ਪੜਚੋਲ ਕਰੋ
Advertisement
ਚੰਡੀਗੜ੍ਹ ਡੀਸੀ ਕੋਰੋਨਾ ਪੌਜ਼ੇਟਿਵ, ਕੱਲ੍ਹ ਕੀਤੀ ਸੀ ਬੈਠਕ, ਹੁਣ ਗੈਰਹਜ਼ਰੀ 'ਚ ਨਗਰ ਨਿਗਮ ਕਮਿਸ਼ਨਰ ਦੇਖਣਗੇ ਕੰਮ
ਯੂਟੀ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਡੀਸੀ ਚੰਡੀਗੜ੍ਹ ਦਾ ਰੋਜ਼ਾਨਾ ਕੰਮ ਕਾਜ ਦੇਖਣਗੇ।ਇਹ ਆਦੇਸ਼ ਸਲਾਹਕਾਰ ਮਨੋਜ ਪਰੀਦਾ ਨੇ ਜਾਰੀ ਕੀਤੇ ਹਨ।
ਚੰਡੀਗੜ੍ਹ: ਯੂਟੀ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਦੇ ਕੋਰੋਨਾ ਪੌਜ਼ੇਟਿਵ ਆਉਣ ਤੋਂ ਬਾਅਦ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਡੀਸੀ ਚੰਡੀਗੜ੍ਹ ਦਾ ਰੋਜ਼ਾਨਾ ਕੰਮ ਕਾਜ ਦੇਖਣਗੇ।ਇਹ ਆਦੇਸ਼ ਸਲਾਹਕਾਰ ਮਨੋਜ ਪਰੀਦਾ ਨੇ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ:Unlock 4: ਪਹਿਲੀ ਸਤੰਬਰ ਤੋਂ ਅਨਲੌਕ 4.0, ਕੀ ਖੁੱਲ੍ਹਣਗੇ ਸਕੂਲ-ਕਾਲਜ ਤੇ ਸਿਨੇਮਾ ਹਾਲ, ਜਾਣੋ ਆਪਣੇ ਸਵਾਲਾਂ ਦੇ ਜਵਾਬ?
ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੂੰ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ।ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਉਨ੍ਹਾਂ ਨੇ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਉਨ੍ਹਾਂ ਦੇ ਸੰਪਰਕ ਵਿੱਚ ਆਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ।ਡੀਸੀ ਮਨਦੀਪ ਸਿੰਘ ਬਰਾੜ ਸੋਮਵਾਰ ਨੂੰ ਸਲਾਹਕਾਰ ਮਨੋਜ ਪਰੀਦਾ, ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ, ਵਿਸ਼ੇਸ਼ ਸਿਹਤ ਸਕੱਤਰ ਸਰਪ੍ਰੀਤ ਸਿੰਘ ਗਿੱਲ, ਨਗਰ ਨਿਗਮ ਕਮਿਸ਼ਨਰ ਕੇ.ਕੇ. ਯਾਦਵ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੌਜੂਦ ਸਨ।
ਇਹ ਵੀ ਪੜ੍ਹੋ:ਕਾਂਗਰਸੀ ਵਿਧਾਇਕ ਹਰਦਿਆਲ ਕੰਬੋਜ ਤੇ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਕੋਰੋਨਾ
ਇਹ ਇਕ ਸਮੀਖਿਆ ਬੈਠਕ ਸੀ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕੀਤੀ ਸੀ। ਹਾਲਾਂਕਿ, ਬਦਨੌਰ ਰਾਜ ਭਵਨ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ ਸਨ ਜਦੋਂ ਕਿ ਬਾਕੀ ਸਾਰੇ ਅਧਿਕਾਰੀ ਯੂਟੀ ਸਕੱਤਰੇਤ ਵਿੱਚ ਸਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਅਜ਼ਬ ਗਜ਼ਬ
ਸਿੱਖਿਆ
Advertisement