ਪਾਸਪੋਰਟ ਦੀ ਗਲਤ ਤਸਦੀਕ ਕਰਨ 'ਤੇ ਦੋ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ
ਮੋਗਾ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਪਾਸਪੋਰਟ ਦੀ ਗ਼ਲਤ ਵੈਰੀਫਿਕੇਸ਼ਨ ਕਰਨ ਮਹਿੰਗਾ ਪੈ ਗਿਆ।ਦੋ ਪੁਲਿਸ ਮੁਲਾਜ਼ਮਾਂ ਅਤੇ ਗੈਂਗਸਟਰ ਸੁੱਖਦਲ ਸਿੰਘ ਸੁੱਖਾ ਦੇ ਖਿਲਾਫ ਪਾਸਪੋਰਟ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਮੋਗਾ: ਮੋਗਾ ਪੁਲਿਸ ਦੇ ਦੋ ਮੁਲਾਜ਼ਮਾਂ ਨੂੰ ਪਾਸਪੋਰਟ ਦੀ ਗ਼ਲਤ ਵੈਰੀਫਿਕੇਸ਼ਨ ਕਰਨ ਮਹਿੰਗਾ ਪੈ ਗਿਆ।ਦੋ ਪੁਲਿਸ ਮੁਲਾਜ਼ਮਾਂ ਅਤੇ ਗੈਂਗਸਟਰ ਸੁੱਖਦਲ ਸਿੰਘ ਸੁੱਖਾ ਦੇ ਖਿਲਾਫ ਪਾਸਪੋਰਟ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਐਡੀਸ਼ਨਲ ਡਾਇਰੈਕਟਰ ਦੇ ਪੱਤਰ ਤੋਂ ਬਾਅਦ ਮੋਗਾ ਦੇ ਥਾਣਾ ਸਦਰ ਅਧੀਨ ਏਐਸਆਈ ਪ੍ਰਭਦਿਆਲ ਸਿੰਘ ਅਤੇ ਹੌਲਦਾਰ ਗੁਰਵਿੰਦਰ ਸਿੰਘ ਦੇ ਖਿਲਾਫ ਧਾਰਾ 420, 467,468 ਅਤੇ ਭਾਰਤੀ ਪਾਸਪੋਰਟ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਦਰਅਸਲ ਸਾਲ 2017 'ਚ ਮੋਗਾ 'ਚ ਪਾਸਪੋਰਟ ਰੀਨਿਊ ਵੈਰੀਫਿਕੇਸ਼ਨ ਕਰਵਾਉਣ ਆਏ ਸੁੱਖਦਲ ਸਿੰਘ ਜੋ ਕਿ ਗੈਂਗਸਟਰ ਹੈ, ਜਿਸ ਦੇ ਖਿਲਾਫ ਮੋਗਾ 'ਚ ਕਾਫੀ ਮਾਮਲੇ ਦਰਜ ਹਨ, ਉਸ ਵੈਰੀਫਿਕੇਸ਼ਨ 'ਤੇ ਉਸ ਸਮੇਂ ਦੇ ਮੁਨਸ਼ੀ ਗੁਰਵਿੰਦਰ ਸਿੰਘ ਅਤੇ ਮੋਗਾ ਦੇ ਸਦਰ ਥਾਣੇ ਦਾ ਏ.ਐਸ.ਆਈ ਪ੍ਰਭਦਿਆਲ ਸਿੰਘ ਜੋ ਪਾਸਪੋਰਟ ਅਫ਼ਸਰ ਸੀ ਉਸ ਸਮੇਂ ਇਸ ਅਧਿਕਾਰੀ ਨਾਲ ਕੰਮ ਕਰਦਾ ਸੀ।
ਦੋਵਾਂ ਨੇ ਮਿਲ ਕੇ ਸੁੱਖਦਲ ਸਿੰਘ ਸੁੱਖਾ ਦਾ ਪਾਸਪੋਰਟ ਬਣਾਉਣ 'ਚ ਮਦਦ ਕੀਤੀ ਅਤੇ ਉਹ ਵਿਦੇਸ਼ ਜਾਣ 'ਚ ਕਾਮਯਾਬ ਹੋ ਗਿਆ।ਪੁਲਿਸ ਨੇ ਆਰੋਪੀ ਪਾਏ ਗਏ ਦੋ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ
ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :