CM mann on chandrayaan-3: ਚੰਦਰਯਾਨ-3 ਦੀ ਸਫਲ ਲੈਂਡਿੰਗ ‘ਤੇ ਸੀਐਮ ਮਾਨ ਨੇ ਦਿੱਤੀ ਵਧਾਈ, ਕਿਹਾ- ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ
CM mann on chandrayaan-3 soft landing: ਚੰਦਰਯਾਨ-3 ਦੀ ਸਫਲ ਲੈਂਡਿੰਗ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਪੋਸਟ ਪਾ ਕੇ ਵਧਾਈ ਦਿੱਤੀ ਹੈ।
CM mann on chandrayaan-3 soft landing: ਚੰਦਰਯਾਨ-3 ਦੀ ਸਫਲ ਲੈਂਡਿੰਗ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਪੋਸਟ ਪਾ ਕੇ ਵਧਾਈ ਦਿੱਤੀ ਹੈ। ਚੰਦਰਯਾਨ-3 ਦੀ ਸਫਲ ਲੈਂਡਿੰਗ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ ‘ਤੇ ਪੋਸਟ ਪਾ ਕੇ ਵਧਾਈ ਦਿੱਤੀ ਹੈ।
ਸੀਐਮ ਮਾਨ ਨੇ ਕਿਹਾ ਕਿ ਚੰਦਰਯਾਨ-3 ਦੀ ਚੰਦਰਮਾ ਦੀ ਸਤ੍ਹਾ 'ਤੇ ਸਫਲ ਲੈਂਡਿੰਗ ਲਈ ਸਾਰਿਆਂ ਨੂੰ ਦਿਲੋਂ ਵਧਾਈਆਂ। ਭਾਰਤ ਨੇ ਅੱਜ ਇਤਿਹਾਸ ਰੱਚ ਦਿੱਤਾ ਹੈ। ਸਾਡੇ @isro ਦੇ ਵਿਗਿਆਨੀਆਂ ਸਮੇਤ ਸਾਰੇ ਸਟਾਫ਼ ਨੂੰ ਉਨ੍ਹਾਂ ਦੀ ਲਗਨ ਅਤੇ ਮਿਹਨਤ ਲਈ ਸ਼ੁਭਕਾਮਨਾਵਾਂ। ਇਹ ਦੇਸ਼ ਦੇ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ।
ਦੱਸ ਦਈਏ ਕਿ ਚੰਦਰਯਾਨ-3 ਦੀ ਚੰਦਰਮਾ 'ਤੇ ਸੋਫਟ ਲੈਂਡਿੰਗ ਹੋ ਗਈ ਹੈ। ਇਸ ਨਾਲ ਪੂਰੇ ਦੇਸ਼ ਵਿੱਚ ਤਿਉਹਾਰ ਵਰਗਾ ਮਾਹੌਲ ਹੈ। ਪੂਰੇ ਦੇਸ਼ ਵਿੱਚ ਜਸ਼ਨ ਮਨਾਇਆ ਜਾ ਰਿਹਾ ਹੈ। ਅੱਜ ਭਾਰਤ ਨੇ ਇਤਿਹਾਸ ਰੱਚ ਦਿੱਤਾ ਹੈ।
#Chandrayaan3 की चांद की सतह पर सफल लैंडिंग की सभी को हार्दिक शुभकामनाएं। आज भारत ने इतिहास रच दिया 🇮🇳
— Bhagwant Mann (@BhagwantMann) August 23, 2023
हमारे @isro के वैज्ञानिकों समेत समस्त स्टाफ को उनकी लगन और मेहनत के लिए नमन। ये देश के हर नागरिक के लिए गर्व का क्षण है।
चक दे इंडिया 🇮🇳 pic.twitter.com/3MasdsWegb
ਭਾਰਤ ਨੇ ਰਚਿਆ ਇਤਿਹਾਸ
ਲੈਂਡਰ 'ਵਿਕਰਮ' ਅਤੇ ਰੋਵਰ 'ਪ੍ਰਗਿਆਨ' ਨਾਲ ਲੈਸ LM ਬੁੱਧਵਾਰ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਕਰੇਗਾ। ਇਹ ਇੱਕ ਅਜਿਹੀ ਪ੍ਰਾਪਤੀ ਹੈ, ਜੋ ਹੁਣ ਤੱਕ ਕਿਸੇ ਵੀ ਦੇਸ਼ ਨੇ ਹਾਸਲ ਨਹੀਂ ਕੀਤੀ ਹੈ। ਭਾਰਤ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।
ਹੁਣ ਕੀ ਕਰੇਗਾ ਚੰਦਰਯਾਨ-3?
ਸਮਾਚਾਰ ਏਜੰਸੀ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਸਾਫਟ-ਲੈਂਡਿੰਗ ਤੋਂ ਬਾਅਦ ਰੋਵਰ ਆਪਣੇ ਇਕ ਸਾਈਡ ਪੈਨਲ ਦੀ ਵਰਤੋਂ ਕਰਕੇ ਲੈਂਡਰ ਦੇ ਅੰਦਰੋਂ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ, ਜੋ ਕਿ ਰੈਂਪ ਦਾ ਰੂਪ ਵਿੱਚ ਕੰਮ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਲੈਂਡਿੰਗ ਤੋਂ ਬਾਅਦ ਚੰਦਰਮਾ ਦੀ ਸਤ੍ਹਾ ਦੇ ਨੇੜੇ ਇਸ ਵਿਚ ਮੌਜੂਦ ਇੰਜਣਾਂ ਦੇ ਸਰਗਰਮ ਹੋਣ ਕਾਰਨ ਲੈਂਡਰ ਨੂੰ ਧੂੜ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸਰੋ ਦੇ ਅਨੁਸਾਰ, ਲੈਂਡਰ ਅਤੇ ਰੋਵਰ ਦਾ ਚੰਦਰਮਾ ਦੀ ਸਤ੍ਹਾ ਅਤੇ ਆਲੇ ਦੁਆਲੇ ਦੇ ਵਾਤਾਵਰਣ ਦਾ ਅਧਿਐਨ ਕਰਨ ਲਈ ਇੱਕ ਚੰਦਰ ਦਿਨ (ਲਗਭਗ 14 ਧਰਤੀ ਦਿਨਾਂ ਦੇ ਬਰਾਬਰ) ਹੋਵੇਗਾ।
ਇਹ ਵੀ ਪੜ੍ਹੋ: Chandrayaan 3 Landing: '...ਦੇਸ਼ ਲਈ ਮਾਣ ਵਾਲੀ ਗੱਲ ਹੈ', ਚੰਦਰਮਾ ‘ਤੇ ਚੰਦਰਯਾਨ-3 ਦੀ ਲੈਂਡਿੰਗ 'ਤੇ ਪੀਐਮ ਮੋਦੀ ਦਾ ਪਹਿਲਾ ਬਿਆਨ