ਨਵਜੋਤ ਸਿੱਧੂ ਮਗਰੋਂ ਕੈਪਟਨ ਨੂੰ ਪਰਗਟ ਸਿੰਘ ਨੇ ਸੁਣਾਈਆਂ ਖਰੀਆਂ-ਖਰੀਆਂ
ਪਰਗਟ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਪ੍ਰਸ਼ਾਸਕ ਤੋਂ ਅਜਿਹੀਆਂ ਗੱਲਾਂ ਦੀ ਆਸ ਨਹੀਂ ਸੀ ਜੋ ਹੋ ਰਹੀਆਂ ਹਨ। ਉਨ੍ਹਾਂ ਕੈਪਟਨ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਤੁਸੀਂ ਆਪਣਾ ਸਰਵੇ ਕਰਵਾ ਲਓ, ਆਪਾਂ ਨੂੰ ਪਤਾ ਲੱਗ ਜਾਏਗਾ ਕਿ ਅਸੀਂ ਖੜ੍ਹੇ ਕਿੱਥੇ ਹਾਂ। ਮੁੱਖ ਮੰਤਰੀ ਆਪਣਾ ਹੀ ਸਰਵੇ ਕਰਵਾ ਲੈਣ।
ਚੰਡੀਗੜ੍ਹ: ਅਗਲੇ ਸਾਲ ਹੋਣ ਜਾ ਰਹੀਆਂ ਚੋਣ ਤੋਂ ਪਹਿਲਾਂ ਕਾਂਗਰਸ ਵਿੱਚ ਵੱਡੇ ਧਮਾਕੇ ਹੋ ਸਕਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿਧਾਇਕ ਨਵਜੋਤ ਸਿੱਧੂ ਵਿਚਾਲੇ ਕਲੇਸ਼ ਹੁਣ ਵਧਦਾ ਜਾ ਰਿਹਾ ਹੈ। ਕੈਪਟਨ ਵੱਲੋਂ ਨਵਜੋਤ ਸਿੱਧੂ ਉੱਪਰ ਸਿੱਧਾ ਹਮਲਾ ਕਰਨ ਮਗਰੋਂ ਕਾਂਗਰਸ ਦੇ ਇੱਕ ਹੋਰ ਵਿਧਾਇਕ ਪਰਗਟ ਸਿੰਘ ਵੀ ਮੈਦਾਨ ਵਿੱਚ ਆ ਗਏ ਹਨ।
ਉਨ੍ਹਾਂ ਨੇ ਵੀ ਆਪਣੀ ਸਰਕਾਰ ਉੱਪਰ ਸਵਾਲ ਉਠਾਉਂਦਿਆਂ ਕਿਹਾ ਕਿ 2017 ਵਿੱਚ ਅਸੀਂ ਕਿਹਾ ਸੀ ਕਿ ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਵਾਵਾਂਗੇ। ਚਾਰ ਸਾਲ ਬਾਅਦ ਅਸੀਂ ਉੱਥੇ ਦੇ ਉੱਥੇ ਹੀ ਖੜ੍ਹੇ ਹਾਂ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਭਾਗ ਸਮੇਂ ਪੋਸ਼ਾਕ ਦਾ ਮਾਮਲਾ ਖੜ੍ਹਾ ਹੋਇਆ ਸੀ। ਅਸੀਂ ਅਜੇ ਤੱਕ ਗੁਰੂਆਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾ ਸਕੇ। ਇਸ ਲਈ ਅਕਾਲੀ ਅੱਜ ਖੁਸ਼ ਹਨ।
ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬੇਅਦਬੀ ਦਾ ਮੁੱਦਾ ਲਾਅ ਐਂਡ ਆਰਡਰ ਦਾ ਮੁੱਦਾ ਹੈ। ਇਸ ਲਈ ਜਿੰਮੇਵਾਰੀ ਤਾਂ ਲੈਣੀ ਪਵੇਗੀ। ਲੋਕਾਂ ਨੂੰ ਦੱਸਣਾ ਪਏਗਾ ਕਿ ਇਹ ਜ਼ਿੰਮੇਵਾਰੀ ਕਿਸ ਦੀ ਹੈ। ਪਰਗਟ ਸਿੰਘ ਦਾ ਸਵਾਲ ਕੈਪਟਨ ਵੱਲ ਹੀ ਸੀ ਕਿਉਂਕਿ ਗ੍ਰਹਿ ਮੰਤਰਾਲਾ ਉਨ੍ਹਾਂ ਕੋਲ ਹੈ। ਇਹੀ ਸਵਾਲ ਨਵਜੋਤ ਸਿੱਧੂ ਨੇ ਉਠਾਇਆ ਸੀ।
ਪਰਗਟ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਪ੍ਰਸ਼ਾਸਕ ਤੋਂ ਅਜਿਹੀਆਂ ਗੱਲਾਂ ਦੀ ਆਸ ਨਹੀਂ ਸੀ ਜੋ ਹੋ ਰਹੀਆਂ ਹਨ। ਉਨ੍ਹਾਂ ਕੈਪਟਨ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਤੁਸੀਂ ਆਪਣਾ ਸਰਵੇ ਕਰਵਾ ਲਓ, ਆਪਾਂ ਨੂੰ ਪਤਾ ਲੱਗ ਜਾਏਗਾ ਕਿ ਅਸੀਂ ਖੜ੍ਹੇ ਕਿੱਥੇ ਹਾਂ। ਮੁੱਖ ਮੰਤਰੀ ਆਪਣਾ ਹੀ ਸਰਵੇ ਕਰਵਾ ਲੈਣ।
ਨਵਜੋਤ ਸਿੰਧੂ ਬਾਰੇ ਕੈਪਟਨ ਦੇ ਹਮਲੇ 'ਤੇ ਪਰਗਟ ਸਿੰਘ ਨੇ ਕਿਹਾ ਕਿ ਕੋਈ ਗਲਤ ਬੋਲਦਾ, ਕੋਈ ਠੀਕ ਬੋਲਦਾ, ਮੈਟਰ ਤਾਂ ਜਸਟਿਸ ਕਰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਨਵਜੋਤ ਸਿੱਧੂ ਬਾਰੇ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ। ਮੁੱਖ ਮੰਤਰੀ ਸੁਬੇ ਦਾ ਪਿਓ ਹੁੰਦਾ ਹੈ। ਅਜਿਹੇ ਵੱਡੇ ਲੀਡਰ ਨੂੰ ਅਜਿਹੀ ਗੱਲ ਨਹੀਂ ਕਰਨੀ ਚਾਹੀਦੀ।
ਉਨ੍ਹਾਂ ਕਿਹਾ ਕਿ 2017 ਵਿੱਚ ਲੋਕਾਂ ਨੇ ਜਿਸ ਕੈਪਟਨ ਨੂੰ ਵੋਟਾਂ ਪਾਈਆਂ ਸੀ, ਹੁਣ ਉਹ ਕੈਪਟਨ ਨਹੀਂ ਹੈ। ਲੋਕ ਕਹਿੰਦੇ ਹਨ ਕਿ ਕਾਂਗਰਸ ਬਾਦਲਾਂ ਨਾਲ ਰਲੀ ਹੋਈ ਹੈ। ਬਾਦਲਾਂ ਨਾਲ ਮਿਲੀਭੁਗਤ ਦੀ ਧਾਰਨਾ ਸਰਕਾਰ ਨੇ ਹੀ ਤੋੜਨੀ ਹੈ। ਕੈਪਟਨ ਅਮਰਿੰਦਰ ਆਪਣੀ ਲਾਸਟ ਪਾਰੀ ਵਧੀਆ ਖੇਡ ਸਕਦੇ ਸੀ।
ਇਹ ਵੀ ਪੜ੍ਹੋ: ਵੱਡਾ ਖੁਲਾਸਾ! ਆਪਣੀ ਮਜਬੂਤ ਪ੍ਰਣਾਲੀ ਦਾ ਹਵਾਲਾ ਦੇ ਭਾਰਤ ਨੇ ਠੁਕਰਾ ਦਿੱਤੀ ਸੰਯੁਕਤ ਰਾਸ਼ਟਰ ਦੀ ਸਹਾਇਤਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin