(Source: ECI/ABP News/ABP Majha)
CM ਭਗਵੰਤ ਮਾਨ ਜਰਮਨੀ 'ਚ ਕਰ ਰਹੇ ਵਿਦੇਸ਼ੀ ਨਿਵੇਸ਼ ਤੇ ਰੁਜ਼ਗਾਰ ਦੇ ਨਵੇਂ ਸਾਧਨਾਂ ਦੀ ਭਾਲ, 8 ਦਿਨ ਚੱਲੇਗਾ ਮੀਟਿੰਗਾਂ ਦਾ ਦੌਰ
CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਵਿਦੇਸ਼ੀ ਨਿਵੇਸ਼ ਤੇ ਰੁਜ਼ਗਾਰ ਦੇ ਨਵੇਂ ਸਾਧਨਾਂ ਦੀ ਭਾਲ ਵਿੱਚ 8 ਦਿਨਾ ਦੌਰੇ ਲਈ ਜਰਮਨੀ ਪੁੱਜ ਗਏ ਹਨ।
CM Bhagwant Mann: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਵਿਦੇਸ਼ੀ ਨਿਵੇਸ਼ ਤੇ ਰੁਜ਼ਗਾਰ ਦੇ ਨਵੇਂ ਸਾਧਨਾਂ ਦੀ ਭਾਲ ਵਿੱਚ 8 ਦਿਨਾ ਦੌਰੇ ਲਈ ਜਰਮਨੀ ਪੁੱਜ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਉਥੇ ਵਪਾਰਕ ਮੇਲੇ ਵਿੱਚ ਹਿੱਸਾ ਲਿਆ। ਉਹ ਕੱਲ੍ਹ ਦੁਪਹਿਰ ਸਮੇਂ ਮਿਊਨਿਖ ਪਹੁੰਚੇ, ਜਿੱਥੇ ਜਰਮਨ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਮੁੱਖ ਮੰਤਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਆਸ ਜ਼ਾਹਿਰ ਕੀਤੀ ਕਿ ਇਸ ਦੌਰੇ ਨਾਲ ਜਰਮਨੀ ਤੇ ਪੰਜਾਬ ਦੀ ਵਪਾਰਕ ਸਾਂਝ ਵਧੇਗੀ ਤੇ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।
ਜਰਮਨੀ ਵਿੱਚ ਵਪਾਰਕ ਮੇਲੇ ਚ ਹਿੱਸਾ ਲੈਣ ਲਈ ਸ਼ਹਿਰ ਮਿਉਨਖ ਪਹੁੰਚੇ ….ਉਮੀਦ ਹੈ ਜਰਮਨੀ ਨਾਲ ਪੰਜਾਬ ਦੀ ਵਪਾਰਕ ਸਾਂਝ ਵਿੱਚ ਭਾਰੀ ਵਾਧਾ ਹੋਵੇਗਾ…ਜਿਸ ਨਾਲ ਪੰਜਾਬ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ.. pic.twitter.com/bWkdSOzuev
— Bhagwant Mann (@BhagwantMann) September 11, 2022
ਹਾਸਲ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 8 ਦਿਨਾ ਫੇਰੀ ਦੌਰਾਨ ਵਪਾਰਕ ਮੇਲੇ ਵਿੱਚ ਸ਼ਮੂਲੀਅਤ ਤੋਂ ਇਲਾਵਾ ਸੂਰਜੀ ਊਰਜਾ, ਨਵਿਆਉਣਯੋਗ ਊਰਜਾ, ਖੁਰਾਕੀ ਤਰਲ ਪਦਾਰਥ, ਆਟੋ ਪਾਰਟਸ ਤੇ ਖੇਤੀਬਾੜੀ ਸੰਦ ਬਨਾਉਣ ਵਾਲੀਆਂ ਕੰਪਨੀਆਂ ਦੇ ਆਗੂਆਂ ਨਾਲ ਮੀਟਿੰਗਾਂ ਕਰਨਗੇ। ਇਨ੍ਹਾਂ ਕੰਪਨੀਆਂ ਮੂਹਰੇ ਪੰਜਾਬ ਵਿੱਚ ਨਿਵੇਸ਼ ਦੇ ਨਾਲ ਜਰਮਨ ਤਕਨੀਕ ਨਾਲ ਨਵਾਂ ਉਦਯੋਗਿਕ ਖੇਤਰ ਸਥਾਪਿਤ ਕਰਨ ਦੀ ਤਜਵੀਜ਼ ਰੱਖੀ ਜਾਵੇਗੀ।
ਇਹ ਵੀ ਪੜ੍ਹੋ
Ration Card: ਇਨ੍ਹਾਂ ਕਾਰਨਾਂ ਕਰਕੇ ਰੱਦ ਹੋ ਜਾਂਦੈ ਰਾਸ਼ਨ ਕਾਰਡ, ਕੀ ਤੁਸੀਂ ਤਾਂ ਨਹੀਂ ਕਰ ਰਹੇ ਇਹ ਗ਼ਲਤੀਆਂ?
ਕਦੋਂ ਸੁਲਝੇਗੀ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਗੁੱਥੀ? ਹੁਣ ਤੱਕ 23 ਗ੍ਰਿਫਤਾਰੀਆਂ, ਮਾਸਟਰਮਾਈਂਡ ਅਜੇ ਵੀ ਗ੍ਰਿਫਤ ਤੋਂ ਬਾਹਰ
Petrol Diesel Price Today: ਪੈਟਰੋਲ ਡੀਜ਼ਲ 'ਤੇ ਅੱਜ ਰਾਹਤ ਜਾਂ ਵਧੀ ਕੀਮਤ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ