ਪੜਚੋਲ ਕਰੋ

ਮੁੱਖ ਚੋਣ ਅਧਿਕਾਰੀ ਪੰਜਾਬ ਨੇ ਸਿਆਸੀ ਪਾਰਟੀਆਂ ਨਾਲ ਕੀਤੀ ਮੀਟਿੰਗ, ਚੋਣਾਂ ਦੇ ਖਰੜੇ ਦੇ ਪ੍ਰਕਾਸ਼ਨ ਦੀ ਸੀ.ਡੀ. ਸੌਂਪੀ

Punjab News: ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਚੋਣ (ਬਿਨਾਂ ਫੋਟੋਆਂ) ਦੇ ਖਰੜਾ ਪ੍ਰਕਾਸ਼ਨ ਦੀਆਂ ਸੀਡੀਜ਼ ਸੌਂਪਣ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ।

Punjab News: ਪੰਜਾਬ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ. ਐਸ. ਕਰੁਣਾ ਰਾਜੂ ਨੇ ਚੋਣ (ਬਿਨਾਂ ਫੋਟੋਆਂ) ਦੇ ਖਰੜਾ ਪ੍ਰਕਾਸ਼ਨ ਦੀਆਂ ਸੀਡੀਜ਼ ਸੌਂਪਣ ਲਈ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਵੋਟਰ ਸੂਚੀ - ਸਪੈਸ਼ਲ ਸਮਰੀ ਰੀਵੀਜ਼ਨ - 2023 ਲਈ ਵਿਸ਼ੇਸ਼ ਮੁਹਿੰਮ ਵੋਟਰ ਸੂਚੀ ਦੇ ਖਰੜੇ ਦੇ ਪ੍ਰਕਾਸ਼ਨ ਨਾਲ ਸ਼ੁਰੂ ਹੋ ਗਈ ਹੈ।

ਡਾ. ਰਾਜੂ ਨੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ ਕਿ ਲੋਕ ਪ੍ਰਤੀਨਿਧਤਾ ਐਕਟ, 1950 ਦੀ ਧਾਰਾ 14 ਵਿੱਚ ਸੋਧ ਅਤੇ ਰਜਿਸਟ੍ਰੇਸ਼ਨ ਆਫ਼ ਵੋਟਰ ਰੂਲ, 1960 ਅਨੁਸਾਰ 1 ਅਗਸਤ 2022 ਤੋਂ ਚਾਰ ਯੋਗਤਾ ਮਿਤੀਆਂ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਲਾਗੂ ਹੋ ਗਈਆਂ ਹਨ।
ਸੀ.ਈ.ਓ. ਪੰਜਾਬ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿੱਚ ਸਵੈ-ਇੱਛੁਕ ਅਧਾਰ 'ਤੇ ਰਜਿਸਟਰਡ ਵੋਟਰਾਂ ਦੇ ਆਧਾਰ ਨੰਬਰ ਇਕੱਠੇ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ 66.38 ਪ੍ਰਤੀਸ਼ਤ ਵੋਟਰਾਂ ਨੇ ਪਹਿਲਾਂ ਹੀ ਆਪਣੇ ਆਧਾਰ ਨੰਬਰ ਵੋਟਰ ਕਾਰਡ ਨਾਲ ਲਿੰਕ ਕਰ ਲਏ ਹਨ।
ਸੋਧ ਸਬੰਧੀ ਗਤੀਵਿਧੀਆਂ 9/11/22 ਤੋਂ ਸ਼ੁਰੂ ਹੋ ਕੇ  08.12.2022 ਤੱਕ ਚਲਾਈਆਂ ਜਾਣਗੀਆਂ ਅਤੇ ਨਾਗਰਿਕਾਂ ਨੂੰ ਇਸ ਸਮੇਂ ਦੌਰਾਨ ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ ।

ਮੀਟਿੰਗ ਵਿੱਚ ਡਾ. ਰਾਜੂ ਨੇ ਚੋਣ ਪ੍ਰਕਿਰਿਆ ਦੀ ਮਜ਼ਬੂਤੀ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਤਕਨਾਲੋਜੀ ਦੀ ਵਰਤੋਂ ਕਰਕੇ ਹਰ ਪੜਾਅ 'ਤੇ ਪਾਰਦਰਸ਼ਤਾ ਲਾਗੂ ਕੀਤੀ ਗਈ ਹੈ।

ਰਾਜਨੀਤਕ ਪਾਰਟੀਆਂ ਦੇ ਸਹਿਯੋਗ ਦੀ ਮੰਗ ਕਰਦਿਆਂ ਸੀ.ਈ.ਓ. ਪੰਜਾਬ ਨੇ ਦੱਸਿਆ ਕਿ 19 ਅਤੇ 20 ਨਵੰਬਰ, 2022 ਅਤੇ 3 ਅਤੇ 4 ਦਸੰਬਰ, 2022 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ, ਜਿੱਥੇ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਆਪੋ-ਆਪਣੇ ਪੋਲਿੰਗ ਸਟੇਸ਼ਨਾਂ 'ਤੇ ਮੌਜੂਦ ਰਹਿਣਗੇ।  ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਸਮੂਹ ਨੁਮਾਇੰਦਿਆਂ ਨੂੰ ਬੂਥ ਲੈਵਲ ਏਜੰਟ (ਬੀ.ਐਲ.ਏ.) ਨਿਯੁਕਤ ਕਰਨ ਅਤੇ ਯੋਗ ਵੋਟਰਾਂ ਦੀ ਭਰਤੀ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਕੈਂਪਾਂ ਵਿੱਚ ਭਾਗ ਲੈਣ ਲਈ ਵੀ ਅਪੀਲ ਕੀਤੀ।

ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵਿੱਚ ਬਹੁਜਨ ਸਮਾਜ ਪਾਰਟੀ ਦੇ ਹਰਨੇਕ ਸਿੰਘ ਅਤੇ ਸੁਖਦੇਵ ਸਿੰਘ, ਭਾਰਤੀ ਕਮਿਊਨਿਸਟ ਪਾਰਟੀ ਦੇ ਮਹਿੰਦਰਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਰਸ਼ਦੀਪ ਐਸ ਕਲੇਰ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪੰਕਜ ਗੌਤਮ ਅਤੇ ਆਮ ਆਦਮੀ ਪਾਰਟੀ ਦੇ ਹਰਚੰਦ ਸਿੰਘ ਬਰਸਾਤ ਸ਼ਾਮਲ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs NZ: ਹਾਰ ਤੋਂ ਬਾਅਦ ਰੋਹਿਤ ਸ਼ਰਮਾ 'ਤੇ ਡਿੱਗ ਸਕਦੀ ਗਾਜ, ਹੱਥੋਂ ਨਿਕਲ ਸਕਦੀ ਕਪਤਾਨੀ?

Walking Benefits: ਜਾਣੋ 1 ਘੰਟੇ 'ਚ 5000 ਕਦਮ ਤੁਰਨ ਦੇ ਇਹ 7 ਗਜ਼ਬ ਫਾਇਦੇ! ਕੈਲੋਰੀ ਬਰਨ ਤੋਂ ਲੈ ਕੇ ਊਰਜਾ ਵਧਾਉਣ ਤੱਕ ਮਿਲਦੇ ਲਾਭ

Hair Fall: ਵਾਲਾਂ ਦੇ ਝੜਨ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ! ਜਾਣੋ ਕਿਹੜੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ

Punjab News: ਆਯੂਸ਼ਮਾਨ ਸਕੀਮ ਸੰਬੰਧੀ ਖਾਸ ਅਪਡੇਟ, ਲਾਭਪਾਤਰੀਆਂ ਨੂੰ ਕਰਨਾ ਪਵੇਗਾ ਬਸ ਆਹ ਕੰਮ
Punjab News: ਆਯੂਸ਼ਮਾਨ ਸਕੀਮ ਸੰਬੰਧੀ ਖਾਸ ਅਪਡੇਟ, ਲਾਭਪਾਤਰੀਆਂ ਨੂੰ ਕਰਨਾ ਪਵੇਗਾ ਬਸ ਆਹ ਕੰਮ
Advertisement
ABP Premium

ਵੀਡੀਓਜ਼

Exclusive Interview | Raja Warring ਦੀ ਧੀ ਦਾ ਵਿਰੋਧੀਆਂ ਨੂੰ Challenge! | By Election|Abp Sanjhaਭਾਰਤ ਕੈਨੇਡਾ ਮਸਲੇ 'ਚ SGPC ਦੀ Entry! | India Vs Canada | Abp SanjhaBY Election | ਜ਼ਿਮਨੀ ਚੋਣਾਂ ਦੇ ਰੰਗ 'ਚ ਕਿਸਾਨਾਂ ਨੇ ਪਾਇਆ ਭੰਗ ! |Farmers | Paddy |Protestਕਾਰ ਨੇ ਠੋਕੀ  Activa ਜਨਾਨੀ ਨੇ ਮਾਰੀ ਚਪੇੜ ਹੋ ਗਿਆ ਹੰਗਾਮਾਂ! | Accident | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs NZ: ਹਾਰ ਤੋਂ ਬਾਅਦ ਰੋਹਿਤ ਸ਼ਰਮਾ 'ਤੇ ਡਿੱਗ ਸਕਦੀ ਗਾਜ, ਹੱਥੋਂ ਨਿਕਲ ਸਕਦੀ ਕਪਤਾਨੀ?
IND vs NZ: ਹਾਰ ਤੋਂ ਬਾਅਦ ਰੋਹਿਤ ਸ਼ਰਮਾ 'ਤੇ ਡਿੱਗ ਸਕਦੀ ਗਾਜ, ਹੱਥੋਂ ਨਿਕਲ ਸਕਦੀ ਕਪਤਾਨੀ?
Walking Benefits: ਜਾਣੋ 1 ਘੰਟੇ 'ਚ 5000 ਕਦਮ ਤੁਰਨ ਦੇ ਇਹ 7 ਗਜ਼ਬ ਫਾਇਦੇ! ਕੈਲੋਰੀ ਬਰਨ ਤੋਂ ਲੈ ਕੇ ਊਰਜਾ ਵਧਾਉਣ ਤੱਕ ਮਿਲਦੇ ਲਾਭ
Walking Benefits: ਜਾਣੋ 1 ਘੰਟੇ 'ਚ 5000 ਕਦਮ ਤੁਰਨ ਦੇ ਇਹ 7 ਗਜ਼ਬ ਫਾਇਦੇ! ਕੈਲੋਰੀ ਬਰਨ ਤੋਂ ਲੈ ਕੇ ਊਰਜਾ ਵਧਾਉਣ ਤੱਕ ਮਿਲਦੇ ਲਾਭ
Hair Fall: ਵਾਲਾਂ ਦੇ ਝੜਨ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ! ਜਾਣੋ ਕਿਹੜੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ
Hair Fall: ਵਾਲਾਂ ਦੇ ਝੜਨ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਭਾਰੀ! ਜਾਣੋ ਕਿਹੜੀਆਂ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ
Punjab News: ਆਯੂਸ਼ਮਾਨ ਸਕੀਮ ਸੰਬੰਧੀ ਖਾਸ ਅਪਡੇਟ, ਲਾਭਪਾਤਰੀਆਂ ਨੂੰ ਕਰਨਾ ਪਵੇਗਾ ਬਸ ਆਹ ਕੰਮ
Punjab News: ਆਯੂਸ਼ਮਾਨ ਸਕੀਮ ਸੰਬੰਧੀ ਖਾਸ ਅਪਡੇਟ, ਲਾਭਪਾਤਰੀਆਂ ਨੂੰ ਕਰਨਾ ਪਵੇਗਾ ਬਸ ਆਹ ਕੰਮ
ਬੱਸ ਆਹੀ ਕਸਰ ਰਹਿ ਗਈ....! ਹੁਣ ਪਾਕਿਸਤਾਨ ਵੀ ਬੋਲਿਆ, ਅੰਮ੍ਰਿਤਸਰ ਦਾ ਧੂੰਆ ਕਰ ਰਿਹਾ ਲਾਹੌਰ ਨੂੰ ਪ੍ਰਦੂਸ਼ਿਤ, 1000 ਤੋਂ ਟੱਪਿਆ AQI, ਲੱਗਿਆ ਲੌਕਡਾਊਨ

Punjab News: ਵੋਟਾਂ ਵੇਲੇ ਹੀ CM ਨੂੰ ਕਿਉਂ ਯਾਦ ਆਉਂਦੀਆਂ ਨੇ ਲੀਡਰਾਂ ਦੇ ‘ਕਾਲੇ ਕਾਰਨਾਮਿਆਂ’ ਵਾਲੀਆਂ ਫਾਈਲਾਂ ? ਹੁਣ ਕਿਹਾ- ਰੰਧਾਵਾ ਦੀਆਂ ਫਾਈਲਾਂ ਮੇਰੇ ਕੋਲ ਛੇਤੀ ਕਰਾਂਗਾ ਪਰਦਾਫਾਸ਼

Guru Nanak Jayanti 2024: ਗੁਰੂ ਨਾਨਕ ਦੇਵ ਜੀ ਦੀਆਂ ਇਹ ਸਿੱਖਿਆਵਾਂ ਵਰਦਾਨ, ਇਨ੍ਹਾਂ ਨੂੰ ਅਪਣਾਉਣ ਨਾਲ ਬਦਲ ਜਾਏਗੀ ਤੁਹਾਡੀ ਜ਼ਿੰਦਗੀ

Punjab News: ਭਾਰਤ-ਕੈਨੇਡਾ ਸੰਬੰਧਾਂ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਹਿਮ ਬਿਆਨ, ਬੋਲੇ- ਗੱਲਬਾਤ ਰਾਹੀਂ ਕੱਢੋ ਹੱਲ

Embed widget