(Source: ECI/ABP News)
Bathinda news: ਸੈਲਰ ਐਸੋਸੀਏਸ਼ਨ ਨੇ FCI ਦੇ ਅਧਿਕਾਰੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ, ਲਾਏ ਗੰਭੀਰ ਦੋਸ਼
Bathinda news: ਬਠਿੰਡਾ ‘ਚ ਸੈਲਰ ਐਸੋਸੀਏਸ਼ਨ ਵੱਲੋਂ ਅਨਾਜ ਮੰਡੀ ਵਿੱਚ ਸਥਿਤ FCI ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੈਲਰ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ FCI ਦੇ ਅਧਿਕਾਰੀਆਂ ਵੱਲੋਂ ਕੁਆਲਿਟੀ ਚੈੱਕ ਕਰਨ ਦੇ ਨਾਂ ‘ਤੇ ਸੈਲਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
![Bathinda news: ਸੈਲਰ ਐਸੋਸੀਏਸ਼ਨ ਨੇ FCI ਦੇ ਅਧਿਕਾਰੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ, ਲਾਏ ਗੰਭੀਰ ਦੋਸ਼ cellar association protest in bathinda Bathinda news: ਸੈਲਰ ਐਸੋਸੀਏਸ਼ਨ ਨੇ FCI ਦੇ ਅਧਿਕਾਰੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ, ਲਾਏ ਗੰਭੀਰ ਦੋਸ਼](https://feeds.abplive.com/onecms/images/uploaded-images/2024/02/07/1aad474ab60542a08be683f6ecc37fc61707300647060647_original.jpeg?impolicy=abp_cdn&imwidth=1200&height=675)
Bathinda news: ਬਠਿੰਡਾ ‘ਚ ਸੈਲਰ ਐਸੋਸੀਏਸ਼ਨ ਵੱਲੋਂ ਅਨਾਜ ਮੰਡੀ ਵਿੱਚ ਸਥਿਤ FCI ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਸੈਲਰ ਐਸੋਸੀਏਸ਼ਨ ਨੇ ਐਫਸੀਆਈ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸੈਲਰ ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ FCI ਦੇ ਅਧਿਕਾਰੀਆਂ ਵੱਲੋਂ ਕੁਆਲਿਟੀ ਚੈੱਕ ਕਰਨ ਦੇ ਨਾਂ ‘ਤੇ ਸੈਲਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਤੋਂ ਕਥਿਤ ਤੌਰ ‘ਤੇ ਮੋਟੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਸੈਲਰ ਐਸੋਸੀਏਸ਼ਨ ਦੇ ਆਗੂਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ FCI ਨੂੰ ਫੁੱਲ ਕਰਪਸ਼ਨ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਪੰਜਾਬ ਦੀਆਂ ਵੱਖ-ਵੱਖ ਏਜੰਸੀਆਂ ਦੇ ਅਧਿਕਾਰੀ ਵੀ FCI ਨੂੰ ਮੋਟੀ ਰਿਸ਼ਵਤ ਦਿੰਦੇ ਹਨ।
ਐਸੋਸੀਏਸ਼ਨ ਦੇ ਆਗੂਆਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸੈਲਰ ਇੰਡਸਟਰੀ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ, ਨਵੇਂ ਸੈਲਰ ਆਉਣ ਵਾਲੇ ਸਮੇਂ ਵਿੱਚ ਨਹੀਂ ਲੱਗਣਗੇ ਅਤੇ ਪਿਛਲੇ ਵੀ ਬੰਦ ਹੋ ਜਾਣਗੇ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚੋਂ ਸੈਲਰ ਯੂਪੀ ਅਤੇ ਮੱਧ ਪ੍ਰਦੇਸ਼ ਵੱਲ ਜਾ ਰਹੇ ਹਨ, ਪੰਜਾਬ ਅਤੇ ਕੇਂਦਰ ਸਰਕਾਰ ਨੇ ਇੰਡਸਟਰੀ ਡੋਬ ਕੇ ਰੱਖ ਦਿੱਤੀ ਹੈ।ਉੱਥੇ ਹੀ ਸੈਲਰ ਐਸੋਸੀਏਸ਼ਨ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦਾ ਜਲਦੀ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਤਿੱਖਾ ਕਰਨਗੇ ਅਤੇ ਆਪਣੀ ਇੰਡਸਟਰੀ ਨੂੰ ਦੂਜੇ ਸੂਬੇ ਵਿੱਚ ਲਿਜਾਣ ਨੂੰ ਮਜਬੂਰ ਹੋ ਜਾਣਗੇ।
ਇਹ ਵੀ ਪੜ੍ਹੋ: Weather Update: ਮੌਸਮ ਨੇ ਲਈ ਵੱਡੀ ਕਰਵਟ, ਹੁਣ ਦਿਨੇ ਧੁੱਪ ਤੇ ਰਾਤ ਨੂੰ ਠੰਢ ਤੋੜ ਰਹੀ ਰਿਕਾਰਡ, ਯੈਲੋ ਕੋਲਡ ਅਲਰਟ ਜਾਰੀ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)