(Source: ECI/ABP News)
ਕੈਪਟਨ ਦੀ 'ਫੌਜ' ਨੇ ਦਿੱਤੇ ਧੜਾਧੜ ਅਸਤੀਫੇ, ਪਲਾਂ 'ਚ ਸਭ ਕੁਝ ਬਦਲ ਗਿਆ
ਕੈਪਟਨ ਦੇ ਚੀਫ ਪ੍ਰਮੁੱਖ ਸਕੱਤਰ ਰਹੇ ਸੁਰੇਸ਼ ਕੁਮਾਰ ਨੇ ਆਪਣਾ ਅਹੁਦਾ ਛੱਡ ਦਿੱਤਾ। ਸੁਰੇਸ਼ ਕੁਮਾਰ ਖਾਸ ਤੌਰ ’ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਸ਼ਾਨੇ ’ਤੇ ਰਹੇ ਹਨ।
![ਕੈਪਟਨ ਦੀ 'ਫੌਜ' ਨੇ ਦਿੱਤੇ ਧੜਾਧੜ ਅਸਤੀਫੇ, ਪਲਾਂ 'ਚ ਸਭ ਕੁਝ ਬਦਲ ਗਿਆ Captain team Ravin Thukral, advocate Atul anda and Suresh Kumar also resigned ਕੈਪਟਨ ਦੀ 'ਫੌਜ' ਨੇ ਦਿੱਤੇ ਧੜਾਧੜ ਅਸਤੀਫੇ, ਪਲਾਂ 'ਚ ਸਭ ਕੁਝ ਬਦਲ ਗਿਆ](https://feeds.abplive.com/onecms/images/uploaded-images/2021/09/19/65304d67afcf5018fc3f542babd9bc6a_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਉਨ੍ਹਾਂ ਦੀ 'ਫੌਜ' ਨੇ ਧੜਾਧੜ ਅਸਤੀਫੇ ਦੇ ਦਿੱਤੇ ਹਨ। ਕੈਪਟਨ ਨੇ ਇਨ੍ਹਾਂ ਅਧਿਕਾਰੀਆਂ ਕਰਕੇ ਵੀ ਅਲੋਚਨਾ ਦੇ ਸ਼ਿਕਾਰ ਹੁੰਦੇ ਰਹੇ ਹਨ। ਕੱਲ੍ਹ ਜੋਂ ਹੀ ਕੈਪਟਨ ਵੱਲੋਂ ਅਸਤੀਫ਼ਾ ਦਿੱਤਾ ਗਿਆ ਤਾਂ ਉਨ੍ਹਾਂ ਦੇ ਕਰੀਬੀ ਅਫਸਰਾਂ ਨੇ ਵੀ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ।
ਕੈਪਟਨ ਦੇ ਚੀਫ ਪ੍ਰਮੁੱਖ ਸਕੱਤਰ ਰਹੇ ਸੁਰੇਸ਼ ਕੁਮਾਰ ਨੇ ਆਪਣਾ ਅਹੁਦਾ ਛੱਡ ਦਿੱਤਾ। ਸੁਰੇਸ਼ ਕੁਮਾਰ ਖਾਸ ਤੌਰ ’ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਸ਼ਾਨੇ ’ਤੇ ਰਹੇ ਹਨ। ਨਵਜੋਤ ਸਿੱਧੂ ਵੀ ਸੁਰੇਸ਼ ਕੁਮਾਰ ਖਿਲਾਫ਼ ਬੋਲਦੇ ਰਹੇ ਹਨ। ਮਾਝੇ ਦੇ ਵਜ਼ੀਰਾਂ ਨੇ ਬਿਜਲੀ ਸਮਝੌਤਿਆਂ ਦੇ ਮਾਮਲੇ ’ਤੇ ਸੁਰੇਸ਼ ਕੁਮਾਰ ’ਤੇ ਕਾਫੀ ਰਗੜੇ ਲਾਏ ਹਨ। ਉਹ ਬਿਜਲੀ ਸਮਝੌਤਿਆਂ ਦੇ ਵਾਈਟ ਪੇਪਰ ਵਿੱਚ ਅੜਿੱਕਾ ਸੁਰੇਸ਼ ਕੁਮਾਰ ਨੂੰ ਸਮਝਦੇ ਰਹੇ ਹਨ।
ਰਵੀਨ ਠੁਕਰਾਲ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਵਜੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਵਜੋਂ ਅਸਤੀਫਾ ਦਿੰਦਾ ਪਰ ਦੋਸਤ ਦੇ ਤੌਰ 'ਤੇ ਨਿੱਜੀ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰਦਾ ਰਹਾਂਗਾ।
Just want to share that I’ve resigned from my post as Media Advisor to Punjab CM. But will continue to work with @capt_amarinder in my personal capacity, as a friend.
— Raveen Thukral (@RT_Media_Capt) September 18, 2021
ਉਧਰ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਨਵਜੋਤ ਸਿੱਧੂ ਤੋਂ ਇਲਾਵਾ ਕਈ ਵਜ਼ੀਰਾਂ ਵੱਲੋਂ ਅਤੁਲ ਨੰਦਾ ਦੀ ਘੇਰਾਬੰਦੀ ਕੀਤੀ ਜਾਂਦੀ ਰਹੀ ਹੈ। ਇਸੇ ਤਰ੍ਹਾਂ ਕੈਪਟਨ ਦੇ ਸਲਾਹਕਾਰ ਸੰਦੀਪ ਸੰਧੂ ਤੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਦੱਸ ਦਈਏ ਕਿ ਕੈਪਟਨ ਉਪਰ ਇਲਜ਼ਾਮ ਲੱਗਦੇ ਰਹੇ ਹਨ ਕਿ ਅਸਲ ਵਿੱਚ ਇਹ ਅਧਿਕਾਰੀ ਹੀ ਸਰਕਾਰ ਚਲਾ ਰਹੇ ਸੀ। ਇਸ ਲਈ ਕਾਂਗਰਸੀ ਵਿਧਾਇਕਾਂ ਤੇ ਮੰਤਰੀਆਂ ਤੱਕ ਦੀ ਪੁੱਛਗਿੱਛ ਨਹੀਂ ਸੀ। ਦੂਜੇ ਪਾਸੇ ਵਿਰੋਧੀਆਂ ਦੇ ਇਲਜ਼ਾਮਾਂ ਦੇ ਬਾਵਜੂਦ ਕੈਪਟਨ ਹਮੇਸ਼ਾਂ ਆਪਣੇ ਅਧਿਕਾਰੀਆਂ ਨਾਲ ਖੜ੍ਹੇ ਰਹੇ। ਇਸੇ ਲਈ ਕੈਪਟਨ ਦੇ ਅਸਤੀਫੇ ਮਗਰੋਂ ਸਾਰਿਆਂ ਨੇ ਧੜਾਧੜ ਅਸਤੀਫੇ ਦੇ ਦਿੱਤੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)