ਪੜਚੋਲ ਕਰੋ

 CM ਭਗਵੰਤ ਮਾਨ ਵੱਲੋਂ ਸੂਬੇ ਦੇ ਸਰਹੱਦੀ ਅਤੇ ਕੰਢੀ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਿਆਪਕ ਯੋਜਨਾ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਸਰਹੱਦੀ ਅਤੇ ਕੰਢੀ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਿਆਪਕ ਰੂਪ-ਰੇਖਾ ਤਿਆਰ ਕਰਨ ਦਾ ਐਲਾਨ ਕੀਤਾ ਹੈ।

ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਸਰਹੱਦੀ ਅਤੇ ਕੰਢੀ ਖੇਤਰਾਂ ਦੇ ਸਰਬਪੱਖੀ ਵਿਕਾਸ ਲਈ ਵਿਆਪਕ ਰੂਪ-ਰੇਖਾ ਤਿਆਰ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਅੱਜ ਇੱਥੇ ਭਗਵਾਨ ਵਾਲਮੀਕਿ ਧੁੰਨਾ ਸਾਹਿਬ ਟਰੱਸਟ ਵੱਲੋਂ ਭਗਵਾਨ ਵਾਲਮੀਕਿ ਤੀਰਥ ਵਿਖੇ ਲਵ-ਕੁਸ਼ ਅਤੇ ਗੁਰੂ ਗਿਆਨਨਾਥ ਦੇ ਜਨਮ ਦਿਹਾੜੇ ਮੌਕੇ ਕਰਵਾਏ ਗਏ ਸਮਾਗਮ ਵਿੱਚ ਸ਼ਿਰਕਤ ਕਰਨ ਆਏ ਸਨ।

 ਇਸ ਮੌਕੇ ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੁਆਰਾ ਲਗਾਤਾਰ ਇਨ੍ਹਾਂ ਦੋਵੇਂ ਖੇਤਰਾਂ ਨੂੰ ਅਣਗੌਲੇ ਕਰਨ ਕਰਕੇ ਇਹ ਖੇਤਰ ਵਿਕਾਸ ਦੇ ਪੱਖ ਤੋਂ ਕਾਫੀ ਪਛੜ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਨ੍ਹਾਂ ਦੋਵਾਂ ਖੇਤਰਾਂ ਦੇ ਵਿਕਾਸ 'ਤੇ ਵਧੇਰੇ ਜ਼ੋਰ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਵਿਸਥਾਰਤ ਯੋਜਨਾ ਉਲੀਕੀ ਜਾਵੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਖੇਤਰਾਂ ਦਾ ਮੂੰਹ-ਮੁਹਾਂਦਰਾ ਸੰਵਾਰਿਆ ਜਾ ਸਕੇ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਸਰਹੱਦ ਪਾਰੋਂ ਹੋ ਰਹੀ ਘੁਸਪੈਠ ਨੂੰ ਰੋਕਣ ਲਈ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਇਸ ਮਕਸਦ ਲਈ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਅਤੇ ਹੋਰ ਏਜੰਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਭਗਵੰਤ ਮਾਨ ਨੇ ਸਰਹੱਦ ਪਾਰ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਇਆ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਵਾਅਦੇ ਨੂੰ ਪੂਰਾ ਕਰਨ ਵਾਸਤੇ ਵਸੀਲੇ ਜੁਟਾਉਣ ਲਈ ਪਹਿਲਾਂ ਹੀ ਯਤਨਸ਼ੀਲ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਸਿੱਖਿਆ ਅਤੇ ਸਿਹਤ ਖੇਤਰਾਂ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਹੈ ਅਤੇ ਉਨ੍ਹਾਂ ਦੀ ਸਰਕਾਰ ਨੇ ਹਾਲ ਹੀ ਵਿੱਚ ਇਨ੍ਹਾਂ ਦੋਵਾਂ ਪ੍ਰਮੁੱਖ ਖੇਤਰਾਂ ਲਈ ਬਜਟ ਵੀ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਵਾਧੂ ਬਜਟ ਹੁਣ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਮੁਹੱਲਾ ਕਲੀਨਿਕ ਖੋਲ੍ਹਣ ਤੋਂ ਇਲਾਵਾ ਸਰਕਾਰੀ ਸਕੂਲਾਂ ਅਤੇ ਹਸਪਤਾਲਾਂ ਦੀ ਕਾਇਆਕਲਪ ਕਰਨ ’ਤੇ ਖਰਚ ਕੀਤਾ ਜਾਵੇਗਾ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਇਸ ਨਾਲ ਇਨ੍ਹਾਂ ਦੋਵਾਂ ਸੈਕਟਰਾਂ ਵਿੱਚ ਮਿਸਾਲੀ ਸੁਧਾਰ ਹੋਣਗੇ ਜਿਸ ਨਾਲ ਲੋਕਾਂ ਨੂੰ ਅਤਿ ਲੋੜੀਂਦੀ ਸਹਾਇਤਾ ਮਿਲੇਗੀ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਭਗਵਾਨ ਵਾਲਮੀਕਿ ਤੀਰਥ ਵਿਖੇ ਮੱਥਾ ਟੇਕਿਆ ਅਤੇ ਭਗਵਾਨ ਵਾਲਮੀਕਿ ਜੀ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ 'ਤੇ ਆਉਣ ਨੂੰ ਰੂਹਾਨੀ ਅਹਿਸਾਸ ਦੱਸਿਆ। ਭਗਵੰਤ ਮਾਨ ਨੇ ਲਵ-ਕੁਸ਼ ਅਤੇ ਗੁਰੂ ਗਿਆਨਨਾਥ ਨੂੰ ਉਨ੍ਹਾਂ ਦੇ ਜਨਮ ਦਿਹਾੜੇ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਲੋਕਾਂ ਨੂੰ ਉਨ੍ਹਾਂ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ ਦੇ ਹੋਰ ਵਿਕਾਸ ਸਬੰਧੀ ਸਾਰੇ ਮਸਲੇ ਛੇਤੀ ਹੀ ਟਰੱਸਟੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਹੱਲ ਕਰ ਲਏ ਜਾਣਗੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
Advertisement
ABP Premium

ਵੀਡੀਓਜ਼

Photography ਦੇ ਸ਼ੌਂਕ ਨੇ ਜਿੰਦਗੀ ਬਦਲੀ, ਹਰ ਤਸਵੀਰ 'ਚ ਹੈ Motivationਸਾਬਕਾ IAS ਤੇ ਮੋਟਿਵੇਸ਼ਨਲ ਸਪੀਕਰ ਵਿਵੇਕ ਅਤਰੇ ਨੇ ਦਿੱਤੇ ਨੌਜਵਾਨਾਂ ਲਈ Tipsਇੰਗਲੈਂਡ ਦੀ ਫੌਜ 'ਚ ਭਰਤੀ ਹੋਇਆ ਪੰਜਾਬੀ, ਮਾਂ ਨੇ ਆਂਗਨਵਾੜੀ 'ਚ ਕੰਮ ਕਰ ਪਾਲਿਆ ਪੁੱਤਢਾਬੇ 'ਤੇ ਰੋਟੀ ਖਾਂਦੇ-ਖਾਂਦੇ, ਦੋ ਧਿਰਾਂ 'ਚ ਹੋ ਗਈ ਲੜਾਈ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਸਭ ਦੀਆਂ ਨਜ਼ਰਾਂ, ਕੱਲ੍ਹ ਆਏਗਾ ਵੱਡਾ ਫੈਸਲਾ, ਬੀਜੇਪੀ ਲੀਡਰ ਸਿਰਸਾ ਵੀ ਕੀਤਾ ਤਲਬ
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
ਦਿੱਲੀ ‘ਚ ਕਿਸੇ ਵੀ ਪਾਰਟੀ ਨਾਲ ਗਠਜੋੜ ਨਹੀਂ ਕਰੇਗੀ AAP, 70 ਸੀਟਾਂ 'ਤੇ ਚੋਣ ਲੜਨ ਦੀ ਖਿੱਚੀ ਤਿਆਰੀ..., ਜਾਣੋ ਹੁਣ ਤੱਕ ਕੀ ਬਣ ਰਹੇ ਨੇ ਸਮੀਕਰਨ ?
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
Shocking: ਮਸ਼ਹੂਰ ਮਾਡਲ ਨੇ ਪਤੀ ਨੂੰ 5 ਗੋ*ਲੀਆਂ ਮਾਰ ਉਤਾਰਿਆ ਮੌ*ਤ ਦੇ ਘਾਟ, ਫਿਰ ਖੁਦ ਦੀ ਲਈ ਜਾ*ਨ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
'AAP' ਵਿਧਾਇਕ ਨੂੰ ਸੁਣਾਈ ਗਈ 2 ਸਾਲ ਦੀ ਸਜ਼ਾ, ਇਸ ਮਾਮਲੇ 'ਚ ਅਦਾਲਤ ਨੇ ਸੁਣਾਇਆ ਫੈਸਲਾ
Gautam Gambhir: ਗੌਤਮ ਗੰਭੀਰ ਨੇ ਅਚਾਨਕ ਕਿਉਂ ਛੱਡੀ ਟੀਮ ਇੰਡੀਆ ਦੀ ਕੋਚਿੰਗ, ਜਾਣੋ ਕੌਣ ਬਣਿਆ ਨਵਾਂ ਮੁੱਖ ਕੋਚ ?
ਗੌਤਮ ਗੰਭੀਰ ਨੇ ਅਚਾਨਕ ਕਿਉਂ ਛੱਡੀ ਟੀਮ ਇੰਡੀਆ ਦੀ ਕੋਚਿੰਗ, ਜਾਣੋ ਕੌਣ ਬਣਿਆ ਨਵਾਂ ਮੁੱਖ ਕੋਚ ?
Punjab Weather: ਪੰਜਾਬ 'ਚ ਨਜ਼ਰ ਆਏਗਾ ਚੱਕਰਵਾਤੀ ਤੂਫਾਨ ਦਾ ਅਸਰ! ਮੀਂਹ ਤੋਂ ਬਾਅਦ ਠੁਰ੍ਹ-ਠੁਰ੍ਹ ਕੰਬਣਗੇ ਲੋਕ, ਜਾਣੋ ਤਾਜ਼ਾ ਅਪਡੇਟ
ਪੰਜਾਬ 'ਚ ਨਜ਼ਰ ਆਏਗਾ ਚੱਕਰਵਾਤੀ ਤੂਫਾਨ ਦਾ ਅਸਰ! ਮੀਂਹ ਤੋਂ ਬਾਅਦ ਠੁਰ੍ਹ-ਠੁਰ੍ਹ ਕੰਬਣਗੇ ਲੋਕ, ਜਾਣੋ ਤਾਜ਼ਾ ਅਪਡੇਟ
LPG Costly: ਮਹਿੰਗਾਈ ਦਾ ਝਟਕਾ, ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ, ਤੁਹਾਡੇ ਸ਼ਹਿਰ 'ਚ ਕਿੰਨਾ ਮਹਿੰਗਾ LPG, ਜਾਣੋ ਰੇਟ
ਮਹਿੰਗਾਈ ਦਾ ਝਟਕਾ, ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ, ਤੁਹਾਡੇ ਸ਼ਹਿਰ 'ਚ ਕਿੰਨਾ ਮਹਿੰਗਾ LPG, ਜਾਣੋ ਰੇਟ
'AAP' ਵਿਧਾਇਕ ਗ੍ਰਿਫਤਾਰ, ਗੈਂਗ*ਸਟਰ ਨਾਲ ਆਡੀਓ ਕਲਿੱਪ ਵਾਈਰਲ ਹੋਣ ਤੋਂ ਬਾਅਦ ਹੋਈ ਕਾਰਵਾਈ, ਪੜ੍ਹੋ ਪੂਰੀ ਖਬਰ
'AAP' ਵਿਧਾਇਕ ਗ੍ਰਿਫਤਾਰ, ਗੈਂਗ*ਸਟਰ ਨਾਲ ਆਡੀਓ ਕਲਿੱਪ ਵਾਈਰਲ ਹੋਣ ਤੋਂ ਬਾਅਦ ਹੋਈ ਕਾਰਵਾਈ, ਪੜ੍ਹੋ ਪੂਰੀ ਖਬਰ
Embed widget