(Source: ECI/ABP News/ABP Majha)
Punjab Politics : ਹੁਣ 'ਪਾਕਿਸਤਾਨ ਪ੍ਰੇਮ' ਨੂੰ ਲੈ ਕੇ ਘਿਰੇ ਭਗਵੰਤ ਮਾਨ, ਗੁਆਂਢੀ ਦੇਸ਼ ਨਾਲ ਵਪਾਰ 'ਤੇ ਭਾਜਪਾ ਤੇ ਕਾਂਗਰਸ ਨੇ 'ਆਪ' ਨੂੰ ਘੇਰਿਆ
Punjab Politics : ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਨੂੰ ਫ਼ਿਰ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਉਹ ਇਕ ਵਾਰ ਫਿਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਹਨ।
Punjab Politics : ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਨੂੰ ਫ਼ਿਰ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਉਹ ਇਕ ਵਾਰ ਫਿਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਹਨ। ਭਾਜਪਾ ਅਤੇ ਕਾਂਗਰਸ ਨੇ ਬੁੱਧਵਾਰ ਨੂੰ 'ਆਪ' 'ਤੇ ਤਿੱਖਾ ਹਮਲਾ ਸਾਧਿਆ ਹੈ। ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖਤਮ ਕਰਨ ਦੇ ਦੋ ਦਿਨ ਬਾਅਦ ਪਾਕਿਸਤਾਨ ਨੇ 7 ਅਗਸਤ 2019 ਨੂੰ ਭਾਰਤ ਨਾਲ ਵਪਾਰ 'ਤੇ ਪਾਬੰਦੀ ਲਗਾ ਦਿੱਤੀ ਸੀ।
ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ 'ਆਪ' ਨੂੰ 'ਪੀਪੀਪੀ-ਪਾਕ ਪੱਖੀ ਪਾਰਟੀ' ਕਿਹਾ ਹੈ। ਪੂਨਾਵਾਲਾ ਨੇ ਟਵਿੱਟਰ 'ਤੇ ਕਿਹਾ ਕਿ 'ਆਪ' ਦਾ ਪਾਕਿਸਤਾਨੀ ਪ੍ਰੇਮ ਕਾਂਗਰਸ ਪਾਕ ਪ੍ਰੇਮ ਜਿਹਾ ਹੀ ਹੈ। ਜਿਵੇਂ ਕਾਂਗਰਸ 'ਆਪ' ਨੇ ਸਰਜੀਕਲ ਸਟ੍ਰਾਈਕ 'ਤੇ ਸਵਾਲ ਚੁੱਕੇ ਸਨ, ਬਾਲਾਕੋਟ ਸਬੂਤ ਮੰਗਿਆ ਸੀ , ਭਾਰਤ 'ਤੇ ਪੁਲਵਾਮਾ ਦੋਸ਼ ਲਗਾਇਆ ਸੀ। ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਸਾਲ 14-15 ਜੁਲਾਈ ਨੂੰ ਬੇਂਗਲੁਰੂ ਵਿੱਚ ਰਾਜ ਦੇ ਖੇਤੀਬਾੜੀ ਅਤੇ ਬਾਗਬਾਨੀ ਮੰਤਰੀਆਂ ਦੀ ਕੌਮੀ ਕਾਨਫਰੰਸ ਦੌਰਾਨ ਕਾਰੋਬਾਰ ਮੁੜ ਸ਼ੁਰੂ ਕਰਨ ਦੀ ਮੰਗ ਉਠਾਈ ਸੀ।
Punjab’s AAP govt sought resumption of trade ties with Pakistan-demand was raised by Kuldeep Singh Dhaliwal- AAP minister
— Shehzad Jai Hind (@Shehzad_Ind) October 12, 2022
AAP’s Pakistan Parasti parallels Congress pak prem! Much like Congress AAP had questioned surgical strike, demanded Balkote proof, blamed Pulwama on India pic.twitter.com/V8npjRRY1W
'ਆਪ' ਸਰਕਾਰ ਦੀ ਮੰਗ 'ਤੇ ਉੱਠੇ ਸਵਾਲ
ਇਸ ਦੇ ਨਾਲ ਹੀ ਕਾਂਗਰਸ ਪਾਰਟੀ ਨੇ 'ਆਪ' ਸਰਕਾਰ ਦੀ ਮੰਗ 'ਤੇ ਵੀ ਸਵਾਲ ਚੁੱਕੇ ਹਨ। ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਪੁੱਛਿਆ ਹੈ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚ ਹਾਈ ਕਮਿਸ਼ਨਰ ਨਹੀਂ ਹਨ ਤਾਂ ਕਾਰੋਬਾਰ ਕਿਵੇਂ ਸੰਭਵ ਹੈ। ਇਸ ਦੇ ਨਾਲ ਹੀ ਦਿੱਲੀ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੀ 'ਆਪ' ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਪਾਕਿ ਦੇ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ।
ਤਿੰਨ ਸਾਲਾਂ ਤੋਂ ਠੱਪ ਹੈ ਦੋ-ਪੱਖੀ ਵਪਾਰOften marvel at innocence if not nostalgia off my fellow Punjabi’s qua Pakistan.
— Manish Tewari (@ManishTewari) October 12, 2022
Is @KuldeepSinghAAP aware official position of Pak-NO TALKS with INDIA till J&K Constitutional changes are reversed.We do not have High Commissioners restored yet. Trade How?
https://t.co/wbRSrEg2H6
ਇੰਡੀਅਨ ਐਕਸਪ੍ਰੈਸ ਵਿੱਚ ਛਪੀ ਖਬਰ ਮੁਤਾਬਕ ਕੁਲਦੀਪ ਸਿੰਘ ਧਾਲੀਵਾਲ ਨੇ ਪਾਕਿਸਤਾਨ ਨਾਲ ਦੁਵੱਲਾ ਵਪਾਰ ਮੁੜ ਸ਼ੁਰੂ ਕਰਨ ਦੀ ਮੰਗ ਉਠਾਈ। ਪੰਜਾਬ ਤੋਂ ਇਲਾਵਾ ਕਿਸੇ ਹੋਰ ਸੂਬੇ ਨੇ ਇਹ ਮੰਗ ਨਹੀਂ ਉਠਾਈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਆਮ ਦੁਵੱਲਾ ਵਪਾਰ ਪਿਛਲੇ ਤਿੰਨ ਸਾਲਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਠੱਪ ਪਿਆ ਹੈ।