Mann vs Chani: ਹੁਣ ਗੁਰੂਘਰਾਂ 'ਚ ਨਿਬੜਣਗੇ ਸਿਆਸੀ ਕਲੇਸ਼ ? ਚੰਨੀ 'ਤੇ ਲੱਗੇ ਇਲਜ਼ਾਮ ਤਾਂ ਗੁਰੂਘਰ ਜਾ ਕੇ ਚੁੱਕ ਲਈ ਸਹੁੰ
ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਹਿਲਾਂ ਜਾ ਕੇ ਆਪਣੇ ਭਤੀਜੇ-ਭਾਣਜਿਆਂ ਨਾਲ ਗੱਲ ਕਰਨ। ਉਨ੍ਹਾਂ ਤੋਂ ਪੁੱਛ ਲੈਣ ਕਿਸ ਨੇ ਪੈਸੇ ਮੰਗੇ ਸੀ। ਉਸ ਤੋਂ ਬਾਅਦ ਜਵਾਬ ਦੇਣ। ਗੱਲ ਨੂੰ ਢਕੀ ਰਹਿਣ ਦਿਓ ਬਹਿਤਰ ਹੈ ਨਹੀਂ ਤਾਂ 3-4 ਦਿਨਾਂ 'ਚ ਖਿਡਾਰੀ ਨੂੰ ਵੀ ਪੇਸ਼ ਕੀਤਾ ਜਾਵੇਗਾ
Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਇੱਕ ਖਿਡਾਰੀ ਤੋਂ ਨੌਕਰੀ ਦੇ ਬਦਲੇ 2 ਕਰੋੜ ਰੁਪਏ ਮੰਗਣ ਦੇ ਦੋਸ਼ਾਂ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਮੁੱਖ ਮੰਤਰੀ ਦੇ ਇਲਜ਼ਾਮ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚੰਨੀ ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕੀਤੀ ਅਤੇ ਆਪਣਾ ਸਪਸ਼ਟੀਕਰਨ ਦਿੱਤਾ। ਚੰਨੀ ਨੇ ਕਿਹਾ ਕਿ ਉਸ ਨੇ ਕਿਸੇ ਤੋਂ ਸਿੱਧੇ ਜਾਂ ਆਪਣੇ ਰਿਸ਼ਤੇਦਾਰਾਂ ਰਾਹੀਂ ਨੌਕਰੀ ਜਾਂ ਤਬਾਦਲੇ ਲਈ ਪੈਸੇ ਨਹੀਂ ਲਏ। ਭਗਵੰਤ ਮਾਨ ਦੀਆਂ ਸਾਰੀਆਂ ਗੱਲਾਂ ਝੂਠ ਦੀ ਨੀਂਹ 'ਤੇ ਟਿਕੀਆਂ ਹਨ।
ਇਸ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਨੀ ਨੂੰ ਮੂੰਹ ਨਾ ਖੁੱਲ੍ਹਵਾਉਣ ਦੀ ਸਲਾਹ ਦਿੱਤੀ ਤੇ ਕਿਹਾ ਕਿ ਸਾਰੀਆਂ ਗੱਲਾਂ ਢਕੀਆ ਰਹਿਣ ਦਿਓ। ਧਰਮਸ਼ਾਲਾ ਮੈਚ ਦੌਰਾਨ ਇੱਕ ਖਿਡਾਰੀ, ਜਿਸ ਦਾ ਉਹ ਨਾਂ ਨਹੀਂ ਦੱਸੇਗਾ, ਨੇ ਕਿਹਾ ਕਿ ਚੰਨੀ ਨੇ ਉਸ ਨੂੰ ਆਪਣੇ ਭਤੀਜੇ ਹਨੀ ਕੋਲ ਨੌਕਰੀ ਲਈ ਭੇਜਿਆ ਸੀ। ਹਨੀ ਨੇ ਨੌਕਰੀ ਲਈ 2 ਕਰੋੜ ਰੁਪਏ ਮੰਗੇ ਸਨ।
ਭਗਵੰਤ ਮਾਨ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਹਿਲਾਂ ਜਾ ਕੇ ਆਪਣੇ ਭਤੀਜੇ-ਭਾਣਜਿਆਂ ਨਾਲ ਗੱਲ ਕਰਨ। ਉਨ੍ਹਾਂ ਤੋਂ ਪੁੱਛ ਲੈਣ ਕਿਸ ਨੇ ਪੈਸੇ ਮੰਗੇ ਸੀ। ਉਸ ਤੋਂ ਬਾਅਦ ਜਵਾਬ ਦੇਣ। ਗੱਲ ਨੂੰ ਢਕੀ ਰਹਿਣ ਦਿਓ ਬਹਿਤਰ ਹੈ ਨਹੀਂ ਤਾਂ 3-4 ਦਿਨਾਂ 'ਚ ਖਿਡਾਰੀ ਨੂੰ ਵੀ ਪੇਸ਼ ਕੀਤਾ ਜਾਵੇਗਾ ਤੇ ਨਾਲ ਹੀ ਇਸ ਮਾਮਲੇ ਦੀ ਜਾਂਚ ਕਰਵਾਉਣਗੇ।
ਮੁੱਖ ਮੰਤਰੀ ਨੇ ਕਿਹਾ ਕਿ 2-2 ਦਾ ਕੀ ਮਤਲਬ ਹੈ, ਜਾਂਚ 'ਚ ਸਭ ਕੁਝ ਸਪੱਸ਼ਟ ਹੋ ਜਾਵੇਗਾ। ਉਨ੍ਹਾਂ ਨੂੰ ਟੀਆਰਪੀ ਦੀ ਲੋੜ ਨਹੀਂ ਹੈ। ਉਹ ਪਹਿਲਾਂ ਕਿਉਂ ਨਹੀਂ ਬੋਲਿਆ? ਜੇਕਰ ਉਹ ਹੁਣ ਬੋਲਿਆ ਹੈ ਤਾਂ ਧਰਮਸ਼ਾਲਾ 'ਚ ਖਿਡਾਰੀਆਂ ਨੇ ਜੋ ਕਿਹਾ, ਉਹ ਸੱਚ ਬੋਲਿਆ ਹੈ। ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਰਿਸ਼ਤੇਦਾਰਾਂ 'ਤੇ ਕਾਬੂ ਹੁੰਦਾ ਤਾਂ ਕਰੋੜਾਂ ਰੁਪਏ ਉਨ੍ਹਾਂ ਦੇ ਘਰਾਂ 'ਚੋਂ ਨਾ ਮਿਲਦੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।