ਪੜਚੋਲ ਕਰੋ
(Source: ECI/ABP News)
CM ਭਗਵੰਤ ਮਾਨ ਨੇ RDF ਦੇ ਰੁਕੇ ਬਕਾਏ ਨੂੰ ਲੈ ਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਕੀਤੀ ਮੁਲਾਕਾਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ RDF ਦੇ ਰੁਕੇ ਬਕਾਏ ਨੂੰ ਲੈ ਕੇ ਅੱਜ ਦਿੱਲੀ 'ਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਹੈ।
![CM ਭਗਵੰਤ ਮਾਨ ਨੇ RDF ਦੇ ਰੁਕੇ ਬਕਾਏ ਨੂੰ ਲੈ ਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਕੀਤੀ ਮੁਲਾਕਾਤ CM Bhagwant Mann meets Union Minister Piyush Goyal over RDF balance of ₹1760 crore stalled CM ਭਗਵੰਤ ਮਾਨ ਨੇ RDF ਦੇ ਰੁਕੇ ਬਕਾਏ ਨੂੰ ਲੈ ਕੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਕੀਤੀ ਮੁਲਾਕਾਤ](https://feeds.abplive.com/onecms/images/uploaded-images/2022/08/08/344a12692284efa110658879a0d75c221659962586381345_original.jpg?impolicy=abp_cdn&imwidth=1200&height=675)
CM Bhagwant Mann
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਦਿੱਲੀ 'ਚ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਭਗਵੰਤ ਮਾਨ ਨੇ ਟਵੀਟ ਕਰਦਿਆਂ ਦੱਸਿਆ ਕਿ ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਰੁਕਿਆ RDF ਦਾ ₹1760 ਕਰੋੜ ਦਾ ਬਕਾਇਆ ਜਾਰੀ ਕਰਨ ,ਝੋਨੇ ਦੇ ਸੀਜ਼ਨ ਲਈ ਮੰਡੀਆਂ ‘ਚ ਪ੍ਰਬੰਧ, FCI ਅਤੇ ਬਾਰਦਾਨੇ ਸੰਬੰਧਿਤ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਕੀਤੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਤੁਰੰਤ ਰੁਕਿਆ ਹੋਇਆ RDF ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਬਾਕੀ ਮੰਗਾਂ ਵੀ ਮਨਜ਼ੂਰ ਕਰ ਲਈਆਂ ਹਨ।
ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਰੁਕਿਆ RDF ਦਾ ₹1760 ਕਰੋੜ ਦਾ ਬਕਾਇਆ ਜਾਰੀ ਕਰਨ…ਝੋਨੇ ਦੇ ਸੀਜ਼ਨ ਲਈ ਮੰਡੀਆਂ ‘ਚ ਪ੍ਰਬੰਧ, FCI ਅਤੇ ਬਾਰਦਾਨੇ ਸੰਬੰਧਿਤ ਕੇਂਦਰੀ ਮੰਤਰੀ @PiyushGoyal ਜੀ ਨਾਲ ਮੁਲਾਕਾਤ ਕੀਤੀ…ਕੇਂਦਰੀ ਮੰਤਰੀ ਜੀ ਨੇ ਤੁਰੰਤ ਰੁਕਿਆ ਹੋਇਆ RDF ਜਾਰੀ ਕਰਨ ਦੇ ਨਿਰਦੇਸ਼ ਦਿੱਤੇ…ਬਾਕੀ ਮੰਗਾਂ ਵੀ ਮਨਜ਼ੂਰ .. pic.twitter.com/j8fybjICWh
— Bhagwant Mann (@BhagwantMann) August 8, 2022
ਆਰਡੀਐਫ ਦੇ ਫੰਡਾਂ ਦੀ ਵਰਤੋਂ ਉਸ ਖੇਤਰ ਵਿੱਚ ਹੀ ਕੀਤੀ ਜਾਵੇਗੀ। ਇਸ ਲਈ ਕੈਬਨਿਟ ਨੇ ਪਾਸ ਕੀਤਾ ਸੀ, ਫਿਰ ਇਹ ਗੱਲ ਪੀਯੂਸ਼ ਗੋਇਲ ਨੂੰ ਦੱਸੀ ਗਈ ਸੀ, ਹੁਣ ਤੋਂ ਫੰਡ ਨਹੀਂ ਰੁਕਣਗੇ। ਇਸ ਵਾਰ ਫ਼ਸਲ ਲਈ ਸਿਰਫ਼ ਜੂਟ ਦੇ ਬਾਰਦਾਨੇ ਹੀ ਮਿਲਣਗੇ, ਉਨ੍ਹਾਂ ਨੂੰ ਵੀ ਉਪਲਬਧ ਕਰਵਾਉਣ ਦੀ ਗੱਲ ਕਹੀ ਗਈ ਹੈ।
ਮੱਤੇਵਾੜਾ ਟੈਕਸਟਾਈਲ ਪਾਰਕ ਅਸੀਂ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਵਾਂਗੇ। ਇਸ ਲਈ ਅਸੀਂ ਕਈ ਥਾਵਾਂ ਨਿਰਧਾਰਤ ਕੀਤੀਆਂ ਹਨ। ਅਮਰੀਕਾ ਵਿੱਚ ਜਿਸ ਸਿੱਖ ਲੜਕੀ ਨੇ ਖੁਦਕੁਸ਼ੀ ਕਰ ਲਈ ਹੈ, ਉਹ ਬਹੁਤ ਦੁਖੀ ਹੈ, ਅਸੀਂ ਉਥੋਂ ਦੀਆਂ ਸਰਕਾਰਾਂ ਤੋਂ ਜਲਦੀ ਤੋਂ ਜਲਦੀ ਇਨਸਾਫ਼ ਦੇਣ ਦੀ ਮੰਗ ਕਰਾਂਗੇ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪੰਜਾਬ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)