Chandigarh on Coronavirus: ਚੰਡੀਗੜ੍ਹ ਪ੍ਰਸ਼ਾਸ਼ਨ ਨੇ NGOs ਨੂੰ ਕੋਵਿਡ ਕੇਅਰ ਸੇਂਟਰ ‘ਚ ਤਬਦੀਲ ਕਰਨ ਦੀ ਦਿੱਤੀ ਇਜਾਜ਼ਤ
ਉਧਰ ਪਾਰੀਦਾ ਨੇ ਦੱਸਿਆ ਕਿ 25 ਦੇ ਲਗਪਗ NGOs, covid care centre ਬਣਾਉਣ ਲਈ ਅੱਗੇ ਆਈਆਂ ਹਨ ਜਿਨ੍ਹਾਂ ਚੋਂ ਅਜੇ 5 ਨੂੰ ਪਰਮਿਸ਼ਨ ਦੇ ਦਿੱਤੀ ਗਈ ਹੈ।
ਚੰਡੀਗੜ੍ਹ: ਦੇਸ਼ ‘ਚ ਕੋਰੋਨਾਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਹਨ। ਜਿਸ ਕਰਕੇ ਹਸਪਤਾਲਾਂ ਵਿਚ ਬੈੱਡਾਂ ਦੀ ਘਾਟ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ। ਇਸ ਪ੍ਰੇਸ਼ਾਨੀ ਨੂੰ ਦੇਖਦਿਆਂ ਚੰਡੀਗੜ੍ਹ ਪ੍ਰਸ਼ਾਸ਼ਨ ਨੇ NGOs ਨੂੰ Covid Care Centre ਬਣਾਉਣ ਦੀ ਪਰਮਿਸ਼ਨ ਦਿੱਤੀ ਹੈ ਤਾਂ ਜੋ ਕੋਰੋਨਾ ਮਰੀਜ਼ਾਂ ਨੂੰ ਇਨ੍ਹਾਂ ਸੇਂਟਰਾਂ ‘ਚ ਆਈਸੋਲੇਟ ਕੀਤਾ ਜਾ ਸਕੇ।
ਇਸ ਦੇ ਚਲਦੇ ‘Tera Hi Tera Foundation’ ਵੱਲੋਂ ਸੈਕਟਰ 23 ਦੇ ਬਾਲ ਭਵਨ ਵਿਚ ਇੱਕ ਆਈਸੋਲੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਹੈ। ਜਿੱਥੇ ਕੋਵਿਡ-19 ਮਰੀਜਾਂ ਨੂੰ ਰੱਖਿਆ ਜਾ ਰਿਹਾ ਹੈ। ਇਸ ਫਾਉਂਡੇਸ਼ਨ ਦੇ ਆਗੂ ਐਚਐਸ ਸਭਰਵਾਲ ਨੇ ਦਸਿਆ ਕਿ ਸੋਮਵਾਰ ਨੂੰ ਇੱਥੇ ਪਹਿਲਾ ਮਰੀਜ਼ ਆਇਆ ਸੀ ਅਤੇ ਹੁਣ ਇੱਥੇ ਕੁਲ 42 ਮਰੀਜ਼ ਹਨI ਉਨ੍ਹਾਂ ਨੇ ਦੱਸਿਆ ਕਿ ਇੱਥੇ 50 ਮਰੀਜ਼ਾਂ ਨੂੰ ਰੱਖਣ ਦੀ ਸੁਵਿਧਾ ਹੈ। ਇਸ ਦੇ ਨਾਲ ਹੀ ਹਰ ਬੈੱਡ ‘ਤੇ ਆਕਸੀਜ਼ਨ ਵੀ ਉਪਲਬਧ ਹੈ।
ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਫਿਲਹਾਲ 25 ਮਰੀਜ਼ ਆਕਸੀਜ਼ਨ ਸਪੋਰਟ ‘ਤੇ ਹਨ। ਅੱਗੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਡਾਕਟਰਾਂ ਅਤੇ ਹੋਰ ਸਟਾਫ ਦੇ ਨਾਲ ਕਈ ਹੋਰ ਲੋਕ ਵੀ ਵਲੰਟੀਅਰਸ ਵਜੋਂ ਕੰਮ ਕਰ ਰਹੇ ਹਨI ਇਸ ਦੇ ਨਾਲ ਹੀ ਇੱਥੇ ਕੋਰੋਨਾ ਪ੍ਰੋਟੋਕੋਲ ਦਾ ਵੀ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ। ਮਰੀਜ਼ਾਂ ਨੂੰ ਚੰਗੀ ਕੁਆਲਟੀ ਦਾ ਖਾਣਾ ਮੁਹਇਆ ਕਰਵਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਇਹ ਫਾਉਂਡੇਸ਼ਨ ਚੰਡੀਗੜ੍ਹ ‘ਚ ਹੀ ਹੋਰ 100 ਬੈੱਡਾਂ ਦੀ ਫੈਸਿਲੀਟੀ ਵੀ Coronavirus ਦੇ ਮਰੀਜ਼ਾਂ ਲਈ ਮੁਹੱਈਆ ਕਰਵਾਉਣ ਜਾ ਰਹੀ ਹੈ ਜੋ ਅਗਲੇ 2 - 3 ਦਿਨ ਵਿਚ ਸ਼ੁਰੂ ਹੋ ਜਾਏਗੀ।
ਇਸ ਤੋਂ ਇਲਾਵਾ ਭਾਰਤ ਵਿਕਾਸ ਪ੍ਰੀਸ਼ਦ ਅਤੇ Competent Foundation ਵੱਲੋਂ ਵੀ ਸੈਕਟਰ 24 ‘ਚ ਇੰਦਰਾ ਹੌਲੀਡੇਅ ਹੌਮ ‘ਚ ਵੀ 50 ਬੈੱਡ ਵਾਲਾ Covid Care Centre ਬਣਾਇਆ ਗਿਆ ਹੈ। ਜਿਸ ਦਾ ਉਦਘਾਟਨ ਯੂਟੀ ਪ੍ਰਸ਼ਾਸ਼ਨ ਦੇ ਸਲਾਹਕਾਰ ਮਨੋਜ ਪਰੀਦਾ ਨੇ ਕੀਤਾ। ਇੱਥੇ ਅੱਜ ਸ਼ਾਮ ਤੋਂ ਮਰੀਜ਼ ਆਉਣਾ ਸ਼ੁਰੂ ਹੋਏ। ਇੱਥੇ ਦੋ ਹਾਲ ਵਿਚ ਬੈੱਡ ਲਗਾਏ ਗਏ ਹਨ। ਜਿਨ੍ਹਾਂ ਵਿੱਚ CCTV Cameras ਲੱਗੇ ਹਨ। ਤਾਂ ਜੋ ਮਰੀਜ਼ਾਂ ਦੇ ਰਿਸ਼ਤੇਦਾਰ ਆਪਣੀਆਂ ਨੂੰ ਵੇਖ ਸਕਣ। ਇਸ ਤੋਂ ਇਲਾਵਾ ਹਰ ਬੈੱਡ ‘ਤੇ steam inhaler ਵੀ ਦਿੱਤੇ ਗਏ ਹਨI ਇੱਥੇ ਅਜੇ 4 ਬੈੱਡਾਂ ‘ਤੇ ਆਕਸੀਜ਼ਨ ਦੀ ਸੁਵਿਧਾ ਹੈ ਅਤੇ NGOs ਦੇ ਆਗੂਆਂ ਨੇ ਦੱਸਿਆ ਦੋ ਦਿਨ ਵਿਚ ਸਾਰੇ ਬੈੱਡਾਂ ‘ਤੇ ਆਕਸੀਜ਼ਨ ਦੀ ਸੁਵਿਧਾ ਦਿੱਤੀ ਜਾਏਗੀ।
ਇਹ ਵੀ ਪੜ੍ਹੋ: ਸਹੁੰ ਚੁੱਕਦੇ ਹੀ ਐਕਸ਼ਨ 'ਚ ਮਮਤਾ ਸਰਕਾਰ, ਅਧਿਕਾਰੀਆਂ ਦੇ ਤਬਾਦਲੇ ਸ਼ੁਰੂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin