(Source: ECI/ABP News/ABP Majha)
SYL ਮੁੱਦੇ 'ਤੇ ਪੰਜਾਬ-ਹਰਿਆਣਾ ਸਰਕਾਰ ਦੀ ਗੱਲਬਾਤ, ਜਾਣੋ CM ਭਗਵੰਤ ਮਾਨ ਤੇ ਮਨੋਹਰ ਲਾਲ ਖੱਟਰ ਨੇ ਕੀ ਕਿਹਾ
Punjab News: CM ਖੱਟਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਕੋਲ ਪਾਣੀ ਨਹੀਂ ਹੈ, ਪਹਿਲਾਂ ਪਾਣੀ ਵੰਡਿਆ ਜਾਵੇ। ਪਾਣੀ ਦੀ ਵੰਡ ਟ੍ਰਿਬਿਊਨਲ ਦਾ ਕੰਮ ਹੈ ਅਤੇ ਉਸ ਦੇ ਫੈਸਲੇ ਅਨੁਸਾਰ ਹੀ ਵੰਡ ਕੀਤੀ ਜਾਵੇਗੀ।
SYL Canal Issue: ਸਤਲੁਜ ਯਮੁਨਾ ਲਿੰਕ (SYL) ਨਹਿਰ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਹਰਿਆਣਾ-ਪੰਜਾਬ ਦੇ ਸੀਐਮ ਨੇ ਐਸਵਾਈਐਲ ਮੁੱਦਿਆਂ ਬਾਰੇ ਗੱਲਬਾਤ ਕੀਤੀ।
ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਐਸ.ਵਾਈ.ਐਲ 'ਤੇ ਗੱਲਬਾਤ ਹੋਈ ਅਤੇ ਅਸੀਂ ਆਪਣਾ ਸਤਲੁਜ ਬਚਾਉਣਾ ਚਾਹੁੰਦੇ ਹਾਂ। ਸਾਡੇ ਕੋਲ ਪਾਣੀ ਨਹੀਂ, ਸਤਲੁਤ ਦਰਿਆ ਦੀ ਬਜਾਏ ਨਾਲਾ ਬਣ ਗਿਆ ਹੈ। ਇਸ ਨੂੰ SYL ਨਹੀਂ ਸਗੋਂ YSL ਬਣਾਇਆ ਜਾਵੇ ਅਤੇ ਯਮੁਨਾ ਤੋਂ ਸਤਲੁਜ ਨੂੰ ਪਾਣੀ ਦਿੱਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਨੂੰ ਪਾਣੀ ਮਿਲੇ ਪਰ ਉਹ ਗੰਗਾ ਜਾਂ ਯਮੁਨਾ ਤੋਂ ਪਾਣੀ ਲੈਣ।
ਇਸ ਦੇ ਨਾਲ ਹੀ ਹਰਿਆਣਾ ਦੇ ਸੀਐਮ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਐਸਵਾਈਐਲ ਮੁੱਦੇ 'ਤੇ ਅਸੀਂ ਅਜੇ ਤੱਕ ਕਿਸੇ ਸਿੱਟੇ 'ਤੇ ਨਹੀਂ ਪਹੁੰਚ ਸਕੇ ਹਾਂ। ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਕੋਲ ਪਾਣੀ ਨਹੀਂ ਹੈ, ਪਹਿਲਾਂ ਪਾਣੀ ਵੰਡਿਆ ਜਾਵੇ। ਪਾਣੀ ਦੀ ਵੰਡ ਟ੍ਰਿਬਿਊਨਲ ਦਾ ਕੰਮ ਹੈ ਅਤੇ ਉਸ ਦੇ ਫੈਸਲੇ ਅਨੁਸਾਰ ਹੀ ਵੰਡ ਕੀਤੀ ਜਾਵੇਗੀ। ਪਹਿਲਾ ਮੁੱਦਾ ਇਹ ਹੈ ਕਿ ਐਸ.ਵਾਈ.ਐਲ. ਬਣਾਈ ਜਾਵੇ
ਇਸ ਤੋਂ ਪਹਿਲਾਂ 14 ਅਕਤੂਬਰ ਨੂੰ ਮੀਟਿੰਗ ਹੋਈ ਸੀ
ਇਸ ਤੋਂ ਪਹਿਲਾਂ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵੱਲੋਂ ਐਸਵਾਈਐਲ ਨਹਿਰ ਦੇ ਵਿਵਾਦਤ ਮੁੱਦੇ ’ਤੇ ਸੱਦੀ ਗਈ ਮੀਟਿੰਗ ਦੌਰਾਨ ਕਾਂਗਰਸ ਨੇ ਸੀਐਮ ਮਾਨ ਨੂੰ ਸੂਬੇ ਦਾ ਪੱਖ ਮਜ਼ਬੂਤੀ ਨਾਲ ਰੱਖਣ ਲਈ ਕਿਹਾ ਸੀ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਨੂੰ ਦਰਿਆਈ ਪਾਣੀਆਂ 'ਤੇ ਪੰਜਾਬ ਦਾ ਕਾਨੂੰਨੀ ਹੱਕ ਜਤਾਉਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਾਲਾਂਕਿ ਕਿਹਾ ਕਿ ਮਾਨ ਨੂੰ ਨਵੀਂ ਦਿੱਲੀ ਵਿੱਚ ਬੁੱਧਵਾਰ ਦੀ ਮੀਟਿੰਗ ਤੋਂ ਦੂਰ ਰਹਿਣਾ ਚਾਹੀਦਾ ਹੈ। ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੇ ਪਹਿਲਾਂ 14 ਅਕਤੂਬਰ, 2022 ਨੂੰ ਮੁਲਾਕਾਤ ਕੀਤੀ ਸੀ, ਪਰ ਉਹ ਐਸਵਾਈਐਲ ਨਹਿਰ ਦੇ ਮੁੱਦੇ 'ਤੇ ਕੋਈ ਹੱਲ ਨਹੀਂ ਲੱਭ ਸਕੇ। ਜਦੋਂ ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਸੂਬੇ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਨਹੀਂ ਹੈ