ਪੜਚੋਲ ਕਰੋ
Advertisement
ਕ੍ਰੱਪਸ਼ਨ ਮਾਮਲੇ 'ਚ ਚਾਹੇ ਉਨ੍ਹਾਂ ਦਾ ਆਪਣਾ ਹੀ ਕਿਉਂ ਨਾ ਹੋਵੇ ,ਉਸ 'ਤੇ ਵੀ ਕਾਰਵਾਈ ਕੀਤੀ ਜਾਵੇਗੀ , ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ : ਸੀਐਮ ਭਗਵੰਤ ਮਾਨ
Fazilka News : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪਤਰੇਵਾਲਾ ਵਿੱਚ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹਨ ,ਜਿਨ੍ਹਾਂ ਵੱਲੋਂ ਇਲਾਕੇ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਵਾਟਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਸਥਾਨਕ ਪੱਤਰੇ ਵਾਲਾ
Fazilka News : ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪਤਰੇਵਾਲਾ ਵਿੱਚ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹਨ ,ਜਿਨ੍ਹਾਂ ਵੱਲੋਂ ਇਲਾਕੇ ਦੇ ਵਿੱਚ ਸ਼ੁਰੂ ਕੀਤੇ ਜਾ ਰਹੇ ਵਾਟਰ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਸਥਾਨਕ ਪੱਤਰੇ ਵਾਲਾ ਪਿੰਡ ਵਿੱਚ ਕੀਤਾ ਗਿਆ ,ਜਿੱਥੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ : RBI ਦੀ ਵੱਡੀ ਕਾਰਵਾਈ, ਹੁਣ ਇਨ੍ਹਾਂ 5 ਸਹਿਕਾਰੀ ਬੈਂਕਾਂ 'ਤੇ ਲਗਾਈਆਂ ਵੱਡੀਆਂ ਪਾਬੰਦੀਆਂ, ਜਾਣੋ ਕੀ ਹੈ ਕਾਰਨ
ਇਸ ਮੌਕੇ ਮੌਜੂਦ ਇਲਾਕੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਰੀਬ 578 ਕਰੋੜ 28 ਲੱਖ ਰੁਪਏ ਦੀ ਲਾਗਤ ਦੇ ਨਾਲ ਲਾਰਜ ਸਰਵਿਸ ਵਾਟਰ ਪ੍ਰੋਜੈਕਟ ,ਜਿਸ ਵਿਚ ਕਰੀਬ 440 ਕਿਲੋਮੀਟਰ ਪਾਈਪ ਲਾਈਨ ਪਾਈ ਜਾਵੇਗੀ ਤੇ 122 ਪਿੰਡਾਂ ਤੇ 15 ਢਾਣੀਆਂ ਤੱਕ ਪਾਣੀ ਪੁੱਜਦਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਤੇ ਵੱਡਾ ਐਕਸ਼ਨ, ਸੋਸ਼ਲ ਮੀਡੀਆ ਖਾਤੇ ਕੀਤੇ ਬੈਨ
ਮੁੱਖ ਮੰਤਰੀ ਦੇ ਮੁਤਾਬਿਕ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਲੋਕਾਂ ਦੀ ਮੰਗ ਸੀ ,ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਇਸ ਮੌਕੇ ਵਿਰੋਧੀਆਂ 'ਤੇ ਵੀ ਜੰਮ ਕੇ ਤੰਜ ਕੱਸੇ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਬਰਬਾਦ ਕੀਤਾ ਹੈ, ਉਹਨਾਂ ਨੂੰ ਘਰੋਂ ਬਾਹਰ ਕੱਢ ਕੇ ਅੰਦਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕ੍ਰੱਪਸ਼ਨ ਮਾਮਲੇ ਵਿਚ ਚਾਹੇ ਉਨ੍ਹਾਂ ਦਾ ਆਪਣਾ ਹੀ ਕਿਉਂ ਨਾ ਹੋਵੇ ,ਉਸ 'ਤੇ ਵੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਮੁੱਖ ਮੰਤਰੀ ਨੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਇਹ ਵੀ ਦਾਅਵਾ ਕੀਤਾ ਹੈ ਕੀ ਕਿਸਾਨਾਂ ਨੂੰ ਫਸਲਾਂ ਦੇ ਲਈ 1 ਅਪ੍ਰੈਲ ਤੱਕ ਨਹਿਰਾਂ ਵਿਚ ਪਾਣੀ ਪੁੱਜਦਾ ਕੀਤਾ ਜਾਵੇਗਾ ਤੇ ਮੌਘਿਆਂ 'ਤੇ ਪੁਲਿਸ ਲਗਾਈ ਜਾਵੇਗੀ ਤਾਂ ਕਿ ਪਾਣੀ ਦੀ ਚੋਰੀ ਨਾ ਕੀਤੀ ਜਾ ਸਕੇ।
ਮੁੱਖ ਮੰਤਰੀ ਨੇ ਸਰਹੱਦੀ ਇਲਾਕੇ ਦੇ ਲੋਕਾਂ ਨੂੰ ਇਹ ਵੀ ਦਾਅਵਾ ਕੀਤਾ ਹੈ ਕੀ ਕਿਸਾਨਾਂ ਨੂੰ ਫਸਲਾਂ ਦੇ ਲਈ 1 ਅਪ੍ਰੈਲ ਤੱਕ ਨਹਿਰਾਂ ਵਿਚ ਪਾਣੀ ਪੁੱਜਦਾ ਕੀਤਾ ਜਾਵੇਗਾ ਤੇ ਮੌਘਿਆਂ 'ਤੇ ਪੁਲਿਸ ਲਗਾਈ ਜਾਵੇਗੀ ਤਾਂ ਕਿ ਪਾਣੀ ਦੀ ਚੋਰੀ ਨਾ ਕੀਤੀ ਜਾ ਸਕੇ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪਾਲੀਵੁੱਡ
ਪਾਲੀਵੁੱਡ
Advertisement