ਚੰਡੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਦਰੱਖ਼ਤ ਡਿੱਗਣ ਨਾਲ ਮਚਿਆ ਹੜਕੰਪ, ਇੱਕ ਹਫ਼ਤੇ 'ਚ ਤੀਜੀ ਘਟਨਾ
ਦਰੱਖਤ ਡਿੱਗਣ ਦੀ ਘਟਨਾ ਉਸ ਸਮੇਂ ਹੋਈ ਜਦੋਂ ਸਕੂਲ ਵਿੱਚ ਬੱਚਿਆਂ ਦੀਆਂ ਕਲਾਸਾਂ ਚੱਲ ਰਹੀਆਂ ਸੀ। ਦਰੱਖਤ ਡਿੱਗਣ ਦੀ ਆਵਾਜ਼ ਨਾਲ ਸਕੂਲ ਵਿੱਚ ਹੜਕੰਪ ਮਚ ਗਿਆ। ਸਕੂਲ ਸਟਾਫ ਤੇ ਵਿਦਿਆਰਥੀ ਬਾਹਰ ਨਿਕਲ ਆਏ।
ਚੰਡੀਗੜ੍ਹ : ਚੰਡੀਗੜ੍ਹ ਦੇ ਸਰਕਾਰੀ ਸਰਕਾਰੀ ਸਕੂਲ ਵਿੱਚ ਅੱਜ ਸਵੇਰੇ ਦਰੱਖਤ ਡਿੱਗ ਗਿਆ। ਦਰੱਖਤ ਡਿੱਗਣ ਦੀ ਘਟਨਾ ਉਸ ਸਮੇਂ ਹੋਈ ਜਦੋਂ ਸਕੂਲ ਵਿੱਚ ਬੱਚਿਆਂ ਦੀਆਂ ਕਲਾਸਾਂ ਚੱਲ ਰਹੀਆਂ ਸੀ। ਦਰੱਖਤ ਡਿੱਗਣ ਦੀ ਆਵਾਜ਼ ਨਾਲ ਸਕੂਲ ਵਿੱਚ ਹੜਕੰਪ ਮਚ ਗਿਆ। ਸਕੂਲ ਸਟਾਫ ਤੇ ਵਿਦਿਆਰਥੀ ਬਾਹਰ ਨਿਕਲ ਆਏ। ਜਾਣਕਾਰੀ ਅਨੁਸਾਰ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਘਟਨਾ ਸੈਕਟਰ 20 ਵਿੱਚ ਮੂਜੌਦ ਸਰਕਾਰ ਸੀਨੀਅਰ ਸੈਕੰਡਰੀ ਗਲਰਸ ਸਕੂਲ ਦੀ ਹੈ। ਅੱਜ ਸਵੇਰੇ ਕਰੀਬ 11.15 ਵਜੇ ਸਕੂਲ ਵਿੱਚ ਲੱਗੇ ਦਰਖੱਤ ਦੀ ਵੱਡੀ ਟਾਹਣੀ ਟੁੱਟ ਕੇ ਡਿੱਗ ਗਈ। ਸਕੂਲ ਦੀ ਪ੍ਰਿੰਸੀਪਲ ਨੇ ਤੁਰੰਤ ਇਸ ਦੀ ਜਾਣਕਾਰੀ ਬਾਗਬਾਨੀ ਵਿਭਾਗ ਅਤੇ ਬਿਜਲੀ ਵਿਭਾਗ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਬਚਾਅ ਟੀਮਾਂ ਦੇ ਕਰਮਚਾਰੀ ਸਕੂਲ ਪਹੁੰਚੇ ਅਤੇ ਉਹਨਾਂ ਨੇ ਦਰੱਖਤ ਨੂੰ ਹਟਾਇਆ। ਇਸ ਦੌਰਾਨ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਟੁੱਟੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਨੂੰ ਹਟਾਇਆ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਕੈਟਰ 09 ਵਿੱਚ ਸਥਿਤ ਕਾਰਮਲ ਕਾਨਵੈਂਟ ਵਿੱਚ ਦਰੱਖ਼ਤ ਡਿੱਗਣ ਨਾਲ ਇੱਕ ਵਿਦਿਆਰਥਣ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮੀਡੀਲ ਸਕੂਲ ਮਨੀਮਾਜ਼ਰਾ ਵਿੱਚ ਦਰੱਖ਼ਤ ਡਿੱਗਿਆ ਸੀ। ਉੱਥੇ ਹੀ ਅੱਜ ਸਕੈਟਰ 20 ਵੀ ਅੱਜ ਸਕੂਲ ਵਿੱਚ ਦਰਖੱਤ ਦੀ ਵੱਡੀ ਟਾਹਣੀ ਟੁੱਟ ਡਿੱਗ ਗਈ।