(Source: ECI/ABP News)
Punjab News: ਲਾਪ੍ਰਵਾਹੀ ਦੀ ਹੱਦ! ਮਰੀਜ਼ਾਂ ਨੂੰ ਚੜ੍ਹਾਇਆ ਐਚਆਈਵੀ ਪੀੜਤ ਦਾ ਖੂਨ, ਲੈਬ ਟੈਕਨੀਸ਼ੀਅਨ ਖ਼ਿਲਾਫ਼ ਕੇਸ
ਪੁਲਿਸ ਨੇ ਉਕਤ ਕਾਰਵਾਈ ਵਿਜੀਲੈਂਸ ਵਿਭਾਗ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਕੀਤੀ ਹੈ। ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
![Punjab News: ਲਾਪ੍ਰਵਾਹੀ ਦੀ ਹੱਦ! ਮਰੀਜ਼ਾਂ ਨੂੰ ਚੜ੍ਹਾਇਆ ਐਚਆਈਵੀ ਪੀੜਤ ਦਾ ਖੂਨ, ਲੈਬ ਟੈਕਨੀਸ਼ੀਅਨ ਖ਼ਿਲਾਫ਼ ਕੇਸ Case against two lab technicians for transfusion of HIV infected blood in Bathinda Punjab News: ਲਾਪ੍ਰਵਾਹੀ ਦੀ ਹੱਦ! ਮਰੀਜ਼ਾਂ ਨੂੰ ਚੜ੍ਹਾਇਆ ਐਚਆਈਵੀ ਪੀੜਤ ਦਾ ਖੂਨ, ਲੈਬ ਟੈਕਨੀਸ਼ੀਅਨ ਖ਼ਿਲਾਫ਼ ਕੇਸ](https://feeds.abplive.com/onecms/images/uploaded-images/2022/04/05/8cd56fa02649aa848bd6eb8c79d3058a_original.jpg?impolicy=abp_cdn&imwidth=1200&height=675)
ਬਠਿੰਡਾ: ਸਿਵਲ ਹਸਪਤਾਲ ਬਠਿੰਡਾ ਵਿਖੇ ਸਥਿਤ ਬਲੱਡ ਬੈਂਕ ਦੇ ਸਟਾਫ਼ ਨੇ ਐਚਆਈਵੀ ਪੀੜਤ ਵਿਅਕਤੀ ਦਾ ਖ਼ੂਨ ਮਰੀਜ਼ਾਂ ਨੂੰ ਚੜ੍ਹਾ ਦਿੱਤਾ। ਇਸ ਮਾਮਲੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਸਿਵਲ ਹਸਪਤਾਲ ਦੇ ਦੋ ਮੈਡੀਕਲ ਲੈਬ ਟੈਕਨੀਸ਼ੀਅਨ (ਐਮਐਲਟੀ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਐਮਐਲਟੀ ਗੁਰਪ੍ਰੀਤ ਸਿੰਘ ਤੇ ਗੁਰਭੇਜ ਸਿੰਘ ਵਜੋਂ ਹੋਈ ਹੈ।
ਪੁਲਿਸ ਨੇ ਉਕਤ ਕਾਰਵਾਈ ਵਿਜੀਲੈਂਸ ਵਿਭਾਗ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਕੀਤੀ ਹੈ। ਫਿਲਹਾਲ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਜਿਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਥਾਣਾ ਕੋਤਵਾਲੀ ਦੇ ਵਿਜੀਲੈਂਸ ਵਿਭਾਗ ਪੰਜਾਬ ਦੇ ਸੰਯੁਕਤ ਡਾਇਰੈਕਟਰ ਅਕਾਸ਼ਦੀਪ ਸਿੰਘ ਵੱਲੋਂ ਭੇਜੀ ਗਈ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 7 ਨਵੰਬਰ 2020 ਨੂੰ ਇੱਕ ਮਰੀਜ਼ ਨੇ ਬਠਿੰਡਾ ਸਿਵਲ ਹਸਪਤਾਲ ਦੇ ਬਲੱਡ ਬੈਂਕ ਚੋਂ ਖੂਨ ਲਿਆ ਸੀ। ਬਲੱਡ ਬੈਂਕ ਦੇ ਐਮਐਲਟੀ ਗੁਰਪ੍ਰੀਤ ਸਿੰਘ ਤੇ ਗੁਰਭੇਜ ਸਿੰਘ ਨੇ ਮਰੀਜ਼ ਨੂੰ ਖੂਨ ਚੜ੍ਹਾਉਣ ਤੋਂ ਪਹਿਲਾਂ ਖੂਨ ਦੀ ਜਾਂਚ ਨਹੀਂ ਕੀਤੀ।
ਇਸ ਤੋਂ ਬਾਅਦ ਵਿੱਚ ਪਤਾ ਲੱਗਾ ਕਿ ਮਰੀਜ਼ ਨੂੰ ਦਿੱਤਾ ਗਿਆ ਖੂਨ ਐਚਆਈਵੀ ਪੌਜ਼ੇਟਿਵ ਵਿਅਕਤੀ ਦਾ ਸੀ। ਇਸ ਕਾਰਨ ਮਰੀਜ਼ ਵੀ ਐਚਆਈਵੀ ਜਾਂਚ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਦੋਵਾਂ ਐਮਐਲਟੀਜ਼ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ।
ਪਹਿਲਾਂ ਵੀ ਸਾਹਮਣੇ ਆਏ ਅਜਿਹੇ ਮਾਮਲੇ
ਕਰੀਬ ਇੱਕ ਸਾਲ ਪਹਿਲਾਂ ਅਕਤੂਬਰ ਤੋਂ ਨਵੰਬਰ ਦਰਮਿਆਨ ਇੱਕ ਬਲੱਡ ਬੈਂਕ ਵਿੱਚ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਐੱਚਆਈਵੀ ਸੰਕਰਮਿਤ ਖੂਨ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਜਾਂਚ ਤੋਂ ਬਾਅਦ ਸਿਹਤ ਵਿਭਾਗ ਨੇ ਬਲੱਡ ਬੈਂਕ ਵਿੱਚ ਕੰਮ ਕਰਦੇ ਚਾਰ ਕੰਟਰੈਕਟ ਲੈਬ ਟੈਕਨੀਸ਼ੀਅਨਾਂ ਨੂੰ ਬਰਖਾਸਤ ਕਰ ਦਿੱਤਾ ਸੀ।
ਇਸ ਮਾਮਲੇ ਵਿੱਚ 3 ਅਕਤੂਬਰ 2020 ਨੂੰ ਸਿਵਲ ਹਸਪਤਾਲ ਦੇ ਪਰਮਾਨੈਂਟ ਸੀਨੀਅਰ ਐਮਐਲਟੀ ਬਲਦੇਵ ਸਿੰਘ ਰੋਮਾਣਾ ਖ਼ਿਲਾਫ਼ ਵੀ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਕੰਟਰੈਕਟ ਬੀਟੀਓ ਡਾਕਟਰ ਕਰਿਸ਼ਮਾ ਅਤੇ ਐਲਟੀ ਰਿਚਾ, ਜੋ ਉਸ ਸਮੇਂ ਬਲੱਡ ਬੈਂਕ ਦੇ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: Health Care Tips: ਭੁੱਲ ਕੇ ਵੀ ਖਾਓ ਇਹ ਬਾਸੀ ਚੀਜ਼ਾਂ, ਸਿਹਤ ਲਈ ਬੇਹੱਦ ਖਤਰਨਾਕ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)