(Source: ECI/ABP News/ABP Majha)
ਕਟਾਰੂਚੱਕ ਦੀ ਅਸ਼ਲੀਲ ਵੀਡੀਓ ਬਾਰੇ ਦਾਅਵਿਆਂ 'ਤੇ ਸੀਐਮ ਭਗਵੰਤ ਮਾਨ ਦਾ ਜਵਾਬ, ਖਹਿਰਾ, ਸਿਰਸਾ ਤੇ ਮਜੀਠੀਆ ਤਾਂ...
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮਨਜਿੰਦਰ ਸਿਰਸਾ ਤੇ ਸੁਖਪਾਲ ਖਹਿਰਾ ਦੀ ਇੱਕੋ ਜਿਹੀ ਤਾਸੀਰ ਹੈ। ਦੋਵੇਂ ਲੀਡਰ ਪਾਰਟੀਆਂ ਬਦਲਣ ਤੇ ਅਸਤੀਫ਼ੇ ਦੇਣ ਦੇ ਮਾਹਿਰ ਹਨ। ਉਨ੍ਹਾਂ ਕੋਲ ਜਲੰਧਰ ਜ਼ਿਮਨੀ ਚੋਣ ਵਿੱਚ ਕੋਈ ਮੁੱਦਾ ਨਹੀਂ।
CM Bhagwant Mann: ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਸ਼ਲੀਲ ਵੀਡੀਓ ਬਾਰੇ ਦਾਅਵਿਆਂ ਮਗਰੋਂ ਸਿਆਸਤ ਗਰਮਾ ਗਈ ਹੈ। ਵਿਰੋਧੀ ਪਾਰਟੀਆਂ ਦੇ ਇਲਜ਼ਾਮਾਂ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਲੀਡਰ ਦੇ ਬਚਾਅ ਲਈ ਸਾਹਮਣੇ ਆਏ ਹਨ।
ਸੀਐਮ ਭਗਵੰਤ ਮਾਨ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਕਾਂਗਰਸੀ ਆਗੂ ਸੁਖਪਾਲ ਖਹਿਰਾ ਤੇ ਅਕਾਲੀ ਆਗੂ ਬਿਕਰਮ ਮਜੀਠੀਆ ਵੱਲੋਂ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਬਾਰੇ ਦਿੱਤੇ ਬਿਆਨਾਂ 'ਤੇ ਤੰਨਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੇ ਇੱਕ ਹੀ ਹਨ। ਕਈ ਵਾਰ ਉਹ ਆਪਸ ਵਿੱਚ ਸਲਾਹ ਨਹੀਂ ਕਰ ਪਾਉਂਦੇ ਤੇ ਤਿੰਨੇ ਇੱਕੋ ਗੱਲ ਬੋਲ ਜਾਂਦੇ ਹਨ।
ਅੱਜ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਪੁੱਛੇ ਜਾਣ 'ਤੇ ਕਿ ਸਿਰਸਾ ਨੇ ਟਵੀਟ ਕਰਕੇ ਕਿਹਾ ਹੈ ਕਿ ਕਟਾਰੂਚੱਕ ਨੇ ਆਪਣਾ ਅਸਤੀਫਾ ਭੇਜ ਦਿੱਤਾ ਹੈ? ਇਸ 'ਤੇ ਮਾਨ ਨੇ ਕਿਹਾ ਕਿ ਮੈਨੂੰ ਤਾਂ ਨਹੀਂ ਪਤਾ, ਹੋ ਸਕਦਾ ਹੈ ਕਿ ਉਨ੍ਹਾਂ ਸਿਰਸਾ ਨੂੰ ਭੇਜਿਆ ਹੋਵੇ। ਮੈਨੂੰ ਤਾਂ ਅਜੇ ਤੱਕ ਕਟਾਰੁਚਕ ਦਾ ਅਸਤੀਫਾ ਨਹੀਂ ਮਿਲਿਆ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮਨਜਿੰਦਰ ਸਿਰਸਾ ਤੇ ਸੁਖਪਾਲ ਖਹਿਰਾ ਦੀ ਇੱਕੋ ਜਿਹੀ ਤਾਸੀਰ ਹੈ। ਦੋਵੇਂ ਲੀਡਰ ਪਾਰਟੀਆਂ ਬਦਲਣ ਤੇ ਅਸਤੀਫ਼ੇ ਦੇਣ ਦੇ ਮਾਹਿਰ ਹਨ। ਉਨ੍ਹਾਂ ਕੋਲ ਜਲੰਧਰ ਜ਼ਿਮਨੀ ਚੋਣ ਵਿੱਚ ਕੋਈ ਮੁੱਦਾ ਨਹੀਂ। ਦੋਵੇਂ ਬੁਖਲਾਹਟ ਵਿੱਚ ਬੋਲਦੇ ਰਹਿੰਦੇ ਹਨ। ਸਿਰਸਾ, ਮਜੀਠੀਆ ਤੇ ਸੁਖਪਾਲ ਖਹਿਰਾ ਬੈਠ ਕੇ ਗੱਲਾਂ ਕਰਦੇ ਰਹਿੰਦੇ ਹਨ ਕਿਅੱਜ ਨਵਾਂ ਕੀ ਕਰਨਾ ਹੈ।
ਦੱਸ ਦਈਏ ਕਿ ਇਸ ਪੂਰੇ ਮਾਮਲੇ ਬਾਬਤ, ਭਾਜਪਾ ਦੇ ਮਨਜਿੰਦਰ ਸਿੰਘ ਸਿਰਸਾ ਨੇ ਵੀ ਟਵੀਟ ਕਰ ਕੇ ਕਿਹਾ ਸੀ ਕਿ 'ਆਪ' ਮੰਤਰੀ ਲਾਲ ਚੰਦ ਕਟਾਰੂਚੱਕ ਦੀ ਇੱਕ ਬਹੁਤ ਹੀ ਅਸ਼ਲੀਲ ਵੀਡੀਓ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੰਤਰੀ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਇਸ ਮੁੱਦੇ 'ਤੇ ਪ੍ਰੈਸ ਕਾਨਫਰੰਸ ਕਰਨਗੇ।
Highly obscene video of AAP Minister Lal Chand Kataruchak has been submitted to Governor Punjab.
— Manjinder Singh Sirsa (@mssirsa) May 1, 2023
The minister has tendered his resignation & CM Bhagwant Mann would do a Press Conf of the same in morning.
AAP Punjab is busy managing its scandals.
His Viral video is the #Badlaav