ਪੜਚੋਲ ਕਰੋ
Advertisement
ਨਾਮੀ ਗੈਂਗਸਟਰ 4 ਸਾਥੀਆਂ ਅਤੇ ਭਾਰੀ ਅਸਲੇ ਸਣੇ ਆਇਆ ਪੁਲਿਸ ਅੜਿੱਕੇ
ਜ਼ਿਲ੍ਹਾ ਪੁਲਿਸ ਦੀ ਸੀਆਈਏ ਸਟਾਫ-2 ਰੂਪਨਗਰ ਦੀ ਪੁਲਿਸ ਪਾਰਟੀ ਨੇ ਗੈਂਗਸਟਰ ਪਰਮਿੰਦਰ ਸਿੰਘ ਉਰਫ ਪਿੰਦਰੀ ਅਤੇ ਉਸ ਦੇ ਚਾਰ ਹੋਰ ਸਾਥੀਆਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ।ਗੈਂਗਸਟਰ ਪਿੰਦਰੀ ਦਾ ਸਬੰਧ ਪੰਜਾਬ, ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨਹਿਰਾ ਨਾਲ ਹੈ।
ਰੂਪਨਗਰ : ਜ਼ਿਲ੍ਹਾ ਪੁਲਿਸ ਦੀ ਸੀਆਈਏ ਸਟਾਫ-2 ਰੂਪਨਗਰ ਦੀ ਪੁਲਿਸ ਪਾਰਟੀ ਨੇ ਗੈਂਗਸਟਰ ਪਰਮਿੰਦਰ ਸਿੰਘ ਉਰਫ ਪਿੰਦਰੀ ਅਤੇ ਉਸ ਦੇ ਚਾਰ ਹੋਰ ਸਾਥੀਆਂ ਨੂੰ ਹਥਿਆਰਾਂ ਸਣੇ ਕਾਬੂ ਕੀਤਾ।
ਐੱਸਪੀ (ਐੱਚ) ਰੂਪਨਗਰ ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਬੀਤੇ ਦਿਨ ਮੌਕੇ 'ਤੇ 5 ਨੌਜਵਾਨਾਂ ਨੂੰ ਪੁਲਿਸ ਮੁਲਾਜ਼ਮਾਂ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ। ਜਿਨ੍ਹਾਂ ਦਾ ਨਾਂ ਪਰਮਿੰਦਰ ਸਿੰਘ ਉਰਫ ਪਿੰਦਰੀ, ਜਸਪ੍ਰੀਤ ਸਿੰਘ ਉਰਫ ਜੱਸੀ, ਅੰਕੁਸ਼ ਸ਼ਰਮਾ ਉਰਫ ਭਰਦਵਾਜ, ਕੁਲਦੀਪ ਸਿੰਘ ਉਰਫ ਬਾਬਾ, ਬਲਜਿੰਦਰ ਸਿੰਘ ਉਰਫ ਬਿੱਲਾ ਦੱਸਿਆ ਗਿਆ ਹੈ। ਇਹਨਾਂ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਮਾਰੂ ਹਥਿਆਰ, ਇੱਕ ਬੁਲਟ ਪਰੂਫ ਜੈਕਟ, ਇੱਕ 315 ਬੋਰ ਰਾਈਫਲ, ਇੱਕ 12 ਬੋਰ ਰਾਈਫਲ , ਇੱਕ ਰਿਵਾਲਵਰ 32 ਬੋਰ, ਜ਼ਿੰਦਾ ਕਾਰਤੂਸ ਅਤੇ ਕੁੱਝ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ।
ਗੈਂਗਸਟਰ ਪਿੰਦਰੀ ਦਾ ਸਬੰਧ ਪੰਜਾਬ, ਹਰਿਆਣਾ ਦੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਅਤੇ ਸੰਪਤ ਨਹਿਰਾ ਨਾਲ ਹੈ। ਇਸ ਤੋਂ ਪਹਿਲਾਂ ਵੀ ਪਿੰਦਰੀ ਖ਼ਿਲਾਫ਼ 20-25 ਮੁਕੱਦਮੇ ਦਰਜ ਹਨ। ਇਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 399, 402 ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਥਾਣਾ ਨੂਰਪੁਰਬੇਦੀ ਵਿਖੇ ਦਰਜ ਕੀਤਾ ਗਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਕਾਰੋਬਾਰ
Advertisement