SGPC ਦਾ ਹੋ ਚੁੱਕਿਆ ਸਿਆਸੀਕਰਨ ? CM ਮਾਨ ਨੇ ਬਾਦਲ 'ਤੇ ਕੀਤੀ ਸੀ ਟਿੱਪਣੀ ਫਿਰ ਆਖ਼ਰ SGPC ਨੇ ਕਿਉਂ ਕੀਤਾ ਪਲਟਵਾਰ ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ਭਗਵੰਤ ਮਾਨ ਜੀ, ਤੁਸੀਂ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਵੱਲ ਧਿਆਨ ਦਿਓ, ਨਾ ਕਿ ਮਦਦ ਕਰ ਰਹੀਆਂ ਸੰਸਥਾਵਾਂ ’ਤੇ ਸਵਾਲ ਕਰੋ।
Punjab News: ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਮੁੱਢ ਤੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਰਿਹਾ ਹੀ ਹੈ। ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉੱਤੇ ਸਵਾਲ ਚੁੱਕਿਆ ਸੀ ਪਰ ਇਸ ਦਾ ਜਵਾਬ ਬਾਦਲ ਦੀ ਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤਾ ਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ, ਭਗਵੰਤ ਮਾਨ ਜੀ, ਤੁਸੀਂ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਵੱਲ ਧਿਆਨ ਦਿਓ, ਨਾ ਕਿ ਮਦਦ ਕਰ ਰਹੀਆਂ ਸੰਸਥਾਵਾਂ ’ਤੇ ਸਵਾਲ ਕਰੋ। ਇਹ ਬੈਂਕ ਖਾਤਾ ਐਸਜੀਪੀਸੀ ਵੱਲੋਂ 550ਵੇਂ ਪ੍ਰਕਾਸ਼ ਪੁਰਬ ’ਤੇ ਜਾਰੀ ਕੀਤਾ ਗਿਆ ਸੀ, ਜਿਸ ’ਚ ਸਹਿਯੋਗ ਭੇਜਣ ਦੀ ਅਪੀਲ SGPC ਨੇ ਹੀ ਕੀਤੀ ਹੈ। ਹਰ ਗੱਲ ’ਤੇ ਰਾਜਨੀਤੀ ਚੰਗੀ ਨਹੀਂ ਹੁੰਦੀ। ਇਸ ਖਾਤੇ ਨੂੰ ਸੰਗਤ ਤੱਕ ਕੋਈ ਵੀ ਪਹੁੰਚਾ ਸਕਦਾ ਹੈ, ਸਗੋਂ ਤੁਸੀਂ ਵੀ ਇਸ ’ਚ ਮਦਦਗਾਰ ਬਣੋ।
.@BhagwantMann ਜੀ, ਤੁਸੀਂ ਸਰਕਾਰ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਵੱਲ ਧਿਆਨ ਦਿਓ, ਨਾ ਕਿ ਮਦਦ ਕਰ ਰਹੀਆਂ ਸੰਸਥਾਵਾਂ ’ਤੇ ਸਵਾਲ ਕਰੋ। ਇਹ ਬੈਂਕ ਖਾਤਾ @SGPCAmritsar ਵੱਲੋਂ 550ਵੇਂ ਪ੍ਰਕਾਸ਼ ਪੁਰਬ ’ਤੇ ਜਾਰੀ ਕੀਤਾ ਗਿਆ ਸੀ, ਜਿਸ ’ਚ ਸਹਿਯੋਗ ਭੇਜਣ ਦੀ ਅਪੀਲ SGPC ਨੇ ਹੀ ਕੀਤੀ ਹੈ। ਹਰ ਗੱਲ ’ਤੇ ਰਾਜਨੀਤੀ ਚੰਗੀ ਨਹੀਂ ਹੁੰਦੀ।
— Harjinder Singh Dhami (@SGPCPresident) July 17, 2023
1/2 pic.twitter.com/LwhFjxlc63
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਇਹ ਦਰਬਾਰ ਸਾਹਿਬ ਦਾ account number ਜੋ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਓਹਦੀ ਅਗਾਉਂ ਜਾਣਕਾਰੀ ਸੁਖਬੀਰ ਬਾਦਲ ਕਿਸ ਹੈਸੀਅਤ ਚ ਦੇ ਰਹੇ ਨੇ ??? ..ਹੁਣ ਸੰਗਤ ਫੈਸਲਾ ਕਰੇਗੀ..
ਇਹ ਦਰਬਾਰ ਸਾਹਿਬ ਦਾ account number ਜੋ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਓਹਦੀ ਅਗਾਉੰ ਜਾਣਕਾਰੀ ਸੁਖਬੀਰ ਬਾਦਲ ਕਿਸ ਹੈਸੀਅਤ ਚ ਦੇ ਰਹੇ ਨੇ ??? ..ਹੁਣ ਸੰਗਤ ਫੈਸਲਾ ਕਰੇਗੀ.. pic.twitter.com/71EWN4N316
— Bhagwant Mann (@BhagwantMann) July 17, 2023
ਇਹ ਵੀ ਜ਼ਿਕਰ ਕਰ ਦਈਏ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੀ ਮੈਂ ਸਮੂਹ ਸੰਗਤ ਨੂੰ ਅਪੀਲ ਕਰਦਾ ਹਾਂ ਕਿ ਉਹ ਹੜ੍ਹ ਪੀੜ੍ਹਤ ਲੋਕਾਂ ਦੀ ਮਦਦ ਲਈ ਜੋ ਵੀ ਯੋਗਦਾਨ ਪਾ ਸਕਦੇ ਹਨ ਜਰੂਰ ਪਾਉਣ। ਸ਼੍ਰੋਮਣੀ ਗਰੂਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਇੱਕ ਹਫ਼ਤੇ ਤੋਂ ਹੜ੍ਹ ਪ੍ਰਭਵਿਤ ਇਲਾਕਿਆਂ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ ਅਤੇ ਡਾਕਟਰੀ ਸੇਵਾਵਾਂ ਤੋਂ ਇਲਾਵਾ ਲੰਗਰ ਸੇਵਾ ਵੀ ਮੁਹੱਈਆ ਕਰਵਾ ਰਹੀ ਹੈ। ਇਸ ਨੇਕ ਕੰਮ ਲਈ ਦਾਨ ਕਰਨ ਦੇ ਇਛੁੱਕ ਆਪਣਾ ਦਾਨ HDFC ਬੈਂਕ ਸ਼੍ਰੀ ਅੰਮ੍ਰਿਤਸਰ ਸਾਹਿਬ, ਖਾਤਾ ਨੰਬਰ 55055013131313, IFSC ਕੋਡ - HDFC-0001313, MICR 143240006 ਰਾਹੀਂ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚ ਭੇਜ ਸਕਦੇ ਹਨ।