ਪੜਚੋਲ ਕਰੋ

CM ਭਗਵੰਤ ਮਾਨ ਨੇ ਰੱਖੜ-ਪੁੰਨਿਆ ਮੇਲੇ ’ਤੇ ਗੁਰਦੁਆਰਾ ਬਾਬਾ ਬਕਾਲਾ 'ਚ ਮੱਥਾ ਟੇਕਿਆ, ਲੋਕਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ

Gurdwara Baba Bakala: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਤਰੱਕੀ ਤੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ

Gurdwara Baba Bakala: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਦੀ ਤਰੱਕੀ ਤੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਪੂਰੀ ਨਿਮਰਤਾ ਅਤੇ ਸਮਰਪਣ ਨਾਲ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਪ੍ਰਮਾਤਮਾ ਤੋਂ ਉਨ੍ਹਾਂ ਨੂੰ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਜਾਤ, ਰੰਗ, ਨਸਲ ਅਤੇ ਧਰਮ ਦੇ ਵਖਰੇਵੇਂ ਰਹਿਤ ਸਮਾਜ ਦੀ ਸਿਰਜਣਾ ਲਈ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਲਈ ਆਪਣੀ ਸਰਕਾਰ ਦੀ ਦ੍ਰਿੜ੍ਹ ਵਚਨਬੱਧਤਾ ਦੁਹਰਾਈ। 

ਸੀਐਮ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮਹਾਨ ਗੁਰੂਆਂ ਵੱਲੋਂ ਸਿਖਾਏ ਗਏ ਰਸਤੇ ਉਤੇ ਚੱਲਦਿਆਂ ਸਮਾਜ ਵਿਚ ਪਿਆਰ, ਭਾਈਚਾਰਕ ਸਾਂਝ ਤੇ ਸਦਭਾਵਨਾ ਦੇ ਸਿਧਾਂਤ ਨੂੰ ਹਰ ਕੀਮਤ 'ਤੇ ਬਰਕਰਾਰ ਰੱਖਿਆ ਜਾਵੇਗਾ ਅਤੇ ਇਹ ਸੂਬਾ ਸਰਕਾਰ ਦੀ ਹਮੇਸ਼ਾ ਪਹਿਲੀ ਤਰਜੀਹ ਰਹੇਗੀ।

ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਦੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਸੇਵਾ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਪਰਮਾਤਮਾ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਇਨ੍ਹਾਂ ਪਵਿੱਤਰ ਅਸਥਾਨਾਂ ਦੇ ਦਰਸ਼ਨ ਕਰਨਾ ਹਮੇਸ਼ਾ ਹੀ ਵਿਲੱਖਣ ਅਨੁਭਵ ਹੁੰਦਾ ਹੈ, ਜੋ ਦੁਨੀਆ ਭਰ ਦੇ ਲੱਖਾਂ ਲੋਕਾਂ ਲਈ ਪ੍ਰੇਰਨਾ ਅਤੇ ਸਕਾਰਾਤਮਕਤਾ ਦੇ ਸੋਮੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਮਾਤਮਾ ਦੀ ਮਿਹਰ ਸਦਕਾ ਉਨ੍ਹਾਂ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ 'ਤੇ ਖਰ੍ਹਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ ਅਤੇ ਸਰਕਾਰ ਵੱਲੋਂ ਲੋਕ ਪੱਖੀ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਲਾਗੂ ਕਰਨ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ।

ਰੱਖੜ ਪੁੰਨਿਆ ਦੇ ਸ਼ੁਭ ਮੌਕੇ 'ਤੇ ਦੁਨੀਆ ਭਰ ਦੇ ਸਮੂਹ ਪੰਜਾਬੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਤਿਉਹਾਰ ਭੈਣ-ਭਰਾ ਦੇ ਪਿਆਰ, ਦੇਖਭਾਲ ਅਤੇ ਸੁਰੱਖਿਆ ਦੇ ਮਜ਼ਬੂਤ ਬੰਧਨ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਪਿਆਰ, ਸ਼ਾਂਤੀ ਅਤੇ ਸਦਭਾਵਨਾ ਦੀਆਂ ਰਵਾਇਤੀ ਸਮਾਜਿਕ ਕਦਰਾਂ-ਕੀਮਤਾਂ ਨੂੰ ਮੁੜ ਦ੍ਰਿੜ੍ਹ ਕਰਨ ਦਾ ਮੌਕਾ ਹੈ, ਜੋ ਸਾਨੂੰ ਬਿਹਤਰ ਇਨਸਾਨ ਬਣਾਉਂਦੀਆਂ ਹਨ। ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਰੱਖੜੀ ਦਾ ਤਿਉਹਾਰ ਪੂਰੇ ਧੂਮ-ਧਾਮ ਨਾਲ ਮਨਾਉਣ ਦਾ ਸੱਦਾ ਦਿੰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਤਿਉਹਾਰ ਸਮਾਜ ਵਿੱਚ ਸ਼ਾਂਤੀ, ਪਿਆਰ ਅਤੇ ਸਦਭਾਵਨਾ ਲੈ ਕੇ ਆਵੇ।
 
ਟਾਪ ਹੈਡਲਾਈਨ

ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
ਲੁਧਿਆਣਾ 'ਚ ਪਿੱਜ਼ਾ ਆਊਟਲੇਟ 'ਤੇ ਚੱਲੀਆਂ ਤਾੜਤਾੜ ਗੋਲੀਆਂ, ਮਸਾਂ ਬਚਿਆ ਸੰਚਾਲਕ; ਮੱਚੀ ਸਨਸਨੀ
Holiday : ਪੰਜਾਬ ਦੇ ਇਸ ਜ਼ਿਲ੍ਹੇ 'ਚ 20 ਅਗਸਤ ਨੂੰ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ
Holiday : ਪੰਜਾਬ ਦੇ ਇਸ ਜ਼ਿਲ੍ਹੇ 'ਚ 20 ਅਗਸਤ ਨੂੰ ਛੁੱਟੀ ਦਾ ਐਲਾਨ , ਬੰਦ ਰਹਿਣਗੇ ਸਕੂਲ-ਕਾਲਜ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
Punjab 'ਚ ਬਿਨਾਂ ਲਾੜੀ ਵਾਪਸ ਪਰਤੀ ਬਰਾਤ ,ਦੁਲਹਨ ਨੇ ਲਾੜੇ ਦਾ ਮੂੰਹ ਦੇਖ ਕੇ ਵਿਆਹ ਕਰਵਾਉਣਾ ਤੋਂ ਕੀਤਾ ਇਨਕਾਰ 
Punjab 'ਚ ਬਿਨਾਂ ਲਾੜੀ ਵਾਪਸ ਪਰਤੀ ਬਰਾਤ ,ਦੁਲਹਨ ਨੇ ਲਾੜੇ ਦਾ ਮੂੰਹ ਦੇਖ ਕੇ ਵਿਆਹ ਕਰਵਾਉਣਾ ਤੋਂ ਕੀਤਾ ਇਨਕਾਰ 

ਵੀਡੀਓਜ਼

Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਰੱਦ ਹੋਈਆਂ 44 ਪ੍ਰੀਖਿਆਵਾਂ, ਸਰਕਾਰ ਨੇ ਜਾਰੀ ਕੀਤੀ ਲਿਸਟ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਔਰਤਾਂ ਲਈ ਖੁਸ਼ਖ਼ਬਰੀ! ਤੀਜੇ ਬੱਚੇ ਦੇ ਜਨਮ ’ਤੇ ਔਰਤਾ ਨੂੰ ਮਿਲੇਗੀ ਇੱਕ ਸਾਲ ਦੀ ਜਣੇਪਾ ਛੁੱਟੀ, ਸਰਕਾਰ ਦਾ ਵੱਡਾ ਐਲਾਨ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਬਾਰਿਸ਼ ਦਾ ਅਲਰਟ, 2 ਜ਼ਿਲ੍ਹਿਆਂ 'ਚ ਭਾਰੀ ਮੀਂਹ ਦੇ ਆਸਾਰ; ਜਾਣੋ ਮੌਸਮ ਦਾ ਹਾਲ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
 Jio ਯੂਜ਼ਰਾਂ ਲਈ ਵੱਡੀ ਖ਼ਬਰ ! 3 ਮਹੀਨੇ ਦਾ ਸਭ ਤੋਂ ਸਸਤਾ ਕਾਲਿੰਗ ਪਲਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਗਸਤ 2026
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
8th Pay Commission : ਸਰਕਾਰੀ ਕਰਮਚਾਰੀਆਂ ਲਈ ਵੱਡੀ ਖ਼ਬਰ! 8ਵੇਂ ਪੇ ਕਮਿਸ਼ਨ ਨੇ ਕਨਸਲਟੈਂਟ ਭਰਤੀ ਦੇ ਨਿਯਮ ਬਦਲੇ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
Traffic Police Rules :  ਬਾਈਕ ਜਾਂ ਕਾਰ ਦੀ ਆਰਸੀ ਘਰ ਭੁੱਲ ਗਏ ਤਾਂ ਕੱਟੇਗਾ ਚਲਾਨ? ਜਾਣੋ ਅਸਲੀ ਨਿਯਮ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
 AAP MLA :  ਹਿਰਾਸਤ 'ਚ AAP ਵਿਧਾਇਕ ਕੁਲਦੀਪ ਕੁਮਾਰ ? ਦਿੱਲੀ ਹਾਈਕੋਰਟ ਕਰੇਗਾ ਸੁਣਵਾਈ
Embed widget