CM ਮਾਨ ਨੇ 'ਲਾਲ ਸਿੰਘ ਚੱਢਾ' ਫਿਲਮ ਦੇਖਣ ਤੋਂ ਬਾਅਦ ਕੀਤਾ ਟਵੀਟ, ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਦਿੱਤੀ ਵਧਾਈ
CM Mann tweets : ਪੰਜਾਬ ਦੇ CM ਭਗਵੰਤ ਮਾਨ ਨੇ ਫਿਲਮ ਲਾਲ ਸਿੰਘ ਚੱਢਾ ਦੇਖਣ ਤੋਂ ਬਾਅਦ ਟਵੀਟ ਕੀਤਾ। ਪੜ੍ਹੋ ਉਹਨਾਂ ਕੀ ਲਿਖਿਆ ਟਵੀਟ ਵਿੱਚ...
Punjab News : ਇੰਨੀ ਦਿਨੀਂ ਬਾਲੀਵੁੱਡ ਅਦਾਕਾਰ ਆਮਿਰ ਖਾਨ ( Aamir Khan) ਦੀ ਫਿਲਮ 'ਲਾਲ ਸਿੰਘ ਚੱਢਾ' (Laal Singh Chaddha) ਕਾਫੀ ਚਰਚਾ ਵਿੱਚ ਹੈ। ਜਿਸ ਨੂੰ ਲੋਕ ਕਾਫੀ ਪਸੰਦ ਵੀ ਕਰ ਰਹੇ ਹਨ ਅਤੇ ਇਸ ਫਿਲਮ ਨੂੰ ਲੈ ਕੇ ਆਪਣੀ ਰਾਏ ਵੀ ਦੇ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ "ਲਾਲ ਸਿੰਘ ਚੱਢਾ" (Laal Singh Chaddha) ਫਿਲਮ ਦੇਖਣ ਤੋਂ ਬਾਅਦ ਟਵਿੱਟਰ ਉੱਤੇ ਟਵੀਟ ਕੀਤਾ ਇਸ ਦੌਰਾਨ ਸੀਐੱਮ ਮਾਨ (CM Mann) ਨੇ ਫਿਲਮ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਅੱਜ “ਲਾਲ ਸਿੰਘ ਚੱਢਾ “ ਫਿਲਮ ਦੇਖਣ ਦਾ ਮੌਕਾ ਮਿਲਿਆ …ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਨਫ਼ਰਤਾਂ ਦੇ ਬੀਜ ਕੋਮਲ ਦਿਲਾਂ ਚ ਨਾ ਉੱਗਣ ਦੇਣ ਦਾ ਸੁਨੇਹਾ ਦਿੰਦੀ ਫਿਲਮ …ਆਮਿਰ ਖਾਨ ਅਤੇ ਓਹਨਾਂ ਦੀ ਟੀਮ ਨੂੰ ਵਧਾਈ…
— Bhagwant Mann (@BhagwantMann) August 14, 2022
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆ ਲਿਖਿਆ ਕਿ ਉਹਨਾਂ ਫਿਲਮ "ਲਾਲ ਸਿੰਘ ਚੱਢਾ" (Laal Singh Chaddha) ਦੇਖਣ ਦਾ ਮੌਕਾ ਮਿਲਿਆ, ਇਸ ਫਿਲਮ ਵਿੱਚ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਨਫ਼ਰਤਾਂ ਦੇ ਬੀਜ ਕੋਮਲ ਦਿਲਾਂ ਵਿੱਚ ਨਾ ਉੱਗਣ ਦੇਣ ਦਾ ਸੁਨੇਹਾ ਦਿੱਤਾ ਗਿਆ ਹੈ...ਆਮਿਰ ਖ਼ਾਨ ਤੇ ਉਹਨਾਂ ਦੀ ਟੀਮ ਨੂੰ ਵਧਾਈ ਦਿੱਤੀ।
ਦੱਸ ਦਈਏ ਕਿ ਫ਼ਿਲਮ ਨੇ ਪਹਿਲੇ 2 ਦਿਨ ਕੋਈ ਖ਼ਾਸ ਕਮਾਈ ਨਹੀਂ ਕੀਤੀ। ਹੁਣ ਤੀਜੇ ਦਿਨ ਦਾ ਕੁਲੈਕਸ਼ਨ ਸਾਹਮਣੇ ਆ ਗਿਆ ਹੈ। ਇਸ 'ਚ ਦੂਜੇ ਦਿਨ ਦੇ ਮੁਕਾਬਲੇ ਮਾਮੂਲੀ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਕਲੈਕਸ਼ਨ 'ਚ ਵਾਧਾ ਦੇਖਣ ਤੋਂ ਬਾਅਦ ਐਤਵਾਰ ਨੂੰ ਫ਼ਿਲਮ ਦੇ ਚੰਗੇ ਕਾਰੋਬਾਰ ਦੀ ਉਮੀਦ ਕੀਤੀ ਜਾ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਤੀਜੇ ਦਿਨ ਦੇ ਕਲੈਕਸ਼ਨ ਬਾਰੇ -
'ਲਾਲ ਸਿੰਘ ਚੱਢਾ' ਹਾਲੀਵੁੱਡ ਫਿਲਮ 'ਫੋਰੈਸਟ ਗੰਪ' ਦਾ ਆਫੀਸ਼ਿਅਲ ਰੀਮੇਕ ਹੈ। ਸਾਊਥ ਐਕਟਰ ਨਾਗਾ ਚੈਤਨਿਆ ਨੇ ਇਸ ਫ਼ਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਮੋਨਾ ਸਿੰਘ ਵੀ 'ਲਾਲ ਸਿੰਘ ਚੱਢਾ' 'ਚ ਵੀ ਨਜ਼ਰ ਆਈ ਹੈ। 'ਲਾਲ ਸਿੰਘ ਚੱਢਾ' ਨੂੰ ਵੀਰਵਾਰ ਨੂੰ ਛੁੱਟੀ 'ਤੇ ਰਿਲੀਜ਼ ਹੋਣ ਦਾ ਕੋਈ ਲਾਭ ਨਹੀਂ ਮਿਲਿਆ ਹੈ। ਹੁਣ ਸੁਤੰਤਰਤਾ ਦਿਵਸ ਦੀ ਛੁੱਟੀ 'ਤੇ ਕੁਝ ਫ਼ਾਇਦਾ ਹੋਣ ਦੀ ਉਮੀਦ ਹੈ।
ਤੀਜੇ ਦਿਨ ਇੰਨਾ ਕੀਤਾ ਕਾਰੋਬਾਰ
ਪਿੰਕਵਿਲਾ ਦੀ ਰਿਪੋਰਟ ਮੁਤਾਬਕ 'ਲਾਲ ਸਿੰਘ ਚੱਢਾ' ਦੀ ਕੁਲੈਕਸ਼ਨ 'ਚ 20 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ। ਰਿਪੋਰਟ ਮੁਤਾਬਕ ਫ਼ਿਲਮ ਨੇ ਤੀਜੇ ਦਿਨ ਲਗਭਗ 8.50 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਤੋਂ ਬਾਅਦ ਫ਼ਿਲਮ ਦੀ ਕੁੱਲ ਕਮਾਈ 27 ਕਰੋੜ ਦੇ ਕਰੀਬ ਹੋ ਜਾਵੇਗੀ। ਫ਼ਿਲਮ ਨੇ ਪਹਿਲੇ ਦਿਨ 11.70 ਕਰੋੜ ਅਤੇ ਦੂਜੇ ਦਿਨ 7.26 ਕਰੋੜ ਦਾ ਕਾਰੋਬਾਰ ਕੀਤਾ ਸੀ।
100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣਾ ਮੁਸ਼ਕਲ
ਜਿਸ ਤਰ੍ਹਾਂ ਨਾਲ ਆਮਿਰ ਖਾਨ ਦੀ ਫ਼ਿਲਮ ਕਾਰੋਬਾਰ ਕਰ ਰਹੀ ਹੈ, ਉਸ ਹਿਸਾਬ ਨਾਲ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣਾ ਕਾਫੀ ਮੁਸ਼ਕਲ ਲੱਗ ਰਿਹਾ ਹੈ। ਜੇਕਰ ਲਗਾਤਾਰ ਛੁੱਟੀਆਂ ਨਾ ਹੁੰਦੀਆਂ ਤਾਂ ਇਸ ਫ਼ਿਲਮ ਲਈ ਇੰਨਾ ਕਾਰੋਬਾਰ ਕਰਨਾ ਮੁਸ਼ਕਿਲ ਹੋ ਜਾਣਾ ਸੀ। ਸ਼ੁਰੂ 'ਚ ਫ਼ਿਲਮ ਨੂੰ ਲੈ ਕੇ ਖੂਬ ਚਰਚਾ ਸੀ ਪਰ ਬਾਈਕਾਟ ਦੇ ਰੁਝਾਨ ਤੋਂ ਬਾਅਦ ਫ਼ਿਲਮ ਨੂੰ ਕਾਫੀ ਨੈਗੇਟਿਵ ਰਿਵਿਊ ਮਿਲ ਰਹੇ ਹਨ।