(Source: ECI/ABP News/ABP Majha)
CM Bhagwant Mann: ਸੀਐਮ ਭਗਵੰਤ ਮਾਨ ਨੇ 360 ਉਮੀਦਵਾਰਾਂ ਨੂੰ ਵੰਡੇ ਨਿਯੁਕਤੀ ਪੱਤਰ
ਹਰਿਆਣਾ ਦੇ ਸੋਨੀਪਤ ਦੇ ਪਿੰਡ ਸਿਰਸਾ ਵਿੱਚ ਇੱਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ ਹੈ। ਇੱਥੇ ਹੋਣ ਵਾਲੀ ਸਰਪੰਚ ਦੀ ਚੋਣ ਤੋਂ ਪਹਿਲਾਂ ਇੱਕ ਉਮੀਦਵਾਰ ਨੇ ਜਨਤਾ ਨਾਲ ਅਜੀਬੋ-ਗਰੀਬ ਵਾਅਦੇ ਕੀਤੇ ਹਨ।
CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਨੇ ਪੀਡਬਲਿਊਡੀ ਤੇ PSPCL ‘ਚ ਨਵ-ਨਿਯੁਕਤ 360 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਹੈ। ਉਨ੍ਹਾਂ ਨੇ ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਤੇ ਹੱਲਾਸ਼ੇਰੀ ਦਿੱਤੀ ਹੈ।
CM @BhagwantMann ਜੀ ਨੇ PWD ਤੇ PSPCL ‘ਚ ਨਵ-ਨਿਯੁਕਤ 360 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਸਾਰਿਆਂ ਨੂੰ ਨਵੀਂ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਤੇ ਹੱਲਾਸ਼ੇਰੀ ਦਿੱਤੀ pic.twitter.com/jJTE9EEATF
— AAP Punjab (@AAPPunjab) October 11, 2022
ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਮਹਿਕਮੇ ‘ਚ ਹੁੰਦੀ ਭ੍ਰਿਸ਼ਟਾਚਾਰੀ ਬੰਦ ਕਰਾਂਗੇ, ਤਾਂ ਜੋ ਸਾਡੇ ਨੌਜਵਾਨ ਮੁੰਡੇ-ਕੁੜੀਆਂ ਨੂੰ ਨੌਕਰੀ ਦਾ ਸਹੀ ਮੁੱਲ ਮਿਲੇ। ਉਨ੍ਹਾਂ ਕਿਹਾ ਕਿ ਮੇਰੇ ਕੋਲ ਜਦੋਂ ਕੋਈ ਨੌਕਰੀਆਂ ਵਾਲੀ ਫ਼ਾਈਲ ਆਉਂਦੀ ਹੈ, ਸਭ ਤੋਂ ਪਹਿਲਾਂ ਮੈਂ ਉਸ ‘ਤੇ ਸਾਈਨ ਕਰਦਾ ਹਾਂ।
ਸੀ.ਐਮ.ਮਾਨ ਨੇ ਸਮੂਹ ਕਰਮਚਾਰੀਆਂ ਨੂੰ ਆਪਣੀਆਂ ਅਸਾਮੀਆਂ ਅਤੇ ਸਬੰਧਿਤ ਵਿਭਾਗਾਂ ਨੂੰ ਉੱਚ ਪੱਧਰ 'ਤੇ ਲਿਜਾਣ ਲਈ ਕਿਹਾ। ਤਾਂ ਜੋ ਲੋਕ ਕਹਿਣ ਕਿ ਇੱਥੇ ਗਰੀਬਾਂ ਦੀ ਸੁਣੀ ਜਾਂਦੀ ਹੈ। ਭ੍ਰਿਸ਼ਟਾਚਾਰ ਅਤੇ ਭੇਦਭਾਵ ਤੋਂ ਬਿਨਾਂ ਕੰਮ ਕੀਤਾ ਜਾਂਦਾ ਹੈ।ਸੀਐਮ ਮਾਨ ਨੇ ਕਿਹਾ ਕਿ ਰਾਜਨੀਤੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹਨ। ਵਿਰੋਧੀ ਪਾਰਟੀਆਂ ਗੱਲਾਂ ਤਾਂ ਬਹੁਤ ਕਰਦੀਆਂ ਹਨ ਪਰ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ। ਉਨ੍ਹਾਂ ਕਿਹਾ ਕਿ ਰੋਜ਼ਗਾਰ ਮਿਲਣ ਨਾਲ ਘਰ ਰੌਸ਼ਨ ਹੁੰਦੇ ਹਨ ਅਤੇ ਹਰ ਘਰ ਦਾ ਚੁੱਲ੍ਹਾ ਬਲਦਾ ਰਹੇ ਅਤੇ ਇਸ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ।
ਮਾਨ ਸਰਕਾਰ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ 70 ਸਾਲਾਂ 'ਚ ਕੁਝ ਨਹੀਂ ਕੀਤਾ ਪਰ 'ਆਪ' ਸਰਕਾਰ ਨੇ 7 ਮਹੀਨਿਆਂ 'ਚ ਬਹੁਤ ਕੁਝ ਕੀਤਾ ਹੈ। ਸੀ.ਐਮ.ਮਾਨ ਨੇ ਦੱਸਿਆ ਕਿ ਅੱਜ ਪੀ.ਡਬਲਯੂ.ਡੀ ਅਤੇ ਪੀ.ਐਸ.ਪੀ.ਸੀ.ਐਲ. ਦੀਆਂ 360 ਅਸਾਮੀਆਂ 'ਤੇ ਨਿਯੁਕਤ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਪੁਲਿਸ ਭਰਤੀ ਦੀ ਪ੍ਰੀਖਿਆ ਆਉਣ ਵਾਲੇ ਦਿਨਾਂ ਵਿੱਚ ਹੋਵੇਗੀ। ਦੀਵਾਲੀ ਤੋਂ ਬਾਅਦ PSPCL ਵਿੱਚ 2100 ਸਹਾਇਕ/ਲਾਈਨਮੈਨ ਰੱਖੇ ਜਾਣਗੇ। ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 16 ਮਾਰਚ ਤੋਂ ਬਾਅਦ ਕੁੱਲ 18 ਹਜ਼ਾਰ 543 ਸਰਕਾਰੀ ਅਸਾਮੀਆਂ ਨੂੰ ਨੌਕਰੀਆਂ ਦਿੱਤੀਆਂ ਹਨ। 8736 ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਮਾਨ ਨੇ 14-15 ਮਾਰਚ 2022 ਨੂੰ ਜੀ-20 ਸੰਮੇਲਨ ਦੀ ਮੇਜ਼ਬਾਨੀ ਲਈ ਅੰਮ੍ਰਿਤਸਰ ਨੂੰ ਵਧਾਈ ਦਿੱਤੀ।