ਪੜਚੋਲ ਕਰੋ

ਕਾਂਗਰਸ ਸਰਕਾਰ ਗ਼ਰੀਬ ਵਿਦਿਆਰਥੀਆਂ ਨਾਲ ਕਰ ਰਹੀ ਧੱਕਾ : ਮਲਵਿੰਦਰ ਸਿੰਘ ਕੰਗ

ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਸਰਕਾਰ ’ਤੇ ਨਿੱਜੀ ਸਿੱਖਿਆ ਸੰਸਥਾਵਾਂ ਨੂੰ ਪ੍ਰਫੁੱਲਿਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਸਰਕਾਰੀ ਯੂਨੀਵਰਸਿਟੀਆਂ ਦੇ ਫ਼ੰਡ ਰੋਕ ਕੇ ਉਨ੍ਹਾਂ ਦੀ ਸਥਿਤੀ ਕਮਜ਼ੋਰ ਕਰ ਰਹੀ ਹੈ

ਚੰਡੀਗੜ੍ਹ :  ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਰੋਸ ਪ੍ਰਦਰਸ਼ਨ ਨੂੰ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਉੱਚ ਸਿੱਖਿਆ ਖੇਤਰ ਲਈ ਬਹੁਤ ਮੰਦਭਾਗਾ ਕਰਾਰ ਦਿੱਤਾ ਹੈ। ਮੰਗਲਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਚ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਸੀਨੀਅਰ ਆਗੂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਗ਼ਰੀਬ ਅਤੇ ਆਮ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੋਂ ਦੂਰ ਕਰਨ ਲਈ ਪੰਜਾਬ ਦੀ ਕਾਂਗਰਸ ਸਰਕਾਰ ਸਾਜ਼ਿਸ਼ਾਂ ਘੜ ਰਹੀ ਹੈ।
ਕੰਗ ਨੇ ਕਾਂਗਰਸ ਸਰਕਾਰ ’ਤੇ ਦੋਸ਼ ਲਾਏ, ‘‘ਪੰਜਾਬ ਸਰਕਾਰ 2017 ਵਿਚ ਯੂਨੀਵਰਸਿਟੀ ਗਰਾਂਟਜ਼ ਕਮਿਸ਼ਨ (UGC) ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਹੁਣ ਤਕ ਸਰਕਾਰੀ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਨੂੰ ਸੱਤਵੇਂ ਤਨਖ਼ਾਹ ਕਮਿਸ਼ਨ ਦੇ ਹਿਸਾਬ ਨਾਲ ਤਨਖ਼ਾਹ ਨਹੀਂ ਦੇ ਰਹੀ। ਕਾਂਗਰਸ ਸਰਕਾਰ ਪੰਜਾਬ ਦੀਆਂ ਸਰਕਾਰੀ ਯੂਨੀਵਰਸਿਟੀਆਂ ਦੀ UGC ਮਾਨਤਾ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਜਿਸ ਦਾ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦੇ ਆਮ ਵਿਦਿਆਰਥੀਆਂ ਨੂੰ ਸਹਿਣਾ ਪੈ ਰਿਹਾ ਹੈ। ਕਾਂਗਰਸ ਸਰਕਾਰ ਪੰਜਾਬ ਦੀ ਉੱਚ ਸਿੱਖਿਆ ਨੂੰ ‘ਅੰਧਕਾਰ’ ਵੱਲ ਲੈ ਕੇ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਜੇਕਰ ਸਰਕਾਰੀ ਯੂਨੀਵਰਸਿਟੀਆਂ ਦੇ ਯੂਜੀਸੀ ਨਾਲ ਸੰਬੰਧ ਖ਼ਰਾਬ ਹੋ ਜਾਂਦੇ ਹਨ ਤਾਂ ਸਰਕਾਰੀ ਅਤੇ ਸਰਕਾਰੀ ਮਦਦ ਪਾਉਣ ਵਾਲੀਆਂ ਸਿੱਖਿਆ ਸੰਸਥਾਵਾਂ ਨੂੰ ਕੇਂਦਰ ਤੋਂ ਮਿਲਣ ਵਾਲੇ ਸਾਰੇ ਫ਼ੰਡ ਬੰਦ ਹੋ ਜਾਣਗੇ ਅਤੇ ਇਨ੍ਹਾਂ ਦੀ ਵਿੱਤੀ ਹਾਲਤ ਖ਼ਰਾਬ ਹੋ ਜਾਵੇਗੀ।
ਮਲਵਿੰਦਰ ਸਿੰਘ ਕੰਗ ਨੇ ਕਾਂਗਰਸ ਸਰਕਾਰ ’ਤੇ ਨਿੱਜੀ ਸਿੱਖਿਆ ਸੰਸਥਾਵਾਂ ਨੂੰ ਪ੍ਰਫੁੱਲਿਤ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਸਰਕਾਰੀ ਯੂਨੀਵਰਸਿਟੀਆਂ ਦੇ ਫ਼ੰਡ ਰੋਕ ਕੇ ਉਨ੍ਹਾਂ ਦੀ ਸਥਿਤੀ ਕਮਜ਼ੋਰ ਕਰ ਰਹੀ ਹੈ ਤਾਂ ਜੋ ਨਿੱਜੀ ਯੂਨੀਵਰਸਿਟੀਆਂ ਦਾ ਪੰਜਾਬ ਵਿਚ ਦਬਦਬਾ ਕਾਇਮ ਹੋ ਸਕੇ। ਨਿੱਜੀ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਦੀ ਪੜ੍ਹਾਈ ਐਨੀ ਮਹਿੰਗੀ ਹੈ ਕਿ ਇਨ੍ਹਾਂ ’ਚ ਆਮ ਤੇ ਗ਼ਰੀਬ ਵਿਦਿਆਰਥੀਆਂ ਦਾ ਪੜ੍ਹਨਾ ਅਸੰਭਵ ਹੈ। ਕਾਂਗਰਸ ਦੀ ਸਰਕਾਰੀ ਸਿੱਖਿਆ ਵਿਵਸਥਾ ਵਿਰੋਧੀ ਨੀਤੀਆਂ ਦਾ ਉਦੇਸ਼ ਗ਼ਰੀਬ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਰੋਕਣਾ ਹੈ। 
‘ਆਪ’ ਆਗੂ ਨੇ ਕਿਹਾ ਕਿ ਪਿਛਲੀ ਅਕਾਲੀ- ਭਾਜਪਾ ਸਰਕਾਰ ਦੀ ਤਰ੍ਹਾਂ ਹੀ ਸਾਜ਼ਿਸ਼ ਦੇ ਤਹਿਤ ਕਾਂਗਰਸ ਸਰਕਾਰ ਪੰਜਾਬ ਦੀ ਸਰਕਾਰੀ ਉੱਚ ਸਿੱਖਿਆ ਵਿਵਸਥਾ ਨੂੰ ਬਰਬਾਦ ਕਰ ਰਹੀ ਹੈ। ਪਿਛਲੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਮਜਬੂਰ ਹੋ ਕੇ ਸੂਬੇ ਦੇ ਲੱਖਾਂ ਨੌਜਵਾਨ ਸਿੱਖਿਆ ਅਤੇ ਰੋਜ਼ਗਾਰ ਲਈ ਵਿਦੇਸ਼ਾਂ ਨੂੰ ਜਾ ਰਹੇ ਹਨ। ਪੰਜਾਬ ਦੇ ਨੌਜਵਾਨਾਂ ਦੇ ਵਿਦੇਸ਼ ਜਾਣ ਲਈ ਸਾਫ਼ ਤੌਰ ’ਤੇ ਕਾਂਗਰਸ ਅਤੇ ਅਕਾਲੀ- ਭਾਜਪਾ ਸਰਕਾਰਾਂ ਜ਼ਿੰਮੇਵਾਰ ਹਨ। 
ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦਿਆਂ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ 2022 ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਰਕਾਰੀ ਯੂਨੀਵਰਸਿਟੀਆਂ ਦੇ ਪ੍ਰੋਫ਼ੈਸਰਾਂ ਨੂੰ ਯੂਜੀਸੀ ਦੇ ਨਿਯਮਾਂ ਅਨੁਸਾਰ ਸੱਤਵੇਂ ਤਨਖ਼ਾਹ ਕਮਿਸ਼ਨ ਦਾ ਲਾਭ ਦਿੱਤਾ ਜਾਵੇਗਾ। ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ ਉੱਚ ਸਿੱਖਿਆ ਵਿਵਸਥਾ ’ਚ ਸੁਧਾਰ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਨੂੰ ਸਾਰੇ ਸਾਧਨ ਪ੍ਰਦਾਨ ਕੀਤੇ ਜਾਣਗੇ।

ਟਾਪ ਹੈਡਲਾਈਨ

CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Big Breaking : ਮਾਤਮ 'ਚ ਬਦਲੀਆਂ ਖੁਸ਼ੀਆਂ , ਭਾਣਜੇ ਦੇ ਜਨਮ ਦਿਨ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ , 2 ਦੋਸਤਾਂ ਦੀ ਮੌਤ
Big Breaking : ਮਾਤਮ 'ਚ ਬਦਲੀਆਂ ਖੁਸ਼ੀਆਂ , ਭਾਣਜੇ ਦੇ ਜਨਮ ਦਿਨ ਤੋਂ ਪਰਤ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ , 2 ਦੋਸਤਾਂ ਦੀ ਮੌਤ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਅਗਸਤ 2026
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Suhaag Raat Tradition : ਫਰਸਟ ਨਾਈਟ ਦਾ ਰਿਵਾਜ ਕਿੱਥੋਂ ਸ਼ੁਰੂ ਹੋਇਆ, ਸਭ ਤੋਂ ਪਹਿਲਾਂ ਕਿਸਨੇ ਮਨਾਈ ਸੀ ਸੁਹਾਗ ਰਾਤ?
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Fazilka 'ਚ ਭਤੀਜੇ ਨਾਲ ਦਹੀਂ ਲੈਣ ਗਏ ਨੌਜਵਾਨ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ,4 ਸਾਲਾ ਭਤੀਜਾ ਵੀ ਜ਼ਖਮੀ  
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Amritsar Train Accident  : ਬੰਦ ਫਾਟਕ ਹੇਠੋਂ ਲੰਘਦੇ ਹੀ ਰੇਲਗੱਡੀ ਦੀ ਲਪੇਟ 'ਚ ਆਇਆ ਵਿਅਕਤੀ
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Wife ਨੂੰ ਇੰਸਟਾਗ੍ਰਾਮ ਚਲਾਉਣਾ ਪਿਆ ਮਹਿੰਗਾ ! ਵਾਪਰੀ ਅਜਿਹੀ ਘਟਨਾ , ਸੁਣ ਕੇ ਰੌਂਗਟੇ ਖੜੇ ਹੋ ਜਾਣਗੇ 
Embed widget