ਪੜਚੋਲ ਕਰੋ
Advertisement
ਸਿੱਧੂ ਦੇ ਫਿਰ ਪਾਕਿਸਤਾਨ ਜਾਣ ਦੇ ਫੈਸਲੇ 'ਤੇ ਕੀ ਬੋਲੇ ਮੁੱਖ ਮੰਤਰੀ
ਗੁਰਦਾਸਪੁਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਰੱਖੇ ਜਾਣ ਤੋਂ ਬਾਅਦ ਆਪਣੇ ਸੰਬੋਧਨ ਦੌਰਾਨ ਪਾਕਿਸਤਾਨ ਤੋਂ ਆਏ ਸੱਦੇ ਨੂੰ ਤਾਂ ਠੁਕਰਾ ਦਿੱਤਾ ਪਰ ਉਨ੍ਹਾਂ ਦੇ ਮੰਤਰੀ ਗੁਆਂਢੀ ਦੇਸ਼ ਵਿੱਚ ਕਰਤਾਰਪੁਰ ਸਾਹਿਬ ਗਲਿਆਰੇ ਦੇ ਉਸਾਰੀ ਕਾਰਜਾਂ ਦੀ ਸ਼ੁਰੂਆਤ ਮੌਕੇ ਹਾਜ਼ਰੀ ਭਰਨਗੇ। ਕੈਪਟਨ ਨੇ ਕਿਹਾ ਕਿ ਸਿੱਧੂ ਵੱਲੋਂ ਪਾਕਿਸਤਾਨ ਜਾਣਾ ਉਨ੍ਹਾਂ ਦੀ ਸੋਚ ਹੈ।
ਕੈਪਟਨ ਨੇ ਕਿਹਾ ਕਿ ਪਾਕਿਸਤਾਨ ਨਿੱਤ ਭਾਰਤੀ ਫ਼ੌਜੀਆਂ ਤੇ ਨਾਗਰਿਕਾਂ ਨੂੰ ਮਾਰ ਰਿਹਾ ਹੈ, ਅਜਿਹੇ ਵਿੱਚ ਉਹ ਪਾਕਿਸਤਾਨ ਨਹੀਂ ਜਾਣਗੇ। ਆਪਣੇ ਮੰਤਰੀ ਤੋਂ ਇਲਾਵਾ ਕੇਂਦਰੀ ਮੰਤਰੀਆਂ ਵੱਲੋਂ ਪਾਕਿਸਤਾਨ ਜਾਣ ਬਾਰੇ ਵੀ ਕੈਪਟਨ ਨੇ ਕਿਹਾ ਕਿ ਇਹ ਕੇਂਦਰ 'ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਕੀ ਜਾਇਜ਼ ਲਗਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਪਾਕਿਸਤਾਨ ਦੀ ਨੀਤੀ ਤੇ ਤੇ ਅਤਿਵਾਦ ਸੰਗਠਨਾਂ ਦੇ ਸਮਰਥਣ ਕਾਰਨ ਭਾਰਤ ਵਿੱਚ ਜੋ ਕੁਝ ਵੀ ਹੋ ਰਿਹਾ ਹੈ, ਉਸ 'ਤੇ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦਾ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਜਾਣਦੀ ਹੈ ਕਿ ਪਾਕਿਸਤਾਨ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ। ਮੁੰਬਈ (2008), ਗੁਰਦਾਸਪੁਰ (2015), ਪਠਾਨਕੋਟ (2016) ਅਤੇ ਜੰਮੂ ਕਸ਼ਮੀਰ ਵਿੱਚ ਹਿੰਸਾ ਇਸ ਦੇ ਪ੍ਰਤੱਖ ਉਦਾਹਰਣ ਹਨ। ਉਨ੍ਹਾਂ ਕਿਹਾ ਕਿ ਉਹ ਉਸ ਸਮੇਂ ਪਾਕਿਸਤਾਨ ਦਾ ਦੌਰਾਨ ਕਰਨਗੇ ਜਦ ਉਹ ਭਾਰਤ ਵਿੱਚ ਹਿੰਸਾ ਕਰਨਾ ਬੰਦ ਕਰ ਦੇਵੇਗਾ।That( going to Pak) is his(Sidhu) wish, I can't say anything. I only know my responsibility as CM and a Sikh so that is why we wanted this( #KartarpurCorridor) to happen but also my responsibility is to maintain law and order and that prevents me from going(to Pak): Punjab CM pic.twitter.com/RguOPUPPaA
— ANI (@ANI) November 26, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਸਿਹਤ
ਦੇਸ਼
ਪੰਜਾਬ
Advertisement