ਪੜਚੋਲ ਕਰੋ

ਕੇਂਦਰ ਸਰਕਾਰ ਦੀ ਖਾਲਿਸਤਾਨੀਆਂ ਖਿਲਾਫ ਵੱਡੀ ਕਾਰਵਾਈ

ਭਾਰਤ ਸਰਕਾਰ ਨੇ ਖ਼ਾਲਿਸਤਾਨ ਲਹਿਰ ਨਾਲ ਜੁੜੇ ਨੌਂ ਵਿਅਕਤੀਆਂ ਨੂੰ ਰਾਸ਼ਟਰ ਵਿਰੋਧੀ ਕਾਰਵਾਈਆਂ ਰਾਹੀਂ ਪੰਜਾਬ ਵਿੱਚ ਮੁੜ ਅਤਿਵਾਦ ਲਿਆਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਹੇਠ ਅਤਿਵਾਦੀ ਐਲਾਨਿਆ ਹੈ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਚੰਡੀਗੜ੍ਹ: ਭਾਰਤ ਸਰਕਾਰ ਨੇ ਖ਼ਾਲਿਸਤਾਨ ਲਹਿਰ ਨਾਲ ਜੁੜੇ ਨੌਂ ਵਿਅਕਤੀਆਂ ਨੂੰ ਰਾਸ਼ਟਰ ਵਿਰੋਧੀ ਕਾਰਵਾਈਆਂ ਰਾਹੀਂ ਪੰਜਾਬ ਵਿੱਚ ਮੁੜ ਅਤਿਵਾਦ ਲਿਆਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਦੋਸ਼ ਹੇਠ ਅਤਿਵਾਦੀ ਐਲਾਨਿਆ ਹੈ। ਗ੍ਰਹਿ ਮਾਮਲਿਆਂ ਦੇ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਵੱਸਦੇ ਇਨ੍ਹਾਂ ਵਿਅਕਤੀਆਂ ਨੂੰ ਸਰਹੱਦ ਪਾਰੋਂ ਹੁੰਦੇ ਦਹਿਸ਼ਤੀ ਕਾਰਿਆਂ ਵਿੱਚ ਸ਼ਮੂਲੀਅਤ ਕਾਰਨ ਇਨ੍ਹਾਂ ਖ਼ਿਲਾਫ਼ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਧਾਰਾਵਾਂ ਲਾ ਕੇ ਅਤਿਵਾਦੀ ਐਲਾਨਿਆ ਹੈ। ਦੱਸ ਦਈਏ ਕਿ ਅਤਿਵਾਦੀ ਐਲਾਨੇ ਵਿਅਕਤੀਆਂ ਵਿੱਚ ਅਮਰੀਕਾ ਦੀ ਗੈਰਕਾਨੂੰਨੀ ਜਥੇਬੰਦੀ ਸਿੱਖਸ ਫੌਰ ਜਸਟਿਸ ਦੇ ਮੁੱਖ ਮੈਂਬਰ ਗੁਰਪਤਵੰਤ ਸਿੰਘ ਪੰਨੂੰ, ਯੂਕੇ ਦੀ ਅਤਿਵਾਦੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਪਰਮਜੀਤ ਸਿੰਘ ਤੇ ਕੈਨੇਡਾ ਦੀ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜਰਮਨੀ ਦੀ ਅਤਿਵਾਦੀ ਜਥੇਬੰਦੀ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁੱਖ ਮੈਂਬਰ ਭੁਪਿੰਦਰ ਸਿੰਘ ਭਿੰਦਾ ਤੇ ਗੁਰਮੀਤ ਸਿੰਘ ਬੱਗਾ, ਪਾਕਿਸਤਾਨ ਦੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ ਵਧਾਵਾ ਸਿੰਘ ਬੱਬਰ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੁਖੀ ਲਖਬੀਰ ਸਿੰਘ, ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਨੂੰ ਅਤਿਵਾਦੀ ਐਲਾਨਿਆ ਗਿਆ ਹੈ। ਦੱਸ ਦਈਏ ਕਿ 19 ਜੂਨ ਨੂੰ ਹੀ ਮੁਹਾਲੀ ਪੁਲਿਸ ਨੇ ਗੁਰਪੰਤਵੰਤ ਸਿੰਘ ਪੰਨੂੰ ਖ਼ਿਲਾਫ਼ ਦੇਸ਼ਧ੍ਰੋਹ ਤੇ ਬਗਾਵਤ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਇਹ ਕੇਸ ਪੰਨੂੰ ਵੱਲੋਂ ਰਿਕਾਰਡ ਕੀਤੇ ਸੰਦੇਸ਼ਾਂ ਲਈ ਦਰਜ ਕੀਤਾ ਗਿਆ ਹੈ। ਇਸ ਵਿੱਚ ਪੰਨੂੰ ਨੇ ਫ਼ੌਜ ਦੇ ਪੰਜਾਬੀ ਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ। ਮੁਹਾਲੀ ਜ਼ਿਲ੍ਹੇ ਦੇ ਕੁਰਾਲੀ ਸਦਰ ਥਾਣੇ ਵਿੱਚ ਦਰਜ ਇਸ ਐਫਆਈਆਰ ਵਿੱਚ ਪੰਨੂ ਖ਼ਿਲਾਫ਼ ਧਾਰਾ 123 ਏ (ਦੇਸ਼ ਧ੍ਰੋਹ), 131 (ਫੌਜ ਵਿੱਚ ਬਗਾਵਤ ਭੜਕਾਉਣ), 153 ਏ (ਕਿਸੇ ਵੀ ਧਰਮ, ਭਾਸ਼ਾ ਜਾਂ ਨਸਲ ਆਦਿ ਦਾ ਨਿਰਾਦਰ) ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਤਹਿਤ ਕੇਸ ਦਰਜ ਹਨ। ਪਤਾ ਲੱਗਿਆ ਹੈ ਕਿ ਪੰਨੂੰ ਵਲੋਂ ਇਹ ਸੁਨੇਹੇ ਕੁਝ ਸਿਪਾਹੀਆਂ ਨੂੰ ਭੇਜਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ ਇਹ ਐਫਆਈਆਰ ਦਰਜ ਕੀਤੀ। ਅੱਠ ਮਹੀਨੇ ਪਹਿਲਾਂ ਇੰਟਰਪੋਲ ਨੇ ਅੱਠ ਵੱਖ-ਵੱਖ ਅੱਤਵਾਦੀਆਂ ਨੂੰ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਸੀ, ਜਿਨ੍ਹਾਂ ਵਿੱਚ ਹਰਮੀਤ ਸਿੰਘ ਉਰਫ ਪੀਐਚਡੀ ਅਤੇ ਖਾਲਿਸਤਾਨ ਲਿਬਰੇਸ਼ਨ ਦੇ ਪੰਨੂੰ ਵੀ ਸ਼ਾਮਲ ਸੀ। ਉਨ੍ਹਾਂ ਤੋਂ ਇਲਾਵਾ ਗੁਰਜੀਤ ਸਿੰਘ ਚੀਮਾ, ਜਗਦੀਸ਼ ਸਿੰਘ ਭੌਰਾ ਤੇ ਗੁਰਮੀਤ ਸਿੰਘ ਬੱਗਾ ਉਰਫ ਡਾਕਟਰ ਦੇ ਨਾਂ ਵੀ ਰੈੱਡ ਨੋਟਿਸ ਜਾਰੀ ਕੀਤਾ ਗਿਆ। ਐਨਆਈਏ ਨੇ ਪੀਐਚਡੀ ਪੰਨੂੰ ਅਤੇ ਚੀਮਾ ‘ਤੇ ਵੀ ਸਾਲ 2016-17 ਵਿਚ ਪੰਜਾਬ ਵਿਚ ਆਰਐਸਐਸ ਤੇ ਸ਼ਿਵ ਸੈਨਾ ਦੇ ਨੇਤਾਵਾਂ ਦੇ ਕਤਲ ਦੇ ਦੋਸ਼ ਲਗਾਏ ਸੀ। ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
Punjab News: ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
Advertisement
ABP Premium

ਵੀਡੀਓਜ਼

Photography ਦੇ ਸ਼ੌਂਕ ਨੇ ਜਿੰਦਗੀ ਬਦਲੀ, ਹਰ ਤਸਵੀਰ 'ਚ ਹੈ Motivationਸਾਬਕਾ IAS ਤੇ ਮੋਟਿਵੇਸ਼ਨਲ ਸਪੀਕਰ ਵਿਵੇਕ ਅਤਰੇ ਨੇ ਦਿੱਤੇ ਨੌਜਵਾਨਾਂ ਲਈ Tipsਇੰਗਲੈਂਡ ਦੀ ਫੌਜ 'ਚ ਭਰਤੀ ਹੋਇਆ ਪੰਜਾਬੀ, ਮਾਂ ਨੇ ਆਂਗਨਵਾੜੀ 'ਚ ਕੰਮ ਕਰ ਪਾਲਿਆ ਪੁੱਤਢਾਬੇ 'ਤੇ ਰੋਟੀ ਖਾਂਦੇ-ਖਾਂਦੇ, ਦੋ ਧਿਰਾਂ 'ਚ ਹੋ ਗਈ ਲੜਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
TRAI New OTP Rule: 11 ਦਸੰਬਰ ਤੋਂ ਬਦਲਣਗੇ ਮੈਸੇਜਿੰਗ ਨਿਯਮ, Jio, Airtel, Vi ਅਤੇ BSNL ਯੂਜ਼ਰਸ ਜ਼ਰੂਰ ਜਾਣ ਲੈਣ
Punjab News: ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
Gautam Gambhir: ਗੌਤਮ ਗੰਭੀਰ ਨੇ ਅਚਾਨਕ ਕਿਉਂ ਛੱਡੀ ਟੀਮ ਇੰਡੀਆ ਦੀ ਕੋਚਿੰਗ, ਜਾਣੋ ਕੌਣ ਬਣਿਆ ਨਵਾਂ ਮੁੱਖ ਕੋਚ ?
ਗੌਤਮ ਗੰਭੀਰ ਨੇ ਅਚਾਨਕ ਕਿਉਂ ਛੱਡੀ ਟੀਮ ਇੰਡੀਆ ਦੀ ਕੋਚਿੰਗ, ਜਾਣੋ ਕੌਣ ਬਣਿਆ ਨਵਾਂ ਮੁੱਖ ਕੋਚ ?
Punjab Weather: ਪੰਜਾਬ 'ਚ ਨਜ਼ਰ ਆਏਗਾ ਚੱਕਰਵਾਤੀ ਤੂਫਾਨ ਦਾ ਅਸਰ! ਮੀਂਹ ਤੋਂ ਬਾਅਦ ਠੁਰ੍ਹ-ਠੁਰ੍ਹ ਕੰਬਣਗੇ ਲੋਕ, ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਨਜ਼ਰ ਆਏਗਾ ਚੱਕਰਵਾਤੀ ਤੂਫਾਨ ਦਾ ਅਸਰ! ਮੀਂਹ ਤੋਂ ਬਾਅਦ ਠੁਰ੍ਹ-ਠੁਰ੍ਹ ਕੰਬਣਗੇ ਲੋਕ, ਜਾਣੋ ਤਾਜ਼ਾ ਅਪਡੇਟ
LPG Costly: ਮਹਿੰਗਾਈ ਦਾ ਝਟਕਾ, ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ, ਤੁਹਾਡੇ ਸ਼ਹਿਰ 'ਚ ਕਿੰਨਾ ਮਹਿੰਗਾ LPG, ਜਾਣੋ ਰੇਟ
ਮਹਿੰਗਾਈ ਦਾ ਝਟਕਾ, ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ, ਤੁਹਾਡੇ ਸ਼ਹਿਰ 'ਚ ਕਿੰਨਾ ਮਹਿੰਗਾ LPG, ਜਾਣੋ ਰੇਟ
Embed widget