Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਮੈਂ ਤੁਰਨ ਵੇਲੇ ਬੂਟ ਦਾ ਫੀਤਾ ਬੰਨ੍ਹਣ ਲਈ ਬੈਠ ਜਾਵਾਂ ਤਾਂ ਕਹਿ ਦਿੰਦੇ ਨੇ ਕਿ ਭਗਵੰਤ ਮਾਨ ਡਿੱਗ ਪਿਆ, ਮੈਂ ਇੰਝ ਨਹੀਂ ਬੈਠਾਂਗਾ ਮੈਂ ਤਾਂ ਤੁਹਾਡੀਆਂ ਜੜ੍ਹਾਂ ਵਿੱਚ ਬੈਠਾਂਗਾ।
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿੱਚ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਿਰੋਧੀਆਂ 'ਤੇ ਵੀ ਨਿਸ਼ਾਨਾ ਸਾਧਿਆ ਹੈ। ਸੀਐਮ ਮਾਨ ਨੇ ਕਿਹਾ ਕਿ ਵਿਰੋਧੀ ਸਵੇਰੇ ਹੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ। ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿ ਸਵੇਰੇ ਹੀ ਰੋਣ ਲੱਗ ਜਾਂਦੇ ਹਨ।
ਮੇਰੇ ਨਾਲ ਮੇਰੇ ਰੱਬ ਵਰਗੇ ਲੋਕ ਨੇ... ਮੈਨੂੰ ਵਿਰੋਧੀਆਂ ਦੀ ਕੋਈ ਪਰਵਾਹ ਨਹੀਂ... ਪਰਮਾਤਮਾ ਸੁਮੱਤ ਬਖ਼ਸ਼ੇ ਲੋਕਾਂ ਦੇ ਘਰਾਂ 'ਚ ਹਮੇਸ਼ਾ ਤਰੱਕੀ ਅਤੇ ਖੁਸ਼ੀਆਂ ਦੇ ਦੀਵੇ ਜਗਾਉਂਦੇ ਰਹੀਏ... pic.twitter.com/zD6rRvfS8W
— Bhagwant Mann (@BhagwantMann) September 23, 2024
ਮਾਨ ਨੇ ਕਿਹਾ ਕਿ ਜੇ ਮੈਂ ਤੁਰਨ ਵੇਲੇ ਬੂਟ ਦਾ ਫੀਤਾ ਬੰਨ੍ਹਣ ਲਈ ਬੈਠ ਜਾਵਾਂ ਤਾਂ ਕਹਿ ਦਿੰਦੇ ਨੇ ਕਿ ਭਗਵੰਤ ਮਾਨ ਡਿੱਗ ਪਿਆ, ਮੈਂ ਇੰਝ ਨਹੀਂ ਬੈਠਾਂਗਾ ਮੈਂ ਤਾਂ ਤੁਹਾਡੀਆਂ ਜੜ੍ਹਾਂ ਵਿੱਚ ਬੈਠਾਂਗਾ। ਸੀਐਮ ਨੇ ਲੋਕਾਂ ਨੂੰ ਕਿਹਾ ਕਿ ਇਹ ਤੁਹਾਡਾ ਪਿਆਰ ਹੈ। ਉਹ ਮੇਰੇ ਤੋਂ ਨਹੀਂ ਡਰਦੇ, ਉਹ ਤੁਹਾਡੇ ਤੋਂ ਡਰਦੇ ਹਨ. ਕਿਉਂਕਿ ਉਹ ਜਾਣਦੇ ਹਨ ਕਿ ਇਹ ਲੋਕ ਇਸ ਦੇ ਨਾਲ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸਨਮਾਨ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਤੁਸੀਂ ਮੇਰੇ ਨਾਲ ਹੋ ਮੈਨੂੰ ਡਰਨ ਦੀ ਲੋੜ ਨਹੀਂ।
CM ਮਾਨ ਨੇ ਕਿਹਾ ਕਿ ਕਰੀਬ ਢਾਈ ਸਾਲਾਂ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਹੁਣ ਤੱਕ 44 ਹਜ਼ਾਰ 786 ਸਰਕਾਰੀ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੀ ਸਰਕਾਰ ਨੇ 75 ਸਾਲਾਂ ਵਿੱਚ ਕੁਝ ਨਹੀਂ ਕੀਤਾ ਕਿਉਂਕਿ ਉਨ੍ਹਾਂ ਦੀ ਨੀਅਤ ਸਾਫ਼ ਨਹੀਂ ਸੀ।
ਉਨ੍ਹਾਂ ਕਿਹਾ ਕਿ ਅਮਰੀਕੀਆਂ ਨੇ ਚੰਦ ਪਲਾਟ ਕੱਟਣੇ ਸ਼ੁਰੂ ਕਰ ਦਿੱਤੇ ਪਰ ਅਸੀਂ ਰਾਮਪੁਰਾ ਫੁਲ ਸੀਵਰੇਜ ਦੇ ਢੱਕਣ ਨਹੀਂ ਲਾ ਸਕੇ। ਪੰਜਾਬ 'ਚ ਬਿਜਲੀ ਸੰਕਟ ਖਤਮ ਹੋ ਗਿਆ ਹੈ। ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਦਿੱਤੀ ਜਾਂਦੀ ਹੈ। ਥਰਮਲ ਪਲਾਂਟ ਖਰੀਦ ਲਿਆ ਗਿਆ ਹੈ। ਕੋਲੇ ਦੀ ਖਾਨ ਸਾਡੀ ਆਪਣੀ ਹੈ।
ਪਲਾਟਾਂ ਦੀ ਰਜਿਸਟਰੀ ਵੇਲੇ NOC ਵਾਲੀ ਸ਼ਰਤ ਨੂੰ ਖ਼ਤਮ ਕਰ ਦਿੱਤਾ ਗਿਆ ਹੈ... ਜੇਕਰ ਕੰਮ ਕਰਨ ਲਈ ਕੋਈ ਵੀ ਅਫ਼ਸਰ ਜਾਂ ਤਹਿਸੀਲਦਾਰ ਤੁਹਾਡੇ ਤੋਂ ਪੈਸੇ ਮੰਗੇ ਤਾਂ ਉਸ ਦੀ ਵੀਡੀਓ ਬਣਾ ਕੇ ਸਾਨੂੰ ਭੇਜੋ... ਤੁਰੰਤ ਪ੍ਰਭਾਵ ਦੇ ਨਾਲ ਉਸਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ... pic.twitter.com/9BofC8U4Ve
— Bhagwant Mann (@BhagwantMann) September 23, 2024
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਮੇਰਾ ਪਰਿਵਾਰ ਹਨ। ਮੈਂ ਪਰਿਵਾਰ ਦਾ ਮੁਖੀ ਹਾਂ। ਪੰਜਾਬ ਲਈ ਹਰ ਸੰਭਵ ਤਰੀਕੇ ਨਾਲ ਦਿਨ ਰਾਤ ਕੰਮ ਕਰ ਰਹੇ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ 21% ਪਾਣੀ ਖੇਤਾਂ ਲਈ ਵਰਤਿਆ ਜਾਂਦਾ ਸੀ ਪਰ ਅੱਜ 84% ਪਾਣੀ ਖੇਤਾਂ ਵਿੱਚ ਵਰਤਿਆ ਜਾ ਰਿਹਾ ਹੈ। ਪੰਜਾਬ ਵਿੱਚ 14 ਲੱਖ ਟਿਊਬਵੈੱਲ ਹਨ। ਪਾਣੀ ਨੂੰ ਲੈ ਕੇ ਸਰਕਾਰ ਜਲਦ ਹੀ ਲੋਕਾਂ ਨੂੰ ਖੁਸ਼ਖਬਰੀ ਦੇਵੇਗੀ।
ਪੰਜਾਬ ਦੇ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਉਨ੍ਹਾਂ ਦਾ ਮੁੱਖ ਮੰਤਰੀ ਹਰ ਸਮੇਂ ਉਨ੍ਹਾਂ ਨਾਲ ਖੜ੍ਹਾ ਹੈ। ਪੰਜਾਬ ਸਰਕਾਰ ਨੇ NOC ਕਾਨੂੰਨ ਪਾਸ ਕੀਤਾ ਹੈ ਜੇ ਕੋਈ ਤਹਿਸੀਲਦਾਰ ਪੈਸੇ ਮੰਗਦਾ ਹੈ ਤਾਂ ਉਸ ਦੀ ਵੀਡੀਓ ਬਣਾ ਕੇ ਸਰਕਾਰ ਨੂੰ ਭੇਜੇ, ਉਸ ਤੋਂ ਬਾਅਦ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।