ਪੜਚੋਲ ਕਰੋ
Cease Fire: ਪਾਕਿਸਤਾਨ ਵੱਲੋਂ ਕੀਤੀ ਫਾਇਰਿੰਗ 'ਚ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸ਼ਹੀਦ
Cease Fire Violation in J&K: ਜੰਮੂ ਕਸ਼ਮੀਰ 'ਚ ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਸੈਕਟਰ ਦੇ LoC ਤੇ ਪਾਕਿਸਤਾਨ ਵੱਲੋਂ ਕੀਤੀ ਸੀਜ਼ਫਾਇਰ ਦੀ ਉਲੰਘਣਾ 'ਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ।

ਸੰਕੇਤਕ ਤਸਵੀਰ
ਜੰਮੂ: ਜੰਮੂ ਕਸ਼ਮੀਰ 'ਚ ਰਾਜੌਰੀ ਜ਼ਿਲ੍ਹੇ ਦੇ ਨੌਸ਼ੇਰਾ ਸੈਕਟਰ ਦੇ LoC ਤੇ ਪਾਕਿਸਤਾਨ ਵੱਲੋਂ ਕੀਤੀ ਸੀਜ਼ਫਾਇਰ ਦੀ ਉਲੰਘਣਾ 'ਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ। ਭਾਰਤੀ ਸੈਨਾ ਪਾਕਿਸਤਾਨੀ ਫਾਇਰਿੰਗ ਦਾ ਮੂੰਹ-ਤੋੜ ਜਵਾਬ ਦੇ ਰਹੀ ਸੀ ਜਦੋਂ ਇੱਕ ਭਾਰਤੀ ਸੈਨਾ ਦਾ ਜਵਾਨ ਗੰਭੀਰ ਜ਼ਖਮੀ ਹੋ ਗਿਆ ਤੇ ਸ਼ਹੀਦੀ ਪ੍ਰਾਪਤ ਕਰ ਗਿਆ। ਸ਼ਹੀਦ ਜਵਾਨ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਗੋਇੰਦਵਾਲ ਸਾਹਿਬ, ਤਹਿਸੀਲ ਖਡੂਰ ਸਾਹਿਬ, ਜ਼ਿਲ੍ਹਾ ਤਰਨ ਤਾਰਨ ਤੋਂ ਸੀ। ਸ਼ਹੀਦ ਆਪਣ ਪਿੱਛੇ ਪਤਨੀ, ਪੱਤਰ ਤੇ ਇੱਕ ਬੇਟੀ ਨੂੰ ਛੱਡ ਗਿਆ ਹੈ। ਸ਼ਹੀਦ ਜਵਾਨ ਦੀ ਮ੍ਰਿਤਕ ਦੇਹ ਕੱਲ੍ਹ ਨੂੰ ਉਸ ਦੇ ਪਿੰਡ ਪਹੁੰਚੇਗੀ। ਰਾਜਵਿੰਦਰ ਸਿੰਘ ਪਹਿਲੀ ਸਿੱਖ ਲਾਈ ਰੈਜੀਮੈਂਟ ਦਾ ਜਵਾਨ ਸੀ ਤੇ ਜੰਮੂ ਕਸ਼ਮੀਰ ਦੇ ਪੁਣਛ ਸੈਕਟਰ ਵਿੱਚ ਨੌਸ਼ੇਰਾ ਚੌਂਕੀ ਵਿਖੇ ਤਾਇਨਾਤ ਸੀ।

ਇਹ ਵੀ ਪੜ੍ਹੋ: Farmer's Success Story: ਮੁੰਬਈ ਦੇ IIT ਤੋਂ ਕੀਤੀ ਪੜ੍ਹਾਈ, ਅੱਜ ਜੈਵਿਕ ਖੇਤੀ ਕਰ ਲੱਖਾਂ ਕਮਾ ਰਿਹਾ ਇਹ ਕਿਸਾਨ
Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ
















