ਪੜਚੋਲ ਕਰੋ

CM ਮਾਨ ਨੇ ਸੂਬੇ 'ਚ ਸਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਦਿੱਤੀ ਪ੍ਰਵਾਨਗੀ, ਸੈਲਾਨੀਆਂ ਦੀ ਗਿਣਤੀ ਵਧਾਉਣ ਵਜੋਂ ਚੁੱਕਿਆ ਕਦਮ

ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸੂਬੇ ਦੇ ਅਮੀਰ ਸੱਭਿਆਚਾਰ, ਕਲਾ ਅਤੇ ਵਿਰਾਸਤ ਨੂੰ ਦਰਸਾਉਣ ਦੇ ਮੱਦੇਨਜ਼ਰ ਸੂਬੇ ਭਰ ’ਚ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ ਹੈ।

Punjab news: ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਸੂਬੇ ਦੇ ਅਮੀਰ ਸੱਭਿਆਚਾਰ, ਕਲਾ ਅਤੇ ਵਿਰਾਸਤ ਨੂੰ ਦਰਸਾਉਣ ਦੇ ਮੱਦੇਨਜ਼ਰ ਸੂਬੇ ਭਰ ’ਚ ਸੱਭਿਆਚਾਰਕ ਮੇਲਿਆਂ ਦੀ ਲੜੀ ਕਰਵਾਉਣ ਨੂੰ ਪ੍ਰਵਾਨਗੀ ਦਿੱਤੀ ਤਾਂ ਜੋ ਸੂਬੇ ਨੂੰ ਵਿਸ਼ਵ ਪੱਧਰੀ ਸੈਰਗਾਹ ਵਜੋਂ ਉਭਾਰਿਆ ਜਾ ਸਕੇ।

ਮੁੱਖ ਮੰਤਰੀ ਨੇ ਇਸ ਸਬੰਧੀ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ-1 ਵਿੱਚ ਆਪਣੇ ਦਫ਼ਤਰ ਵਿਖੇ ਸੈਰ ਸਪਾਟਾ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਲਿਆ। ਇਸ ਦੌਰਾਨ ਵਿਚਾਰ-ਵਟਾਂਦਰੇ ਵਿੱਚ ਸ਼ਿਰਕਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਕਦਮ ਦਾ ਮੰਤਵ ਸੂਬੇ ਵਿੱਚ ਸੈਲਾਨੀਆਂ ਦੀ ਆਮਦ ਨੂੰ ਵਧਾਉਣਾ ਅਤੇ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਸਥਾਪਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਇਹ ਸੱਭਿਆਚਾਰਕ ਸਮਾਗਮ ਸੂਬੇ ਦੇ ਸੈਰ-ਸਪਾਟਾ ਖੇਤਰ ਨੂੰ ਵੱਡਾ ਹੁਲਾਰਾ ਦੇਣਗੇ ਅਤੇ ਪੰਜਾਬ ਨੂੰ ਵਿਸ਼ਵ ਸੈਰ-ਸਪਾਟਾ  ਨਕਸ਼ੇ ‘ਤੇ ਪ੍ਰਮੁੱਖਤਾ ਨਾਲ ਉਭਰੇਗਾ। ਭਗਵੰਤ ਮਾਨ ਨੇ ਕਿਹਾ ਕਿ ਇਹ ਕਦਮ ਸੂਬੇ ਵਿੱਚ ਸੈਲਾਨੀਆਂ ਦੀ ਆਵਾਜਾਈ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸੂਬੇ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।

ਇਹ ਵੀ ਪੜ੍ਹੋ: Operation Blue Star Anniversary: ਆਪ੍ਰੇਸ਼ਨ ਬਲਿਊ ਸਟਾਰ ਦੀ ਵਰ੍ਹੇਗੰਢ ਮੌਕੇ ਹੀ ਕੇਂਦਰੀ ਏਜੰਸੀ ਐਨਆਈਏ ਦਾ ਵੱਡਾ ਐਕਸ਼ਨ, ਖਾਲਿਸਤਾਨ ਪੱਖੀਆਂ ਨੂੰ ਸਖਤ ਸੰਦੇਸ਼

CM ਮਾਨ ਨੇ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਆਪਣੇ ਸਦੀਆਂ ਪੁਰਾਣੇ ਸ਼ਾਨਾਮੱਤੇ ਇਤਿਹਾਸ ਅਤੇ ਅਮੀਰ ਸੱਭਿਆਚਾਰਕ ਵਿਰਸੇ ਕਾਰਨ ਸੈਲਾਨੀਆਂ/ਯਾਤਰੂਆਂ ਨੂੰ ਆਕਰਸ਼ਿਤ ਕਰਨ ਦੇ ਸਮਰੱਥ ਹੈ। ਉਨ੍ਹਾਂ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੀਆਂ ਰਾਜ ਸਰਕਾਰਾਂ ਦੀ ਅਣਗਹਿਲੀ ਕਾਰਨ ਸੈਰ-ਸਪਾਟਾ ਖੇਤਰ ਵਿੱਚ ਪੰਜਾਬ ਦੀਆਂ ਵਿਸ਼ਾਲ ਸੰਭਾਵਨਾਵਾਂ ਅਣਵਰਤੀਆਂ ਹੀ ਰਹਿ ਗਈਆਂ ਹਨ। ਭਗਵੰਤ ਮਾਨ ਨੇ ਸੈਰ-ਸਪਾਟਾ ਵਿਭਾਗ ਨੂੰ ਹਦਾਇਤ ਕੀਤੀ  ਕਿ ਇਨ੍ਹਾਂ ਸੱਭਿਆਚਾਰਕ ਮੇਲਿਆਂ ਨੂੰ ਨਿਯਮਤ ਤੌਰ ‘ਤੇ ਕਰਵਾਉਣ ਲਈ ਇੱਕ ਮੁਕੰਮਲ ਸਾਰਨੀ (ਟੇਬਲ) ਤਿਆਰ ਕੀਤੀ ਜਾਵੇ ਤਾਂ ਜੋ ਇਹ ਇਕ ਵਿਸ਼ਾਲ ਸਮਾਗਮ ਵਜੋਂ ਉਭਰ ਕੇ ਸਾਹਮਣੇ ਆ ਸਕੇ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਸਮਾਗਮ ਸੂਬੇ ਭਰ ‘ਚ  ਕਰਵਾਏ ਜਾਣ ਅਤੇ ਇਨ੍ਹਾਂ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਹ ਮਹੱਤਵਪੂਰਨ ਸਮਾਗਮ ਸੈਰ-ਸਪਾਟਾ ਸਰੋਤਾਂ ਦੀ ਜ਼ਿੰਮੇਵਾਰਾਨਾ ਸਾਂਭ-ਸੰਭਾਲ ਅਤੇ ਢੁਕਵੇਂ ਵਿਕਾਸ ਰਾਹੀਂ ਵੱਡੇ ਪੱਧਰ ’ਤੇ ਸੈਰ-ਸਪਾਟੇ ਨੂੰ ਆਕਰਸ਼ਿਤ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਸੂਬੇ ਨੂੰ ਵਿਸ਼ਵ ਪੱਧਰੀ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਵੱਡੀ ਸੰਭਾਵਨਾ ਹੈ, ਜਿਸ ਲਈ ਪੰਜਾਬ ਸਰਕਾਰ ਵੱਲੋਂ ਠੋਸ ਉਪਰਾਲੇ ਕੀਤੇ ਜਾ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸੱਭਿਆਚਾਰਕ ਮੇਲਿਆਂ ਰਾਹੀਂ ਸੂਬੇ ਦੇ ਸੈਰ-ਸਪਾਟੇ ਖੇਤਰ ਵਿੱਚ ਮੌਜੂਦ ਅਣਵਰਤੀਆਂ ਸੰਭਾਵਨਾਵਾਂ ਨੂੰ ਸੁਚੱਜੇ ਢੰਗ ਨਾਲ ਵਰਤਣ ਵਿੱਚ ਹੁਲਾਰਾ ਮਿਲੇਗਾ। ਉਨ੍ਹਾਂ ਨੇ ਸੈਰ ਸਪਾਟਾ ਵਿਭਾਗ ਨੂੰ ਇਨ੍ਹਾਂ ਸੱਭਿਆਚਾਰਕ ਮੇਲਿਆਂ ਦੇ ਪ੍ਰਬੰਧ ਲਈ ਮੁਕੰਮਲ ਖਾਕਾ ਤਿਆਰ ਕਰਨ ਲਈ ਆਖਿਆ ਤਾਂ ਜੋ ਸੈਰ-ਸਪਾਟਾ ਖੇਤਰ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ।

ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਲੋੜ ਹੈ, ਜਿਸ ਨਾਲ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਜਿਹੇ ਸੱਭਿਆਚਾਰਕ ਮੇਲਿਆਂ ਨੂੰ ਵੱਡੇ ਪੱਧਰ ‘ਤੇ ਕਰਵਾਉਣ ਲਈ ਬਾਰੀਕੀ ਨਾਲ ਸਾਰਨੀ ਤਿਆਰ ਕੀਤੀ ਜਾਵੇ ਤਾਂ ਜੋ ਸੂਬੇ ਦੀ ਸ਼ਾਨਾਮੱਤੀ ਵਿਰਾਸਤ ਨੂੰ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਇਆ ਜਾ ਸਕੇ।

ਇਹ ਵੀ ਪੜ੍ਹੋ: Farmers Protest: ਸ਼ਾਹਬਾਦ 'ਚ ਕਿਸਾਨਾਂ ਦਾ ਹੱਲਾ-ਬੋਲ ਪ੍ਰਦਰਸ਼ਨ, ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ, ਭਾਰੀ ਪੁਲਿਸ ਬਲ ਤੈਨਾਤ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
Advertisement
ABP Premium

ਵੀਡੀਓਜ਼

ਚੰਨੀ ਦੇ ਵਿਵਾਦਿਤ ਭਾਸ਼ਨ ਨੇ ਕਰਾਈ ਕਾਂਗਰਸ ਪਾਰਟੀ ਦੀ ਖੇਹ...ਹਿਰਾਸਤ 'ਚ Lawrence Bishnoi ਦਾ ਭਰਾ Anmol Bishnoi !ਸੁਖਬੀਰ ਬਾਦਲ ਦੇ ਅਸਤੀਫ਼ੇ ਪਿੱਛੇ ਕਿਸਦਾ ਹੱਥ ਹੈ?Sukhbir Badal ਦੇ ਅਸਤੀਫੇ ਨੂੰ ਲੈ ਕੇ ਮੀਟਿੰਗ 'ਚ ਕੀ ਹੋਇਆ ਫੈਸਲਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਵੱਡੀ ਖ਼ਬਰ ! ਹਿਰਾਸਤ 'ਚ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ, ਅਮਰੀਕਾ 'ਚ ਪੁਲਿਸ ਕਰ ਰਹੀ ਹੈ ਪੁੱਛਗਿੱਛ
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਆਖ਼ਰ ਹਰ ਵਾਰ ਪੰਜਾਬੀ ਕਿਉਂ ਬਦਨਾਮ ? MP 'ਚ ਪੰਜਾਬ ਨਾਲ ਕਿਤੇ ਵੱਧ ਸੜੀ ਪਰਾਲੀ, ਕਿਤੇ ਆਕਸੀਜਨ ਤਾਂ ਨਹੀਂ ਛੱਡਦਾ MP ਦਾ ਧੂੰਆ !
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਪੰਜਾਬ ਦੇ ਕਿਸਾਨਾਂ ਨੇ ਵਾਹਣੀ ਪਾਇਆ ਨਾਸਾ ! ਸੈਟੇਲਾਈਟ ਲੰਘੇ ਤੋਂ ਸਾੜ ਰਹੇ ਨੇ ਪਰਾਲੀ ? ਕੋਰੀਅਨ ਸੈਟੇਲਾਈਟ ਨੇ ਪੇਸ਼ ਕੀਤੇ ਹੈਰਾਨ ਕਰਨ ਵਾਲੇ ਅੰਕੜੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਭਾਰਤੀਆਂ ਲਈ ਜਰਮਨੀ ਤੋਂ ਆਈ ਖੁਸ਼ਖਬਰੀ ! ਇਮੀਗ੍ਰੇਸ਼ਨ ਨਿਯਮਾਂ 'ਚ ਮਿਲੀ ਢਿੱਲ, ਕਾਮਿਆਂ ਲਈ ਜਾਰੀ ਕੀਤੇ ਜਾਣਗੇ 2 ਲੱਖ ਵੀਜ਼ੇ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਲੁਧਿਆਣਾ ਦੇ ਵਕੀਲ ਅੱਜ ਹੜਤਾਲ 'ਤੇ, ਅੰਮ੍ਰਿਤਸਰ 'ਚ ਹੋਏ ਹਮਲੇ ਦਾ ਕਰ ਰਹੇ ਵਿਰੋਧ
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
ਪੰਜਾਬ 'ਚ ਘਟੇ ਪਰਾਲੀ ਸਾੜਨ ਦੇ ਮਾਮਲੇ, ਯੂਪੀ, ਹਰਿਆਣਾ ਤੇ ਮੱਧ ਪ੍ਰਦੇਸ਼ ਵਿੱਚ ਧੜੱਲੇ ਨਾਲ ਲੱਗੀਆਂ ਅੱਗਾਂ, ਕੇਂਦਰ ਕਿਉਂ ਚੁੱਪ ?
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
Punjab News: ਸੁਖਬੀਰ ਬਾਦਲ ਦਾ ਅਸਤੀਫ਼ਾ ਹੋਏਗਾ ਪ੍ਰਵਾਨ ਜਾਂ ਫਿਰ...? ਰਣਨੀਤੀ ਘੜਨ ਲਈ ਅਕਾਲੀ ਦਲ ਨੇ ਬੁਲਾਈ ਅਹਿਮ ਮੀਟਿੰਗ
By Election in Punjab: ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
ਮੰਡੀਆਂ 'ਚ ਝੋਨੇ 'ਤੇ ਕੱਟ ਲਾ-ਲਾ ਕਿਸਾਨਾਂ ਦੀ ਕੀਤੀ 5500 ਤੋਂ 6000 ਕਰੋੜ ਦੀ ਲੁੱਟ? ਬਾਜਵਾ ਬੋਲੇ...ਸਾਜਿਸ਼ 'ਚ ‘ਆਪ’ ਸਰਕਾਰ ਵੀ ਰਲੀ
Embed widget