ਪੜਚੋਲ ਕਰੋ

ਜ਼ਿਲ੍ਹਾ ਪ੍ਰੀਸ਼ਦ ਚੋਣਾਂ ’ਚ ਕਾਂਗਰਸ ਅੱਗੇ

  ਚੰਡੀਗੜ੍ਹ: ਸੂਬੇ ਵਿੱਚ 19 ਸਤੰਬਰ ਨੂੰ ਪਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਦੀ ਅੱਜ ਗਿਣਤੀ ਕੀਤੀ ਜਾ ਰਹੀ ਹੈ। ਹੁਣ ਤਕ ਦੇ ਰੁਝਾਨਾਂ ਮੁਤਾਬਕ ਸੂਬੇ ਵਿੱਚ ਕਾਂਗਰਸ ਲੀਡ ਕਰ ਰਹੀ ਹੈ। ਪਟਿਆਲਾ ਵਿੱਚ ਕਾਂਗਰਸ ਨੇ ਪੰਚਾਇਤ ਸੰਮਤੀ ਦੀਆਂ 34 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦਕਿ ਅਕਾਲੀ ਦਲ ਦੇ ਹਿੱਸੇ ਸਿਰਫ 3 ਸੀਟਾਂ ਹੀ ਆਈਆਂ। ਹੁਣ ਤਕ ਪੰਜਾਬ ਵਿੱਚ 199 ਸੀਟਾਂ ਵਿੱਚੋਂ 45 ਸੀਟਾਂ ’ਤੇ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ। 32 ਸੀਟਾਂ ਦਾ ਨਤੀਜਾ ਐਲਾਨਿਆ ਗਿਆ ਹੈ ਜਿਨ੍ਹਾਂ ਵਿੱਚੋਂ  ਕਾਂਗਰਸ 24 ਸੀਟਾਂ ਨਾਲ ਅੱਗੇ ਜਾ ਰਹੀ ਹੈ। ਅਕਾਲੀ ਦਲ 7 ਤੇ ਬੀਜੇਪੀ ਇੱਕ ਸੀਟ ’ਤੇ ਖੜ੍ਹੀ ਹੈ। ਅੰਮ੍ਰਿਤਸਰ ਵਿੱਚ 16 ਪੰਚਾਇਤ ਸੰਮਤੀ ਸੀਟਾਂ ਦਾ ਨਤੀਜਾ ਐਲਾਨਿਆ ਗਿਆ ਹੈ ਜਿਸ ਵਿੱਚੋਂ 12 ਸੀਟਾਂ ’ਤੇ ਕਾਂਗਰਸ ਦਾ ਕਬਜ਼ਾ ਹੈ ਤੇ ਅਕਾਲੀ ਦਲ ਦੇ ਹਿੱਸੇ 4 ਸੀਟਾਂ ਆਈਆਂ ਹਨ। ਪਟਿਆਲਾ ਵਿੱਚ ਪੰਚਾਇਤ ਸੰਮਤੀ ਸੀਟਾਂ ਵਿੱਚ ਕਾਂਗਰਸ ਹਿੱਸੇ 34 ਤੇ ਅਕਾਲੀ ਦਲ ਦੇ ਹਿੱਸੇ 3 ਸੀਟਾਂ ਹਨ। ਇਸੇ ਤਰ੍ਹਾਂ ਬਠਿੰਡਾ ਵਿੱਚ ਵੀ 10 ਪੰਚਾਇਤ ਸੰਮਤੀ ਦੇ ਨਤੀਜੇ ਐਲਾਨੇ ਗਏ ਹਨ ਜਿਸ ਮੁਤਾਬਕ ਕਾਂਗਰਸ ਨੇ 7 ਸੀਟਾਂ ’ਤੇ ਕਬਜ਼ਾ ਕੀਤਾ। ਇੱਥੇ ਅਕਾਲੀ ਦਲ ਹਿੱਸੇ 2 ਤੇ ਆਜ਼ਾਦ ਦਲ ਨੇ ਮਹਿਜ਼ ਇੱਕ ਸੀਟ ’ਤ ਜਿੱਤ ਹਾਸਲ ਕੀਤੀ। ਸਨਅਤੀ ਸ਼ਹਿਰ ਲੁਧਿਆਣਾ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਰੁਝਾਨਾਂ ਮੁਤਾਬਕ ਕਾਂਗਰਸ 22 ਸੀਟਾਂ ’ਤੇ ਕਾਬਜ਼ ਹੈ। ਪੰਚਾਇਤ ਸੰਮਤੀ ਦੀ ਜੇ ਗੱਲ ਕੀਤੀ ਜਾਏ ਤਾਂ ਕਾਂਗਰਸ 89 ਸੀਟਾਂ ਨਾਲ ਲੀਡ ਕਰ ਰਹੀ ਹੈ। ਅਕਾਲੀ ਦਲ ਨੂੰ 24, ਆਪ ਨੂੰ ਇੱਕ ਤੇ ਆਜ਼ਾਦ ਦਲ ਨੂੰ 2 ਸੀਟਾਂ ’ਤ ਜਿੱਤ ਮਿਲੀ ਹੈ। ਨਵਾਂ ਸ਼ਹਿਰ ਵਿੱਚ ਪੰਚਾਇਤ ਸੰਮਤੀ ਦੇ ਕੁੱਲ 22 ਜ਼ੋਨਾਂ ਵਿੱਚੋਂ 12 ਸੀਟਾਂ ’ਤੇ ਕਾਂਗਰਸ ਨੂੰ ਜਿੱਤ ਹਾਸਲ ਹੋਈ। ਹੋਰਾਂ ਜ਼ਿਲ੍ਹਿਆਂ ਵਾਂਗ ਅਕਾਲੀਆਂ ਨੂੰ ਮੁਕਤਸਰ ਵਿੱਚ ਵੀ ਵੱਡੀ ਹਾਰ ਦਾ ਮੂੰਹ ਵੇਖਣਾ ਪਿਆ ਜਿੱਥੇ 13 ਜ਼ਿਲ੍ਹਾ ਪ੍ਰੀਸ਼ਦ ਜ਼ੋਨਾਂ ਵਿੱਚੋਂ 10 ਸੀਟਾਂ ਕਾਂਗਰਸ ਲੈ ਗਈ। ਉੱਧਰ ਹੁਸ਼ਿਆਰਪੁਰ ਵਿੱਚ ਕੁੱਲ 211 ਪੰਚਾਇਤ ਸੰਮਤੀ ਜ਼ੋਨ ’ਚੋਂ 38 ਦਾ ਨਤੀਜਾ ਐਲਾਨਿਆ ਗਿਆ ਹੈ। ਇਸ ਮੁਤਾਬਕ 38 ਵਿੱਚੋਂ ਕਾਂਗਰਸ ਨੇ 34 ਸੀਟਾਂ ’ਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਨੂੰ 3 ਤੇ ਬੀਜੇਪੀ ਨੂੰ ਮਹਿਜ਼ ਇੱਕ ਸੀਟ ਮਿਲੀ ਹੈ। ਸੰਗਰੂਰ ਵਿੱਚ ਕਾਂਗਰਸ ਨੂੰ ਪੰਚਾਇਤ ਸੰਮਤੀ ਦੀਆਂ 7 ਤੇ ਅਕਾਲੀ ਦਲ ਨੂੰ ਇੱਕ ਸੀਟ ’ਤੇ ਜਿੱਤ ਹਾਸਲ ਹੋਈ ਹੈ। ਰੋਪੜ ਵਿੱਚ ਵੀ ਕਾਂਗਰਸ ਦਾ ਹੀ ਬੋਲਬਾਲਾ ਹੈ। ਗੁਰਦਾਸਪੁਰ ਜ਼ੋਨ ’ਚ ਜ਼ਿਲ੍ਹ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਸਾਰੀਆਂ ਸੀਟਾਂ ’ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ। ਅਕਾਲੀ ਦਲ ਪਾਰਟੀ ਵੱਲੋਂ ਚੋਣਾਂ ਦਾ ਬਾਈਕਾਟ ਕੀਤੇ ਜਾਣ ਬਾਅਦ ਕਾਂਗਰਸ ਉਮੀਦਵਾਰ ਨੇ ਬਿਨਾ ਮੁਕਾਬਲੇ ਹੀ ਕਾਫੀ ਸੀਟਾਂ ਉਤੇ ਜਿੱਤ ਹਾਸਲ ਕਰ ਲਈ ਹੈ। ਗੁਰਦਾਸਪੁਰ ਦੇ ਕੁੱਲ 213 ਪੰਚਾਇਤ ਸੰਮਤੀ ਜ਼ੋਨਾਂ ਵਿੱਚੋਂ ਕਾਂਗਰਸ ਨੇ 154 ਸੀਟਾਂ ’ਤੇ ਜਿੱਤ ਹਾਸਲ ਕੀਤੀ। ਗੁਰਦਾਸਪੁਰ ਬਲਾਕ ਵਿੱਚ ਬਲਾਕ ਕਮੇਟੀ ਦੀਆਂ ਕੁੱਲ 25 ਸੀਟਾਂ ਹਨ, ਜਿਸ ਵਿੱਚ 9 ਸੀਟਾਂ ’ਤੇ ਕਾਂਗਰਸ ਜੇਤੂ ਰਹੀ ਜਦਕਿ 16 ਸੀਟਾਂ ਉਤੇ ਕਾਂਗਰਸ ਬਿਨਾਂ ਮੁਕਾਬਲੇ ਪਹਿਲਾਂ ਹੀ ਜਿੱਤ ਚੁੱਕੀ ਸੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ

ਵੀਡੀਓਜ਼

ਆਖਰ ਅਕਾਲੀ ਦਲ ਨੇ AAP ਨੂੰ ਦਿੱਤਾ ਠੋਕਵਾਂ ਜਵਾਬ
ਬਰਨਾਲਾ ‘ਚ ਨਾਬਾਲਿਗ ਦਾ ਕਤਲ! ਪੁਲਿਸ ਵੀ ਹੋਈ ਹੈਰਾਨ
ਠੰਢ ਨੇ ਵਧਾਈਆਂ ਸਕੂਲਾਂ ਦੀਆਂ ਛੁੱਟੀਆਂ , ਸਰਕਾਰ ਦਾ ਐਲਾਨ
ਨਵੇਂ ਸਾਲ ‘ਚ ਮੌਸਮ ਦਾ ਹਾਲ , ਬਾਰਿਸ਼ ਤੇ ਕੋਹਰੇ ਦੀ ਮਾਰ
ਹਰਸਿਮਰਤ ਬਾਦਲ ਦੀ ਵੀਡੀਓ ਨਾਲ ਦਿੱਤਾ ਅਕਾਲੀਆਂ ਨੇ AAP ਨੂੰ ਜਵਾਬ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
ਪਟਿਆਲਾ ਦੇ ਜਵਾਨ ਦਾ ਜੰਮੂ ‘ਚ ਦੇਹਾਂਤ, ਜੱਦੀ ਪਿੰਡ ‘ਚ ਹੋਇਆ ਅੰਤਿਮ ਸਸਕਾਰ; 7 ਮਹੀਨੇ ਦੀ ਧੀ ਨੂੰ ਛੱਡ ਗਿਆ ਪਿੱਛੇ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
Pollution ਕਰਕੇ ਸਵੇਰੇ ਗਲੇ 'ਚ ਰਹਿੰਦੀ ਖਰਾਸ਼, ਤਾਂ ਅਪਣਾਓ ਆਹ ਘਰੇਲੂ ਤਰੀਕੇ, ਮਿਲੇਗੀ ਰਾਹਤ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਪੰਜਾਬ, ਦੋ ਬਾਈਕ 'ਤੇ ਆਏ ਬਦਮਾਸ਼ਾਂ ਨੇ ਔਰਤ ਨੂੰ ਮਾਰੀ ਗੋਲੀ; ਲੋਕਾਂ 'ਚ ਸਹਿਮ ਦਾ ਮਾਹੌਲ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
ਸਾਬਕਾ DIG ਭੁੱਲਰ ਦੀ ਜ਼ਮਾਨਤ ਪਟੀਸ਼ਨ 'ਤੇ ਹੋਈ ਸੁਣਵਾਈ, ਜਾਣੋ ਅਦਾਲਤ 'ਚ ਕੀ ਕੁਝ ਹੋਇਆ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
NOC ਨਾ ਲੈਣ ਵਾਲਿਆਂ ‘ਤੇ ਹੋਵੇਗੀ ਕਾਰਵਾਈ, ਐਕਸ਼ਨ ਮੋਡ ‘ਚ ਨਗਰ ਨਿਗਮ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਨਵਾਂ ਸਾਲ ਚੜ੍ਹਦਿਆਂ ਹੀ 50 ਮੁਲਾਜ਼ਮਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਲਿਸਟ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਪੰਜਾਬ ਦੇ ਇਹਨਾਂ ਵਾਹਨ ਚਾਲਕਾਂ ਲਈ ਖ਼ਤਰਨਾਕ ਖ਼ਬਰ! ਡ੍ਰਾਈਵਿੰਗ ਲਾਇਸੈਂਸ ਹੋਵੇਗਾ ਸਸਪੈਂਡ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
ਸਾਬਕਾ AAG ਦੀ ਪਤਨੀ ਦੇ ਕਤਲ ਦੇ ਮਾਮਲੇ 'ਚ ਵੱਡਾ ਖੁਲਾਸਾ, ਨੌਕਰ ਨੇ ਹੀ ਕੀਤੀ ਸੀ ਹੱਤਿਆ; ਜਾਣੋ ਪੂਰਾ ਮਾਮਲਾ
Embed widget