(Source: ECI/ABP News)
ਚੰਨੀ ਸਰਕਾਰ ਨੇ ਬਦਲੇ ਤਿੰਨੋਂ ਪੁਲਿਸ ਕਮਿਸ਼ਨਰ
ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇੱਕ ਹੋਰ ਲਿਸਟ ਜਾਰੀ ਕਰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਟ੍ਰਾਂਸਫਰ ਦਾ ਆਦੇਸ਼ ਦੇ ਦਿੱਤਾ ਹੈ।ਇਨ੍ਹਾਂ ਆਦੇਸ਼ਾਂ ਮੁਤਾਬਿਕ ਤਿੰਨੋਂ ਪੁਲਿਸ ਕਮਿਸ਼ਨਰ ਬਦਲ ਦਿੱਤੇ ਗਏ ਹਨ।
![ਚੰਨੀ ਸਰਕਾਰ ਨੇ ਬਦਲੇ ਤਿੰਨੋਂ ਪੁਲਿਸ ਕਮਿਸ਼ਨਰ Channi government replaced all three commissioners ਚੰਨੀ ਸਰਕਾਰ ਨੇ ਬਦਲੇ ਤਿੰਨੋਂ ਪੁਲਿਸ ਕਮਿਸ਼ਨਰ](https://feeds.abplive.com/onecms/images/uploaded-images/2021/09/21/b80b99920a99cd20f8a4c6a93c582fbc_original.png?impolicy=abp_cdn&imwidth=1200&height=675)
ਚੰਡੀਗੜ੍ਹ: ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇੱਕ ਹੋਰ ਲਿਸਟ ਜਾਰੀ ਕਰਦੇ ਹੋਏ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਟ੍ਰਾਂਸਫਰ ਦਾ ਆਦੇਸ਼ ਦੇ ਦਿੱਤਾ ਹੈ।ਇਨ੍ਹਾਂ ਆਦੇਸ਼ਾਂ ਮੁਤਾਬਿਕ ਤਿੰਨੋਂ ਪੁਲਿਸ ਕਮਿਸ਼ਨਰ ਬਦਲ ਦਿੱਤੇ ਗਏ ਹਨ।
ਨਵੇਂ ਆਦੇਸ਼ਾਂ ਅਨੁਸਾਰ ਤਿੰਨੋਂ ਕਮਿਸ਼ਨਰੇਟ ਦੇ ਕਮਿਸ਼ਨਰ ਬਦਲ ਦਿੱਤੇ ਗਏ ਹਨ।ਹੁਣ IPS ਨੌਨੀਹਾਲ ਸਿੰਘ ਜਲੰਧਰ ਦੇ ਪੁਲਿਸ ਕਮਿਸ਼ਨਰ ਹੋਣਗੇ ਇਸ ਤੋਂ ਪਹਿਲਾਂ ਉਹ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੀ।
ਇਸ ਦੇ ਨਾਲ ਹੀ IPS ਡਾ. ਸੁਖਚੇਨ ਸਿੰਘ ਅੰਮ੍ਰਿਤਸਰ ਦੇ ਕਮਿਸ਼ਨਰ ਲਾਏ ਗਏ ਹਨ। ਪਹਿਲਾਂ ਉਹ ਜਲੰਧਰ ਦੇ ਕਮਿਸ਼ਨਰ ਸੀ।IPS ਗੁਰਪ੍ਰੀਤ ਭੁੱਲਰ ਨੂੰ ਲੁਧਿਆਣਾ ਦਾ ਕਮਿਸ਼ਨਰ ਲਾਇਆ ਗਿਆ ਹੈ, ਇੱਥੇ ਪਹਿਲਾਂ IPS ਵਿਕਰਮਜੀਤ ਦੁੱਗਲ ਕਮਿਸ਼ਨਰ ਸੀ।
IPS ਵਿਕਰਮਜੀਤ ਦੁੱਗਲ ਪੰਜਾਬ ਦੇ DGP ਦਿਨਕਰ ਗੁਪਤਾ ਦੇ ਖਾਸ ਹਨ ਜਿਨ੍ਹਾਂ ਨੂੰ ਚੰਨੀ ਸਰਕਾਰ ਨੇ ਲੁਧਿਆਣਾ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਸਰਕਾਰ ਨੇ ਠੀਕ ਇੱਕ ਮਹੀਨਾਂ ਪਹਿਲਾਂ 20 ਅਗਸਤ 2021 ਨੂੰ ਪੰਜਾਬ ਪੁਲਿਸ 'ਚ ਵੱਡਾ ਫੇਰਬਦਲ ਕੀਤਾ ਸੀ।ਤਿੰਨੋਂ ਕਮਿਸ਼ਨਰ, 13 SSP ਤੇ 64 DSP ਬਦਲੇ ਗਏ ਸੀ।
ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)