ਪੜਚੋਲ ਕਰੋ

Punjab News :ਬੱਚਿਆਂ ਦੀ ਭਲਾਈ ਲਈ ਅਤੇ ਸਰਵਪੱਖੀ ਵਿਕਾਸ ਲਈ ਖਾਸ ਵਰਕਸ਼ਾਪ ਦਾ ਆਯੋਜਨ

CM Bhagwant Maan - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਤਹਿਤ ਕੰਮ ਕਰਦਿਆਂ ਬੱਚਿਆਂ ਦੀ ਭਲਾਈ ਸਬੰਧੀ...

Punjab News - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬੱਚਿਆ ਦੇ ਸਰਵਪੱਖੀ ਵਿਕਾਸ ਦੀ ਵਚਨਬੱਧਤਾ ਤਹਿਤ ਕੰਮ ਕਰਦਿਆਂ ਬੱਚਿਆਂ ਦੀ ਭਲਾਈ ਸਬੰਧੀ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।
ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਬੱਚਿਆਂ ਦੀ ਸਾਂਭ-ਸੰਭਾਲ ਲਈ  ਮਹੱਤਵਪੂਰਨ ਕਦਮ ਚੁੱਕ ਰਹੀ ਹੈ ਤਾਂ ਜੋ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਨਵੀਆਂ ਯੋਜਨਾਵਾਂ ਅਤੇ ਸਕੀਮਾਂ ਬਣਾਈਆਂ ਜਾ ਸਕਣ ਅਤੇ ਕੋਈ ਵੀ ਬੱਚਾ ਇਨਾਂ ਲਾਭਾਂ ਤੋ ਵੰਚਿਤ ਨਾ ਰਹਿ ਸਕੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਉਦੇਸ਼ ਤਹਿਤ 'ਬਾਲ ਅਧਿਕਾਰਾਂ ਬਾਲ ਰੱਖਿਆ' ਵਿਸ਼ੇ 'ਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਫਾਰ ਪਬਲਿਕ ਐਡਮਿਨਿਸਟਰੇਸ਼ਨ (ਮੈਗਸੀਪਾ) ਚੰਡੀਗੜ੍ਹ ਵਿਖੇ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ। ਇਸ ਵਿੱਚ ਮਿਸ਼ਨ ਵਾਤਸੱਲਿਆ ਸਕੀਮ ਅਧੀਨ ਕੰਮ ਕਰ ਰਹੇ ਸਟੇਕਹੋਲਡਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਬਾਲ ਸੁਰੱਖਿਆ ਅਫਸਰ, ਕਾਉਂਸਲਰ. ਮੈਂਬਰ ਬਾਲ ਭਲਾਈ ਕਮੇਟੀ, ਮੈਂਬਰ, ਜੁਵੇਨਾਇਲ ਜਸਟਿਸ ਬੋਰਡ, ਚਾਇਲਡ ਕੇਅਰ ਇੰਸਟੀਚਿਊਟ ਦੇ ਨੁਮਾਇੰਦੇ, ਜ਼ਿਲ੍ਹਾ ਲੀਗਲ ਸਰਵਿਸ ਅਥਾਰਟੀ ਅਤੇ ਸਪੈਸ਼ਲ ਜੁਵੇਨਾਇਲ ਪੁਲਿਸ ਅਫਸਰਾਂ ਵੱਲੋ ਭਾਗ ਲਿਆ ਗਿਆ। 
ਮੰਤਰੀ ਵੱਲੋ ਇਸ ਪ੍ਰੋਗਰਾਮ ਵਿਚ ਆਏ ਸਾਰੇ ਸਟੇਕਹੋਲਡਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਬਾਲ ਸੋ਼ਸਣ, ਬਾਲ ਮਜਦੂਰੀ, ਬਾਲ ਭਿਖਾਰੀ ਅਜਿਹੇ ਮੁੱਦੇ ਹਨ, ਜਿਨ੍ਹਾਂ ਕਰਕੇ ਬੱਚਿਆਂ ਦੇ ਭਵਿੱਖ ਦਾ ਨੁਕਸਾਨ ਹੋ ਰਿਹਾ ਹੈ। 
ਉਨ੍ਹਾਂ ਕਿਹਾ ਕਿ ਜੇਕਰ ਹਰੇਕ ਬੱਚੇ ਨੂੰ ਉਨਾਂ ਦੇ ਅਧਿਕਾਰਾਂ ਤਹਿਤ ਸਿਖਿਆ, ਮੈਡੀਕਲ ਸਹੂਲਤਾਂ ਅਤੇ ਜਿੰਦਗੀ ਜਿਉਣ ਲਈ ਵਿੱਤੀ ਸਹਾਇਤਾ ਸਹੂਲਤਾਂ ਦਿੱਤੀਆਂ ਜਾਣ ਤਾਂ ਹਰ ਬੱਚੇ ਨੂੰ ਸੁਰੱਖਿਅਤ ਭਵਿੱਖ ਦਿੰਦੇ ਹੋਏ ਦੇਸ ਦਾ ਵਧੀਆ ਅਤੇ ਕਾਮਯਾਬ ਨਾਗਰਿਕ ਬਣਾਇਆ ਜਾ ਸਕਦਾ ਹੈ। 
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਦੀ ਡਾਇਰੈਕਟਰ ਸ੍ਰੀਮਤੀ ਮਾਧਵੀ ਕਟਾਰਿਆ ਵੱਲੋ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਟੇਕਹੋਲਡਰਾਂ ਦਾ ਸਵਾਗਤ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਉਦੇਸ ਬਾਰੇ ਜਾਣੂੰ ਕਰਵਾਇਆ। ਉਨਾ ਵੱਲੋ ਵਿਭਾਗ ਦੇ ਸਟੇਕਹੋਲਡਰਾਂ ਬਾਲ ਭਲਾਈ ਕਮੇਟੀ, ਜੁਵੇਨਾਈਲ ਜ਼ਸਟਿਸ ਬੋਰਡ, ਜਿਲਾ ਬਾਲ ਸੁਰੱਖਿਆ ਯੂਨਿਟ ਅਤੇ ਚਾਈਲਡ ਕੇਅਰ ਇੰਸਟੀਚਿਊਟਸ ਵੱਲੋ ਕੀਤੇ ਜਾ ਰਹੇ ਬੱਚਿਆਂ ਸਬੰਧੀ ਕੰਮਾਂ ਅਤੇ ਉਨਾਂ ਨੂੰ ਸਿਖਿਆ, ਵੋਕੇਸ਼ਨਲ ਟ੍ਰੇਨਿੰਗ, ਖੇਡਾਂ ਆਦਿ ਵਿਚ ਮੇਨਸਟਰੀਮ ਕਰਨ ਲਈ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਦੱਸਿਆ ਅਤੇ ਇਸ ਪ੍ਰੋਗਰਾਮ ਵਿਚ ਵੱਧ ਤੋ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। 
ਪੰਜਾਬ ਸਰਕਾਰ ਮਿਸ਼ਨ ਵਾਤਸੱਲਿਆ ਸਕੀਮ ਅਧੀਨ ਬੇਸਹਾਰਾ ਅਤੇ ਲੋੜਵੰਦ ਬੱਚਿਆ ਦੀ ਸੁਰੱਖਿਆ ਲਈ ਵਚਨਬੱਧ ਹੈ ਤਾਂ ਜ਼ੋ ਬੱਚਿਆ ਨੂੰ ਰਾਜ ਵਿੱਚ ਕਿਸੇ ਵੀ ਤਰ੍ਹਾ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਬੱਚਿਆਂ ਨਾਲ ਸਬੰਧਤ ਸਕੀਮਾਂ ਸਬੰਧੀ ਸੂਚਨਾ ਵਿਭਾਗ ਦੀ ਵੈਬਸਾਇਟ sswcd@punjab.gov.in ਤੇ ਉਪਲਬੱਧ ਹੈ।

ਇਸ ਮੌਕੇ ਸ੍ਰੀ ਕੰਨਵਰਦੀਪ ਸਿੰਘ, ਚੇਅਰਪਰਸਨ, ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸਨ, ਡਾ. ਉਮਾ ਐਸ. ਨਾਇਕ ਚੇਅਰਪਰਸਨ ਐਨ.ਜੀ.ਓ ਇੰਡੀਅਨ ਚਾਈਲਡ ਐਬਿਊਜ਼ ਐਡ ਨਿਗਲੈਕਟ ਐਂਡ ਚਾਈਲਡ ਲੇਬਰ, ਨਵੀ ਦਿੱਲੀ,  ਡਾ. ਰਾਜੀਵ ਸੇਠ ਐਡਵਾਇਜਰ,   ਸ੍ਰੀ ਬਲਜਿੰਦਰ ਸਿੰਘ ਮਾਨ, ਸੀ.ਜੇ.ਐਮ ਕਮ ਸਕੱਤਰ ਡਾਲਸਾ, ਐਸ.ਏ.ਐਸ ਨਗਰ ਅਤੇ ਬਚਪਨ ਬਚਾਓ ਅੰਦੋਲਨ ਦੇ ਡਾਇਰੈਕਟਰ ਸ੍ਰੀ ਵੀ.ਐਸ.ਸੁਕਲਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਟਾਪ ਹੈਡਲਾਈਨ

Punjab Bandh ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, 12 ਜ਼ਿਲ੍ਹਿਆਂ 'ਚ ਬਾਜ਼ਾਰ ਰਹੇ ਬੰਦ
Punjab Bandh ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, 12 ਜ਼ਿਲ੍ਹਿਆਂ 'ਚ ਬਾਜ਼ਾਰ ਰਹੇ ਬੰਦ
NRI ਲਾੜਾ ਆਪਣੀ ਪਤਨੀ ਨੂੰ ਛੱਡ ਭੱਜਿਆ ਕੈਨੇਡਾ , ਵਿਦੇਸ਼ 'ਚ ਸੈਟਲ ਕਰਵਾਉਣ ਦਾ ਸੁਪਨਾ ਦਿਖਾ ਕੇ ਕੀਤਾ ਵਿਆਹ 
NRI ਲਾੜਾ ਆਪਣੀ ਪਤਨੀ ਨੂੰ ਛੱਡ ਭੱਜਿਆ ਕੈਨੇਡਾ , ਵਿਦੇਸ਼ 'ਚ ਸੈਟਲ ਕਰਵਾਉਣ ਦਾ ਸੁਪਨਾ ਦਿਖਾ ਕੇ ਕੀਤਾ ਵਿਆਹ 
Fatehgarh Sahib 'ਚ ਭਿਆਨਕ ਸੜਕ ਹਾਦਸਾ, 2 ਦੀ ਮੌਤ ,ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਕੁਚਲਿਆ
Fatehgarh Sahib 'ਚ ਭਿਆਨਕ ਸੜਕ ਹਾਦਸਾ, 2 ਦੀ ਮੌਤ ,ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਕੁਚਲਿਆ
Big News: ਵੱਡੀ ਖਬਰ, 'ਆਪ' ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡਾ ਅਪਡੇਟ, ਸੁਪਰੀਮ ਕੋਰਟ ਨੇ ਜ਼ਮਾਨਤ...
Big News: ਵੱਡੀ ਖਬਰ, 'ਆਪ' ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡਾ ਅਪਡੇਟ, ਸੁਪਰੀਮ ਕੋਰਟ ਨੇ ਜ਼ਮਾਨਤ...

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...
Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Punjab Congress Crisis: ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
Embed widget