ਸੀਐਮ ਭਗਵੰਤ ਮਾਨ ਦੇ ਭੰਗੜੇ 'ਤੇ ਬਵਾਲ! ਬਾਜਵਾ ਬੋਲੇ, 'ਗਿੱਧੇ ਦੀ ਟੀਮ ਦੇ ਕਪਤਾਨ ਮਹਾਰਾਜਾ ਸਤੌਜ', ਧਾਲੀਵਾਲ ਬੋਲੇ, 'ਸਾਡੇ ਸ਼ੇਰ ਨੇ ਗੁਜਰਾਤ 'ਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ...'
Bhagwant Mann: ਵਿਰੋਧੀਆਂ ਦੀ ਅਲੋਚਨਾ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਕਿਹਾ ਕਿ ਹੈ ਕਿ ‘ਸਾਡੇ ਸ਼ੇਰ ਨੇ ਗੁਜਰਾਤ ਵਿੱਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ ਹੈ। ਹੁਣ ਗੁਜਰਾਤ ਵਿੱਚ ਝਾੜੂ ਚੱਲੇਗਾ ਤੇ ਕਮਲ ਦਾ ਚਿੱਕੜ ਸਾਫ਼ ਹੋਵੇਗਾ।’
ਚੰਡੀਗੜ੍ਹ: ਗੁਜਰਾਤ ਵਿੱਚ ਸੀਐਮ ਭਗਵੰਤ ਮਾਨ ਦੇ ਗਰਬਾ ਤੇ ਭੰਗੜੇ ਦੇ ਸੋਸ਼ਲ ਮੀਡੀਆ ਉੱਪਰ ਚਰਚੇ ਹਨ। ਜਿੱਥੇ ਆਮ ਆਦਮੀ ਪਾਰਟੀ ਦੇ ਲੀਡਰ ਸੀਐਮ ਭਗਵੰਤ ਮਾਨ ਦੀ ਵਡਿਆਈ ਕਰ ਰਹੇ ਹਨ, ਦੂਜੇ ਪਾਸੇ ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਹਨ।
ਵਿਰੋਧੀਆਂ ਦੀ ਅਲੋਚਨਾ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਕਿਹਾ ਕਿ ਹੈ ਕਿ ‘ਸਾਡੇ ਸ਼ੇਰ ਨੇ ਗੁਜਰਾਤ ਵਿੱਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ ਹੈ। ਹੁਣ ਗੁਜਰਾਤ ਵਿੱਚ ਝਾੜੂ ਚੱਲੇਗਾ ਤੇ ਕਮਲ ਦਾ ਚਿੱਕੜ ਸਾਫ਼ ਹੋਵੇਗਾ।’
ਸਾਡੇ ਸ਼ੇਰ ਨੇ ਗੁਜਰਾਤ ਵਿੱਚ ਵੀ ਭੰਗੜੇ ਦਾ ਰੰਗ ਜਮਾ ਦਿੱਤਾ ਹੁਣ ਗੁਜਰਾਤ ਵਿੱਚ ਚੱਲੇਗਾ ਝਾੜੂ ਤੇ ਕਮਲ ਦਾ ਚਿੱਕੜ ਸਾਫ ਕਰੇਗਾ।
— Kuldeep Dhaliwal (@KuldeepSinghAAP) October 2, 2022
साड्डे शेर ने गुजरात में भी भांगड़े का रंग जमा दिया अब गुजरात में भी झाड़ू चलेगी और कमल की कीचड़ को साफ कर देगी@AamAadmiParty @BhagwantMann @AAPPunjab @AAPGujarat pic.twitter.com/2HYhtXA6c9
ਉਧਰ ਸੀਨੀਅਰ ਕਾਂਗਰਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਧਾਲੀਵਾਲ ਦੇ ਜਵਾਬ ’ਤੇ ਤਨਜ਼ ਕੱਸਿਆ ਹੈ। ਬਾਜਵਾ ਨੇ ਕਿਹਾ ਕਿ ‘ਗਿੱਧੇ ਦੀ ਟੀਮ ਦੇ ਕਪਤਾਨ ਮਹਾਰਾਜਾ ਸਤੌਜ, ਗੁਲਾਬੀ ਪੱਗ ਵਾਲੇ ਮੰਤਰੀ ਸਾਹਿਬ, ਤੁਹਾਡੀ ਗਿੱਧੇ ਦੀ ਟੀਮ ਦਾ ਕੈਪਟਨ ਤਾਂ ਆਹ ਹੈ। ਜਿੰਨਾ ਵਧੀਆ ਗਿੱਧਾ ਪਾਇਆ, ਪ੍ਰੋਗਰਾਮ ਮਿਲਣੇ ਸ਼ੁਰੂ ਹੋ ਜਾਣੇ ਨੇ, ਕਿਉਂਕਿ ਵੋਟ ਤਾਂ ਤੁਹਾਨੂੰ ਹੁਣ ਕਿਸੇ ਨੇ ਪਾਉਣੀ ਨਹੀਂ। ਫਿਰ ਨਾ ਉਲਾਂਭਾ ਦੇਣਾ ਕਿ ਕਿਸੇ ਨੇ ਦੱਸਿਆ ਨਹੀਂ।’
Gangster Deepak who was caught in the Sidhu Moosewala murder case escaped from Mansa police custody last night.This reflects poorly on @PunjabPoliceInd and AAP Govt.Meanwhile an unconcerned CM @BhagwantMann is busy playing Garba in Gujarat. pic.twitter.com/lKgJhW08Ud
— Pargat Singh (@PargatSOfficial) October 2, 2022
ਇਸ ਦੇ ਨਾਲ ਹੀ ਕਾਂਗਰਸੀ ਲੀਡਰ ਪਰਗਟ ਸਿੰਘ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ 'ਚ ਫੜੇ ਗਏ ਗੈਂਗਸਟਰ ਦੀਪਕ ਟੀਨੂੰ ਦਾ ਫਰਾਰ ਹੋਣਾ ਪੰਜਾਬ ਪੁਲਿਸ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦੇ ਹਨ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਬਿਨਾਂ ਕਿਸੇ ਚਿੰਤਾ ਦੇ ਗੁਜਰਾਤ ਵਿੱਚ ਗਰਬਾ ਡਾਂਸ ਕਰਨ ਵਿੱਚ ਲੱਗੇ ਹੋਏ ਹਨ।
ਇਸੇ ਤਰ੍ਹਾਂ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਪਹਿਲਾਂ ਚਰਨਜੀਤ ਚੰਨੀ ਬਤੌਰ ਮੁੱਖ ਮੰਤਰੀ ਭੰਗੜੇ ਪਾਉਂਦਾ ਸੀ ਤੇ ਹੁਣ ਭਗਵੰਤ ਮਾਨ ਵੀ ਉਸੇ ਰਾਹ ’ਤੇ ਤੁਰ ਪਏ ਹਨ। ਉਨ੍ਹਾਂ ਸੁਆਲ ਉਠਾਇਆ ਕਿ ਕੀ ਹੁਣ ਪੰਜਾਬ ਵਿਚ ਸਲੀਪਰ ਸੈੱਲ ਬਣ ਚੁੱਕੇ ਹਨ ਜਿਸ ਦੀ ਕੇਂਦਰੀ ਏਜੰਸੀ ਜਾਂਚ ਕਰੇ।