Punjab News: ਭਾਜਪਾ ਦੇ ਸਟਾਰ ਪ੍ਰਚਾਰਕ ਬਣੇ ਚੰਦੂਮਾਜਰਾ ? ਫੋਟੋ ਵਾਇਰਲ ਹੋਣ ਮਗਰੋਂ ਹੋਣ ਦਿੱਤੀ ਸਫ਼ਾਈ-ਕਿਹਾ, ਸਿੱਖ ਭਾਈਚਾਰਾ ਇਕੱਠਾ ਹੋਇਆ ਤਾਂ.....
ਅਰਸ਼ਦੀਪ ਕਲੇਰ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਚੰਦੂਮਾਜਰਾ ਸਾਬ੍ਹ ਜੰਮੂ-ਕਸ਼ਮੀਰ 'ਚ ਬੀਜੇਪੀ ਦੇ ਸਟਾਰ ਪ੍ਰਚਾਰਕ !!!!ਬਿੱਲੀ ਹੁਣ ਥੈਲੇ 'ਚੋਂ ਬਾਹਰ...ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਸੁਧਾਰ ਲਹਿਰ ਅਸਲ ਵਿੱਚ ਨਾਗਪੁਰ ਅਕਾਲੀ ਦਲ ਹੈ।ਕਲੇਰ ਨੇ ਕਿਹਾ, ਕੀ ਇਹ ਭਾਜਪਾ ਵਿੱਚ ਰਲੇਵਾਂ ਹੈ ਜਾਂ ਗਠਜੋੜ
Punjab News: ਸ਼੍ਰੋਮਣੀ ਅਕਾਲੀ ਦਲ ਤੇ ਉਨ੍ਹਾਂ ਤੋਂ ਵੱਖ ਹੋ ਕੇ ਬਣੀ ਸੁਧਾਰ ਲਹਿਰ ਦੇ ਲੀਡਰਾਂ ਵਿਚਾਲੇ ਲਗਾਤਾਰ ਸ਼ਬਦੀ ਜੰਗ ਜਾਰੀ ਹੈ। ਇਸ ਦੌਰਾਨ ਹੁਣ ਸ਼੍ਰੋਮਣੀ ਅਕਾਲ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਸੋਸ਼ਲ ਮੀਡੀਆ ਉੱਤੇ ਤਸਵੀਰ ਸਾਂਝੀ ਕਰਕੇ ਲਿਖਿਆ ਹੈ ਕਿ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਸੁਧਾਰ ਲਹਿਰ ਅਸਲ ਵਿੱਚ ਨਾਗਪੁਰ ਅਕਾਲੀ ਦਲ ਹੈ।
ਅਰਸ਼ਦੀਪ ਕਲੇਰ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਚੰਦੂਮਾਜਰਾ ਸਾਬ੍ਹ ਜੰਮੂ-ਕਸ਼ਮੀਰ 'ਚ ਬੀਜੇਪੀ ਦੇ ਸਟਾਰ ਪ੍ਰਚਾਰਕ !!!!ਬਿੱਲੀ ਹੁਣ ਥੈਲੇ 'ਚੋਂ ਬਾਹਰ...ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਸੁਧਾਰ ਲਹਿਰ ਅਸਲ ਵਿੱਚ ਨਾਗਪੁਰ ਅਕਾਲੀ ਦਲ ਹੈ।ਕਲੇਰ ਨੇ ਕਿਹਾ, ਕੀ ਇਹ ਭਾਜਪਾ ਵਿੱਚ ਰਲੇਵਾਂ ਹੈ ਜਾਂ ਗਠਜੋੜ ........ਢੀਂਡਸਾ ਸਾਹਿਬ, ਬੀਬੀ ਜਗੀਰ ਕੌਰ ਜੀ ਅਤੇ ਵਡਾਲਾ ਸਾਹਿਬ , ਇਹ ਕਿਸ ਕਿਸਮ ਦੀ ਪੰਥਕ ਏਕਤਾ ਹੈ.? ਕੀ ਸ਼੍ਰੋਮਣੀ ਅਕਾਲੀ ਦਲ ਨੂੰ ਦੋਫਾੜ ਕਰਨ ਪਿੱਛੇ ਇਹੀ ਮੁੱਖ ਮਕਸਦ ਸੀ?
ਇਸ ਤੋਂ ਬਾਅਦ ਸੁਧਾਰ ਲਹਿਰ ਦੇ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਮਾਮਲੇ ਬਾਬਤ ਕਿਹਾ ਕਿ ਉਹ ਨਿੱਜੀ ਸਮਾਗਮ ਵਿੱਚ ਸ਼ਾਮਲ ਹੋਣ ਜੰਮੂ-ਕਸ਼ਮੀਰ ਗਏ ਸਨ ਤੇ ਉੱਥੇ ਸਿੱਖ ਭਾਈਚਾਰੇ ਦਾ ਸਮਾਗਮ ਸੀ ਉਨ੍ਹਾਂ ਨੇ ਭਾਜਪਾ ਦੀ ਮਦਦ ਕਰਨ ਦਾ ਇਰਾਦਾ ਹੋਇਆ ਹੈ ਜਿਸ ਕਰਕੇ ਉਹ ਉਮੀਦਵਾਰ ਦੇ ਪਾਰਟੀ ਦਫਤਰ ਵਿੱਚ ਗਏ ਸਨ।
ਚੰਦੂਮਾਜਰਾ ਨੇ ਕਿਹਾ ਕਿ ਸਿੱਖ ਭਾਈਚਾਰਾ ਇਕੱਠਾ ਹੋ ਰਿਹਾ ਹੈ ਤੇ ਇਨ੍ਹਾਂ ਨੂੰ ਦਰਦ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਰੈਲੀ ਵਿੱਚ ਨਹੀਂ ਗਏ ਸਗੋਂ ਉਮੀਦਵਾਰ ਦੇ ਦਫਤਰ ਵਿੱਚ ਗਏ ਜਿੱਥੋਂ ਇਹ ਤਸਵੀਰ ਸਾਹਮਣੇ ਆਈ ਹੈ। ਕਿਸੇ ਵੀ ਉਮੀਦਵਾਰ ਦੇ ਦਫਤਰ ਵਿੱਚ ਜਾ ਕੇ ਮੈਂ ਉੱਥੋਂ ਚੋਣ ਨਿਸ਼ਾਨ ਤਾਂ ਨਹੀਂ ਉਤਾਰ ਸਕਦਾ। ਇਸ ਗੱਲ ਨੂੰ ਐਵੇਂ ਹੀ ਵਧਾਇਆ ਜਾ ਰਿਹਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।