਬੀ ਗਾਇਕ ਗੁਰੂ ਰੰਧਾਵਾ ਦੀ ਹਸਪਤਾਲ ਤੋਂ ਤਸਵੀਰ ਵਾਈਰਲ, ਅਜਿਹੀ ਹਾਲਤ ਵੇਖ ਫੈਨਜ਼ ਦੀ ਵਧੀ ਚਿੰਤਾ...
Guru Randhawa: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਜਿਨ੍ਹਾਂ ਆਪਣੀ ਗਾਇਕੀ ਨਾਲ ਸਿਰਫ ਪੰਜਾਬੀ ਹੀ ਨਹੀਂ ਬਲਕਿ ਹਿੰਦੀ ਸੰਗੀਤ ਜਗਤ ਵਿੱਚ ਵੀ ਵੱਖਰੀ ਪਛਾਣ ਕਾਇਮ ਕੀਤੀ ਹੈ। ਦਰਸ਼ਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲੇ

Guru Randhawa: ਮਸ਼ਹੂਰ ਪੰਜਾਬੀ ਗਾਇਕ ਗੁਰੂ ਰੰਧਾਵਾ ਜਿਨ੍ਹਾਂ ਆਪਣੀ ਗਾਇਕੀ ਨਾਲ ਸਿਰਫ ਪੰਜਾਬੀ ਹੀ ਨਹੀਂ ਬਲਕਿ ਹਿੰਦੀ ਸੰਗੀਤ ਜਗਤ ਵਿੱਚ ਵੀ ਵੱਖਰੀ ਪਛਾਣ ਕਾਇਮ ਕੀਤੀ ਹੈ। ਦਰਸ਼ਕਾਂ ਦੇ ਦਿਲਾਂ ਉੱਪਰ ਰਾਜ ਕਰਨ ਵਾਲੇ ਗਾਇਕ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਰੰਧਾਵਾ ਦੀ ਹਸਪਤਾਲ ਤੋਂ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਇਹ ਤਸਵੀਰ ਗਾਇਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਬੁਰੀ ਹਾਲਤ ਵਿੱਚ ਵਿਖਾਈ ਦੇ ਰਹੇ ਹਨ।
ਗਾਇਕ ਗੁਰੂ ਰੰਧਾਵਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਮੇਰਾ ਪਹਿਲਾ ਸਟੰਟ, ਮੇਰੀ ਪਹਿਲੀ ਸੱਟ, ਪਰ ਮੇਰਾ ਹੌਸਲਾ ਅਟੁੱਟ ਹੈ। ਸ਼ੌਂਕੀ ਸਰਦਾਰ ਫਿਲਮ ਦੇ ਸੈੱਟ ਤੋਂ ਇੱਕ ਯਾਦ। ਐਕਸ਼ਨ ਵਾਲਾ ਬਹੁਤ ਮੁਸ਼ਕਲ ਕੰਮ ਆ ਪਰ ਆਪਣੇ ਦਰਸ਼ਕਾਂ ਲਈ ਸਖ਼ਤ ਮਿਹਨਤ ਕਰਾਂਗਾ 🙏...
View this post on Instagram
ਕਲਾਕਾਰ ਦੀ ਅਜਿਹੀ ਹਾਲਤ ਵੇਖ ਪ੍ਰਸ਼ੰਸਕ ਵੀ ਚਿੰਤਾ ਜ਼ਾਹਿਰ ਕਰ ਰਹੇ ਹਨ। ਵੇਖੋ ਉਨ੍ਹਾਂ ਦੇ ਕਮੈਂਟ... ਇਸ ਉੱਪਰ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਹਾਏ ਰੱਬਾ, ਇੰਨਾ ਹਾਰਡ ਵਰਕ ਕਰ ਰਹੇ ਹੋ ਤੁਸੀ... ਆਪਣਾ ਧਿਆਨ ਰੱਖੋ ਜਲਦੀ ਠੀਕ ਹੋ ਜਾਓ ਚੈਂਪੀਅਨ, ਸਾਡਾ ਸ਼ੇਰ...ਇਸ ਦੇ ਨਾਲ ਹੀ ਪ੍ਰਸ਼ੰਸਕਾਂ ਵੱਲੋਂ ਗਾਇਕ ਦੇ ਜਲਦੀ ਠੀਕ ਹੋਣ ਦੀਆਂ ਦੁਆਵਾਂ ਮੰਗੀਆਂ ਜਾ ਰਹੀਆਂ ਹਨ।
ਫਿਲਮ ਸ਼ੌਂਕੀ ਸਰਦਾਰ ਬਾਰੇ ਗੱਲ ਕਰਿਏ ਤਾਂ ਇਸ ਵਿੱਚ ਬੱਬੂ ਮਾਨ ਰੰਧਾਵਾ ਨਾਲ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ ਮਈ ਮਹੀਨੇ ਵਿੱਚ ਰਿਲੀਜ਼ ਹੋਵੇਗੀ। ਇਸ ਤੋਂ ਪਹਿਲਾਂ ਫਿਲਮ ਦਾ ਪੋਸਟਰ ਵੀ ਆਊਟ ਹੋ ਚੁੱਕਿਆ ਹੈ। ਜਿਸ ਵਿੱਚ ਗੁਰੂ ਦਾ ਲੁੱਕ ਕਾਫ਼ੀ ਵੱਖਰਾ ਲੱਗ ਰਿਹਾ ਹੈ।
Read MOre: Sonia Mann Join AAP: ਪੰਜਾਬੀ ਅਦਾਕਾਰਾ ਸੋਨੀਆ ਮਾਨ 'AAP' 'ਚ ਹੋਈ ਸ਼ਾਮਿਲ, ਸੀਨੀਅਰ ਆਗੂਆਂ ਦੀ ਮੌਜੂਦਗੀ 'ਚ ਪਾਰਟੀ ਦਾ ਬਣੇਗੀ ਹਿੱਸਾ...
Read MOre: Punjabi Singer Wedding: ਮਸ਼ਹੂਰ ਪੰਜਾਬੀ ਗਾਇਕ ਨੇ ਗੁੱਪ-ਚੁੱਪ ਕਰਵਾਇਆ ਵਿਆਹ, ਇੰਟਰਨੈੱਟ 'ਤੇ ਛਾਈਆਂ ਖੂਬਸੂਰਤ ਤਸਵੀਰਾਂ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
