ਅੱਜ ਚੰਡੀਗੜ੍ਹ 'ਚ ਵਿਧਾਇਕਾਂ ਨਾਲ ਮੁਲਾਕਾਤ ਕਰ ਰਹੇ ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਵੇਰੇ ਤੋਂ ਲੈ ਕੇ ਦੁਪਿਹਰ 1.30 ਤੱਕ ਪੰਜਾਬ ਦੇ ਵਿਧਾਇਕਾਂ ਨੂੰ ਮਿਲਣਗੇ। ਸੀਐਮ ਭਗਵੰਤ ਮਾਨ ਆਪਣੀ ਸਰਕਾਰੀ ਰਿਹਾਇਸ਼ ਉੱਪਰ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ।
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਅੱਜ ਸਵੇਰੇ ਤੋਂ ਲੈ ਕੇ ਦੁਪਿਹਰ 1.30 ਤੱਕ ਪੰਜਾਬ ਦੇ ਵਿਧਾਇਕਾਂ ਨੂੰ ਮਿਲਣਗੇ। ਸੀਐਮ ਭਗਵੰਤ ਮਾਨ ਆਪਣੀ ਸਰਕਾਰੀ ਰਿਹਾਇਸ਼ ਉੱਪਰ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਸੰਗਰੂਰ ਲੋਕ ਸਭਾ (Sangrur Lok Sabha) ਚੋਣਾਂ ਵਿੱਚ ਹਾਰ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਪਹਿਲੀ ਵਾਰ ਵਿਧਾਇਕਾਂ ਨੂੰ ਮਿਲ ਰਹੇ ਹਨ।
ਦੱਸ ਦਈਏ ਕਿ ਕਈ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਵੀ ਚਰਚਾ ਵਿੱਚ ਰਹੇ ਹਨ। ਇਸ ਲਈ ਇਸ ਮੀਟਿੰਗ ਵਿੱਚ ਮੁੱਖ ਮੰਤਰੀ (Chief Minister) ਜਿੱਥੇ ਸਰਕਾਰ ਦੇ ਕੰਮਾਂ ਦੀ ਫੀਡਬੈਕ ਲੈਣਗੇ, ਉੱਥੇ ਹੀ ਲੋਕਾਂ ਵਿਧਾਇਕਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਰਣਨੀਤੀ ਦੱਸਣਗੇ।
ਪੰਜਾਬ ਸਰਕਾਰ ਦਾ ਐਲਾਨ, ਕਿਸਾਨ ਅੰਦੋਲਨ ਦੇ ਸ਼ਹੀਦ ਪਰਿਵਾਰਾਂ ਨੂੰ ਮਿਲੇਗੀ ਨੌਕਰੀ, ਕਿਸਾਨਾਂ ਖਿਲਾਫ ਕੇਸ ਰੱਦ ਹੋਣਗੇ
ਬਸਪਾ ਦਾ ਚਾਰ ਮੈਂਬਰੀ ਵਫ਼ਦ ਪੰਜਾਬ ਰਾਜਪਾਲ ਨਾਲ ਕਰੇਗਾ ਮੁਲਾਕਾਤ
ਉਧਰ ਬਹੁਜਨ ਸਮਾਜ ਪਾਰਟੀ ਦਾ ਵਫਦ ਅੱਜ 3 ਅਗਸਤ 2022 ਨੂੰ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ 12.30 ਵਜੇ ਪੰਜਾਬ ਰਾਜ ਗਰਵਨਰ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ, ਪਛੜੇ ਵਰਗਾਂ ਤੇ ਘੱਟ ਗਿਣਤੀਆਂ ਵਰਗ ਦੇ ਸੰਵਿਧਾਨਿਕ ਅਧਿਕਾਰਾਂ ਨਾਲ ਲਗਾਤਾਰ ਧੱਕਾ ਕਰ ਰਹੀ ਹੈ।
ਸਿੱਖ ਨੌਜਵਾਨ ਵੱਖਵਾਦੀ ਸੰਗਠਨਾਂ ਦੇ "ਡਾਲਰ ਦੇ ਸੁਪਨਿਆਂ" ਦੇ ਲਾਲਚ 'ਚ ਨਾ ਆਉਣ: ਦਾਦੂਵਾਲ
ਬਸਪਾ ਨੇ 14 ਜੁਲਾਈ ਨੂੰ ਸਾਰੇ ਪੰਜਾਬ ਦੇ 23 ਜ਼ਿਲ੍ਹਿਆ 'ਚ ਡਿਪਟੀ ਕਮਿਸ਼ਨਰਾਂ ਰਾਹੀਂ ਮੈਮੋਰੰਡਮ ਵੀ ਗਵਰਨਰ ਸਾਹਿਬ ਨੂੰ ਭੇਜੇ ਸਨ।ਅੱਜ ਚਾਰ ਮੈਂਬਰੀ ਵਫਦ ਉਨ੍ਹਾਂ ਨਾਲ ਮੁਲਾਕਾਤ ਕਰੇਗਾ ਜਿਸ ਵਿੱਚ ਬਸਪਾ ਦੇ ਇਕਲੌਤੇ ਵਿਧਾਇਕ ਡਾ ਨੱਛਤਰ ਪਾਲ, ਅਜੀਤ ਸਿੰਘ ਭੈਣੀ, ਲਾਲ ਸਿੰਘ ਸੁਲਹਾਣੀ ਸ਼ਾਮਲ ਹੋਣਗੇ।