ਪੰਜਾਬ ਦਾ ਆਹ ਹਸਪਤਾਲ ਬਣਿਆ ਜੰਗ ਦਾ ਮੈਦਾਨ, ਇੱਕ ਦੂਜੇ 'ਤੇ ਚੱਲੀਆਂ ਡਾਂਗਾਂ-ਸੋਟੀਆਂ; ਜਾਣੋ ਪੂਰਾ ਮਾਮਲਾ
Jalandhar News: ਜਲੰਧਰ ਦੇ ਨੇੜੇ ਫਗਵਾੜਾ ਦੇ ਜੇਸੀਟੀ ਮਿੱਲ ਫਲਾਈਓਵਰ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਕਾਰ ਚਾਲਕਾਂ ਵਿਚਕਾਰ ਝਗੜਾ ਕੁੱਟਮਾਰ ਵਿੱਚ ਬਦਲ ਗਿਆ।

Jalandhar News: ਜਲੰਧਰ ਦੇ ਨੇੜੇ ਫਗਵਾੜਾ ਦੇ ਜੇਸੀਟੀ ਮਿੱਲ ਫਲਾਈਓਵਰ 'ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਕਾਰ ਚਾਲਕਾਂ ਵਿਚਕਾਰ ਝਗੜਾ ਕੁੱਟਮਾਰ ਵਿੱਚ ਬਦਲ ਗਿਆ। ਝੜਪ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ 'ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਇਲਾਜ ਲਈ ਫਗਵਾੜਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿੱਚ ਦੋਵਾਂ ਧਿਰਾਂ ਵਿੱਚ ਝੜਪ ਹੋ ਗਈ, ਜਿਸ ਕਾਰਨ ਜ਼ਬਰਦਸਤ ਝੜਪ ਅਤੇ ਹੰਗਾਮਾ ਹੋਇਆ।
ਹਸਪਤਾਲ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਧਿਰ ਨੇ ਸਮਝੌਤੇ ਲਈ 30,000 ਰੁਪਏ ਮੰਗੇ, ਜਿਸ ਨੂੰ ਲੈਕੇ ਇਨਕਾਰ ਕਰ ਦਿੱਤਾ ਗਿਆ। ਇਸ ਕਾਰਨ ਹਸਪਤਾਲ ਦੇ ਅੰਦਰ ਦੋਵਾਂ ਧਿਰਾਂ ਵਿਚਕਾਰ ਝੜਪ ਹੋ ਗਈ। ਇੱਕ ਧਿਰ ਨੇ ਦੂਜੀ ਧਿਰ ਨੂੰ ਬੈੱਡ ਤੋਂ ਫੜ ਕੇ ਥੱਲ੍ਹੇ ਖਿੱਚ ਲਿਆ, ਜਿਸ ਕਾਰਨ ਉਨ੍ਹਾਂ ਦੇ ਕੱਪੜੇ ਉਤਰ ਗਏ।
ਚਸ਼ਮਦੀਦਾਂ ਦੇ ਅਨੁਸਾਰ, ਫਲਾਈਓਵਰ 'ਤੇ ਇੱਕ ਕਾਰ ਚਾਲਕ ਨੇ ਅਚਾਨਕ ਓਵਰਟੇਕ ਕੀਤਾ, ਜਿਸ ਕਰਕੇ ਪਿੱਛੇ ਤੋਂ ਆ ਰਹੇ ਇੱਕ ਹੋਰ ਵਾਹਨ ਦੇ ਡਰਾਈਵਰ ਨੇ ਵਿਰੋਧ ਕੀਤਾ। ਦੋਵੇਂ ਗੱਡੀਆਂ ਸੜਕ ਦੇ ਕਿਨਾਰੇ ਰੁੱਕੇ ਅਤੇ ਝਗੜਾ ਕਰਨ ਲੱਗ ਪਏ ਜਿਸ ਕਰਕੇ ਬਹਿਸ ਵੱਧ ਗਈ। ਦੋਸ਼ ਹੈ ਕਿ ਇੱਕ ਧਿਰ ਨੇ ਦੂਜੀ ਧਿਰ 'ਤੇ ਇੱਟਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ।
ਸੂਚਨਾ ਮਿਲਣ 'ਤੇ, ਪੁਲਿਸ ਮੌਕੇ 'ਤੇ ਪਹੁੰਚੀ, ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮਾਮਲੇ ਦੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।






















