ਫੀਸ ਮਸਲੇ 'ਤੇ ਪ੍ਰਦਰਸ਼ਨ ਕਰਨ ਆਏ ਮਾਪਿਆਂ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ
ਰੋਸ ਵਜੋਂ ਮਾਪਿਆਂ ਨੇ ਰੌਕ ਗਾਰਡਨ ਤੋਂ ਸੱਤ ਸੈਟਕਰ ਤਕ ਐਡਵਾਈਜ਼ਰ ਦੇ ਘਰ ਤੱਕ ਸਾਈਕਲ ਰੈਲੀ ਕਰਨੀ ਸੀ ਪਰ ਰੈਲੀ ਤੋਂ ਪਹਿਲਾਂ ਹੀ ਪੁਲਿਸ ਨੇ ਰੌਕ ਗਾਰਡਨ ਤੋਂ ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ।

ਚੰਡੀਗੜ੍ਹ: ਪ੍ਰਾਈਵੇਟ ਸਕੂਲਾਂ ਦੀ ਫੀਸ ਮਾਮਲੇ 'ਚ ਐਤਵਾਰ ਵਿਦਿਆਰਥੀਆਂ ਦੇ ਮਾਪਿਆਂ ਨੇ ਚੰਡੀਗੜ੍ਹ ਦੇ ਐਡਵਾਈਜ਼ਰ ਮਨੋਜ ਪਰੀਦਾ ਨੂੰ ਮੈਮੋਰੰਡਮ ਸੌਂਪਣਾ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਮਾਪਿਆਂ ਨੂੰ ਹਿਰਾਸਤ 'ਚ ਲਿਆ।
ਦਰਅਸਲ ਲੌਕਡਾਊਨ ਦੌਰਾਨ ਬੰਦ ਪਏ ਪ੍ਰਾਈਵੇਟ ਸਕੂਲ ਲੈ ਰਹੇ ਮਾਪਿਆਂ ਤੋਂ ਫ਼ੀਸ ਵਸੂਲ ਰਹੇ ਹਨ। ਮਾਪਿਆਂ ਦੀ ਮੰਗ ਹੈ ਕਿ ਜਦ ਕਲਾਸਾਂ ਹੀ ਨਹੀਂ ਲੱਗ ਰਹੀਆਂ ਤਾਂ ਫਿਰ ਅਸੀਂ ਫੀਸਾਂ ਕਿਉਂ ਭਰੀਏ?
ਇਸ ਦੇ ਰੋਸ ਵਜੋਂ ਮਾਪਿਆਂ ਨੇ ਰੌਕ ਗਾਰਡਨ ਤੋਂ ਸੱਤ ਸੈਟਕਰ ਤਕ ਐਡਵਾਈਜ਼ਰ ਦੇ ਘਰ ਤੱਕ ਸਾਈਕਲ ਰੈਲੀ ਕਰਨੀ ਸੀ ਪਰ ਰੈਲੀ ਤੋਂ ਪਹਿਲਾਂ ਹੀ ਪੁਲਿਸ ਨੇ ਰੌਕ ਗਾਰਡਨ ਤੋਂ ਸਾਰਿਆਂ ਨੂੰ ਹਿਰਾਸਤ 'ਚ ਲੈ ਲਿਆ।
ਅੰਮ੍ਰਿਤਸਰ ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਨੂੰ ਕੋਰੋਨਾ ਨੇ ਨਿਗਲਿਆ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
