ਪੜਚੋਲ ਕਰੋ
ਡਰੱਗ ਤਸਕਰੀ: ਸਾਬਕਾ ਮੰਤਰੀ ਫਿਲੌਰ ਤੇ ਹੋਰਾਂ ਖਿਲਾਫ ਦੋਸ਼ ਆਇਦ

ਚੰਡੀਗੜ੍ਹ: ਮੁਹਾਲੀ ਦੀ ਵਿਸ਼ੇਸ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਅਦਾਲਤ ਨੇ ਅੱਜ ਪੰਜਾਬ ਦੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਉਸ ਦੇ ਬੇਟੇ ਦਮਨਵੀਰ ਫਿਲੌਰ ਤੇ ਅਵਿਨਾਸ਼ ਚੰਦਰ ਸਮੇਤ ਕਈਆਂ 'ਤੇ ਡਰੱਗ ਤਸਕਰੀ ਕੇਸ ਵਿੱਚ ਦੋਸ਼ ਆਇਦ ਕਰ ਦਿੱਤੇ ਹਨ। ਯਾਦ ਰਹੇ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ, ਬੇਟੇ ਦਮਨਵੀਰ ਫਿਲੌਰ ਤੇ ਅਵਿਨਾਸ਼ ਚੰਦਰ ਦੇ ਨਾਂ ਬਹੁਚਰਚਿਤ ਭੋਲਾ ਡਰੱਗ ਮਾਮਲੇ ਵਿੱਚ ਆਇਆ ਸੀ। ਇਸ ਲਈ ਸਰਵਣ ਸਿੰਘ ਫਿਲੌਰ ਨੂੰ ਅਸਤੀਫਾ ਵੀ ਦੇਣਾ ਪਿਆ ਸੀ। ਹਾਲਾਂਕਿ ਮੁਲਜ਼ਮਾਂ ਨੇ ਇਸ ਮਾਮਲੇ ਤੋਂ ਡਿਸਚਾਰਜ ਹੋਣ ਦੀ ਅਰਜ਼ੀ ਲਾਈ ਸੀ ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















