ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਰੇਲਵੇ ਮੁਲਾਜ਼ਮ ਦੀ ਹੋਈ ਮੌਤ
Punjab News: ਫਿਰੋਜ਼ਪੁਰ ਵਿੱਚ ਜੀਰਾ ਰੋਡ ਨੇੜੇ ਪਿੰਡ ਡੂਮਨੀ ਵਾਲਾ ਵਿੱਚ ਅੰਮ੍ਰਿਤਸਰ ਤੋਂ ਆ ਰਹੀ ਕਾਰ ਅਤੇ ਇੱਕ ਪ੍ਰਾਈਵੇਟ ਬੱਸ ਵਿਚਾਲੇ ਜਬਰਦਸਤ ਟੱਕਰ ਹੋ ਗਈ।

Punjab News: ਫਿਰੋਜ਼ਪੁਰ ਵਿੱਚ ਜੀਰਾ ਰੋਡ ਨੇੜੇ ਪਿੰਡ ਡੂਮਨੀ ਵਾਲਾ ਵਿੱਚ ਅੰਮ੍ਰਿਤਸਰ ਤੋਂ ਆ ਰਹੀ ਕਾਰ ਅਤੇ ਇੱਕ ਪ੍ਰਾਈਵੇਟ ਬੱਸ ਵਿਚਾਲੇ ਜਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਜਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਹਾਦਸੇ ਵਿੱਚ ਰੇਲਵੇ ਵਿਭਾਗ ਦੀ ਮੁਲਾਜ਼ਮ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਮਲਾਕਸ਼ੀ ਅੰਮ੍ਰਿਤਸਰ ਤੋਂ ਫਿਰੋਜ਼ਪੁਰ ਰੇਲਵੇ ਵਿਭਾਗ ਦੇ ਕਿਸੇ ਕੰਮ ਲਈ ਆ ਰਹੀ ਸੀ। ਜਿਵੇਂ ਉਹ ਫਿਰੋਜ਼ਪੁਰ ਦੇ ਪਿੰਡ ਡੂਮਨੀ ਵਾਲਾ ਪਹੁੰਚੀ ਤਾਂ ਉਸ ਵੇਲੇ ਬੱਸ ਨੇ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬੱਸ ਸੜਕ ਕੱਢੇ ਲੱਗੇ ਸਫੇਦੇ ਨਾਲ ਜਾ ਵੱਜੀ।
ਇਸ ਦੇ ਨਾਲ ਬੱਸ ਵਿੱਚ ਸਵਾਲ ਕੁਝ ਲੋਕ ਵੀ ਜ਼ਖ਼ਮੀ ਹੋ ਗਏ। ਉੱਥੇ ਹੀ ਪੁਲਿਸ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।






















