Punjab news: "...ਦਰਬਾਰ ਸਾਹਿਬ ਮੱਥਾ ਟੇਕਣ ਤਾਂ ਆਏ ਪਰ 40KM ਗੁਰਦਾਸਪੁਰ ਵਾਲਿਆਂ ਕੋਲ ਨਹੀਂ ਆਏ", ਮਾਨ ਨੇ ਸੰਨੀ ਦਿਓਲ 'ਤੇ ਕੱਸਿਆ ਤੰਜ
Punjab news: ਮਾਨ ਨੇ ਕਿਹਾ ਕਿ ਸੰਨੀ ਦਿਓਲ ਆਪਣੀ ਫਿਲਮ ਦੀ ਕਾਮਯਾਬੀ ਵਾਸਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤਾਂ ਆਏ ਪਰ 40 km ਚੱਲ ਕੇ ਗੁਰਦਾਸਪੁਰ ਵਾਲਿਆਂ ਕੋਲ ਨਹੀਂ ਆਏ।
Punjab news: 'ਆਪ' ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ 'ਚ ਵਿਕਾਸ ਕ੍ਰਾਂਤੀ ਰੈਲੀ 'ਚ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ 1854 ਕਰੋੜ ਰੁਪਏ ਦੀਆਂ ਵਿਕਾਸ ਯੋਜਨਾਵਾਂ ਦੀ ਸ਼ੁਰੂਆਤ ਕੀਤੀ।
ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ 'ਤੇ ਨਿਸ਼ਾਨਾ ਸਾਧਿਆ। ਮਾਨ ਨੇ ਕਿਹਾ ਕਿ ਸੰਨੀ ਦਿਓਲ ਆਪਣੀ ਫਿਲਮ ਦੀ ਕਾਮਯਾਬੀ ਵਾਸਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤਾਂ ਆਏ ਪਰ 40 km ਚੱਲ ਕੇ ਗੁਰਦਾਸਪੁਰ ਵਾਲਿਆਂ ਕੋਲ ਨਹੀਂ ਆਏ।
ਅਸੀਂ ਕਿਸੇ ਦੀਆਂ ਮਿੰਨਤਾਂ ਕਰਕੇ ਆਪਣਾ ਸੂਬਾ ਨਹੀਂ ਚਲਾਉਣਾ
— AAP Punjab (@AAPPunjab) December 2, 2023
ਹੌਲੀ-ਹੌਲੀ ਪੰਜਾਬ ਆਪਣੇ ਪੈਰਾਂ ‘ਤੇ ਖੜ੍ਹਾ ਹੋ ਰਿਹਾ ਹੈ
ਕੁੱਝ ਮਹੀਨਿਆਂ ਅੰਦਰ ਹੀ ਪੰਜਾਬ ‘ਚ ਰਿਕਾਰਡ ਤੋੜ ਵਿਕਾਸ ਹੋਇਆ ਹੈ
ਸੰਨੀ ਦਿਓਲ ਆਪਣੀ ਫਿਲਮ ਦੀ ਕਾਮਯਾਬੀ ਵਾਸਤੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤਾਂ ਆਏ ਪਰ 40 km ਚੱਲ ਕੇ ਗੁਰਦਾਸਪੁਰ ਵਾਲਿਆਂ ਕੋਲ ਨਹੀਂ ਆਏ
— CM… pic.twitter.com/44kcuCJWLy
ਇਹ ਵੀ ਪੜ੍ਹੋ: COP28: PM ਮੋਦੀ ਨੇ ਕਤਰ ਦੇ ਸ਼ਾਸਕ ਨਾਲ ਕੀਤੀ ਮੁਲਾਕਾਤ, ਕਿਉਂ ਜ਼ਰੂਰੀ ਹੈ ਇਹ ਬੈਠਕ?
ਉਨ੍ਹਾਂ ਕਿਹਾ ਕਿ ਸੰਨੀ ਦਿਓਲ ਨੂੰ ਕੀ ਲੋੜ ਹੈ ਲੋਕਾਂ ਦਾ ਦਰਦ ਵੰਡਾਉਣ ਦੀ, ਲੋਕ ਤਾਂ ਆਪਣਾ ਢਾਈ ਕਿਲੋ ਦਾ ਹੱਥ ਲੈ ਕੇ ਘੁੰਮ ਰਹੇ ਹਨ, ਅਤੇ ਲੋਕ ਖਾਲੀ ਹੱਥ ਘੁੰਮ ਰਹੇ ਹਨ। ਲੋਕਾਂ ਨੂੰ ਕੰਮ ਨਹੀਂ ਮਿਲ ਰਿਹਾ ਹੈ।
ਸੀਐਮ ਮਾਨ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਪਾਰਟੀ ਹੈ। 'ਆਪ' ਬਹੁਤ ਥੋੜ੍ਹੇ ਸਮੇਂ 'ਚ ਹੀ ਰਾਸ਼ਟਰੀ ਪਾਰਟੀ ਬਣ ਗਈ ਹੈ। 'ਆਪ' ਇਕ ਸੋਚ ਅਤੇ ਬਦਲਾਅ ਦਾ ਨਾਂ ਹੈ। ਪਿਛਲੀਆਂ ਸਰਕਾਰਾਂ ਵਿੱਚ ਸੜਕਾਂ ਸਿਰਫ਼ ਕਾਗਜ਼ਾਂ ’ਤੇ ਹੀ ਬਣੀਆਂ ਸਨ। AI ਤਕਨੀਕ ਰਾਹੀਂ ਅਸੀਂ 540 ਕਿਲੋਮੀਟਰ ਸੜਕਾਂ ਲੱਭੀਆਂ ਜੋ ਸਿਰਫ਼ ਕਾਗਜ਼ਾਂ 'ਤੇ ਹੀ ਸਨ।
ਇਹ ਵੀ ਪੜ੍ਹੋ: Punjab: 'ਪੰਜਾਬ 'ਚ ਲੋਕ ਖ਼ੁਸ਼, 2024 ਦੀਆਂ ਲੋਕ ਸਭਾ ਚੋਣਾਂ 'ਚ 13 ਸੀਟਾਂ ਜਿੱਤੇਗੀ 'ਆਪ' ', ਗੁਰਦਾਸਪੁਰ 'ਚ ਬੋਲੇ ਅਰਵਿੰਦ ਕੇਜਰੀਵਾਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।