Farm Laws: ਖੇਤੀ ਕਾਨੂੰਨਾਂ 'ਤੇ ਕਾਂਗਰਸ ਦੀ ਬੀਜੇਪੀ ਨਾਲ ਮਿਲੀਭੁਗਤ, ਹਰਸਿਮਰਤ ਬਾਦਲ ਨੇ ਪੇਸ਼ ਕੀਤੇ ਸਬੂਤ?
ਹਰਸਿਮਰਤ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਉਦੋਂ ਤੋਂ ਇਹ ਖੇਡਾਂ ਖੇਡ ਰਹੀ ਹੈ ਜਦੋਂ ਤੋਂ ਸੰਸਦ ਵਿਚ ਖੇਤੀ ਬਿੱਲ ਪ੍ਰਵਾਨਗੀ ਲਈ ਪੇਸ਼ ਹੋਏ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪ ਮੁਲਕ ਚੋਂ ਬਾਹਰ ਚਲੇ ਗਏ ਤੇ ਲੋਕ ਸਭਾ ਵਿਚ ਹਾਜ਼ਰ ਨਹੀਂ ਹੋਏ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਯਾਨੀ BJP ਨਾਲ ਰਲੀ ਹੋਈ ਹੈ। ਹਰਸਿਮਰਤ ਨੇ ਅੱਗੇ ਕਿਹਾ ਕਿ ਇਸੇ ਕਾਰਨ ਉਨ੍ਹਾਂ ਨੇ ਸੰਸਦ (Parliament) ਵਿੱਚ ਕਿਸਾਨਾਂ ਦੀ ਆਵਾਜ਼ ਚੁੱਕਣ ਤੋਂ ਇਨਕਾਰ ਕਰ ਦਿੱਤਾ ਤੇ ਸਰਕਾਰ ਨੂੰ ਖੇਤੀਬਾੜੀ ਕਾਨੂੰਨਾਂ (Farm Laws) ’ਤੇ ਚਰਚਾ ਕਰਨ ਲਈ ਮਜਬੂਰ ਕਰਨ ਦੀ ਥਾਂ ਆਪਣੀ ਮਰਜ਼ੀ ਨਾਲ ਚਰਚਾ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਇੱਕ ਬਿਆਨ ਵਿਚ ਹਰਸਿਮਰਤ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੰਸਦ ਦੇ ਬਾਹਰ ਕਾਂਗਰਸ ਝੂਠੇ ਰੋਸ ਵਿਖਾਵੇ ਕਰ ਰਹੀ ਹੈ ਜਦਕਿ ਸੰਸਦ ਅੰਦਰ ਮਾਮਲਾ ਚੁੱਕਣ ਤੋਂ ਇਨਕਾਰੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਰੋਜ਼ਾਨਾ ਸੰਸਦ ਅੰਦਰ ਪੈਗਾਸਸ ’ਤੇ ਚਰਚਾ ਵਾਸਤੇ ਤਾਂ ਅੜੀ ਰਹੀ ਪਰ ਖੇਤੀਬਾੜੀ ਕਾਨੂੰਨਾਂ ਬਾਰੇ ਅਜਿਹਾ ਸਟੈਂਡ ਲੈਣ ਤੋਂ ਇਨਕਾਰੀ ਰਹੀ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਭਾਜਪਾ ਨਾਲ ਰਲੇ ਹੋਣ ਦੀ ਗੱਲ ਇੱਥੋਂ ਵੀ ਸਾਬਤ ਹੁੰਦੀ ਹੈ ਕਿ ਜਦੋਂ ਸਰਕਾਰ ਨੇ 127ਵੀਂ ਸੋਧ ਪਾਸ ਕਰਵਾਉਣ ਲਈ ਉਸ ਤੋਂ ਸਹਿਯੋਗ ਮੰਗਿਆ ਤਾਂ ਕਾਂਗਰਸ ਪਾਰਟੀ ਬਗੈਰ ਕਿਸੇ ਸ਼ਰਤ ਦੇ ਖਾਸ ਤੌਰ ’ਤੇ ਪਹਿਲਾਂ ਖੇਤੀ ਬਿੱਲਾਂ ’ਤੇ ਚਰਚਾ ਕਰਵਾਉਣ ਦੀ ਮੰਗ ਕਰਨ ਦੀ ਥਾਂ ਆਪ ਮੰਨ ਗਈ।
ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਵੀ ਰਾਜ ਸਭਾ ਵਿਚ ਚੇਅਰਪਰਸਨ ਨੇ ਖੇਤੀ ਕਾਨੂੰਨਾਂ ’ਤੇ ਚਰਚਾ ਦੀ ਇਜਾਜ਼ਤ ਦਿੱਤੀ ਪਰ ਕਾਂਗਰਸ ਦੇ ਮੈਂਬਰਾਂ ਨੇ ਐਨਡੀਏ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਉਜਾਗਰ ਕਰਨ ਲਈ ਪਲੈਟਫਾਰਮ ਵਰਤਣ ਦੀ ਥਾਂ ਤੌਰ ਤਰੀਕਿਆਂ ਦਾ ਰੌਲਾ ਪਾ ਲਿਆ।
ਹਰਸਿਮਰਤ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਉਦੋਂ ਤੋਂ ਇਹ ਖੇਡਾਂ ਖੇਡ ਰਹੀ ਹੈ ਜਦੋਂ ਤੋਂ ਸੰਸਦ ਵਿਚ ਖੇਤੀ ਬਿੱਲ ਪ੍ਰਵਾਨਗੀ ਲਈ ਪੇਸ਼ ਹੋਏ ਸੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਆਪ ਮੁਲਕ ਚੋਂ ਬਾਹਰ ਚਲੇ ਗਏ ਤੇ ਲੋਕ ਸਭਾ ਵਿਚ ਹਾਜ਼ਰ ਨਹੀਂ ਹੋਏ। ਬਠਿੰਡਾ ਦੇ ਐਮਪੀ ਨੇ ਕਿਹਾ ਕਿ ਰਾਜ ਸਭਾ ਵਿਚ ਕਾਂਗਰਸ ਦੇ ਬਹੁਤ ਸਾਰੇ ਸੰਸਦ ਮੈਂਬਰ ਹਨ ਜਿੱਥੇ ਸੱਤਾਧਾਰੀ ਪਾਰਟੀ ਕਮਜ਼ੋਰ ਹੈ ਪਰ ਜਦੋਂ ਖੇਤੀ ਬਿੱਲਾਂ ’ਤੇ ਵੋਟਿੰਗ ਹੋ ਰਹੀ ਸੀ ਤਾਂ ਇਹ ਜਾਣਬੁੱਝ ਕੇ ਗੈਰ ਹਾਜ਼ਰ ਹੋਏ ਅਤੇ ਬਿੱਲ ਆਸਾਨੀ ਨਾਲ ਪਾਸ ਕਰਵਾ ਦਿੱਤੇ।
ਹਰਸਿਮਰਤ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਲਈ ਇਕਜੁੱਟ ਹੋ ਕੇ ਰੋਸ ਪ੍ਰਦਰਸ਼ਨ ਕਰਨ ਦਾ ਯਤਨ ਹੀ ਨਹੀਂ ਕੀਤਾ। ਪਾਰਟੀ ਦੇ 52 ਸੰਸਦ ਮੈਂਬਰਾਂ ਚੋਂ ਸਿਰਫ ਚਾਰ ਜਾਂ ਪੰਜ ਹੀ ਸੰਸਦ ਦੇ ਬਾਹਰ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਏ ਉਹ ਵੀ ਸਿਰਫ ਅਖੀਰਲੇ ਤਿੰਨ ਦਿਨਾਂ ਦੌਰਾਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਉਦੋਂ ਤੱਕ ਇਹ ਰੋਸ ਪ੍ਰਦਰਸ਼ਨ ਜਾਰੀ ਰੱਖੇਗਾ ਜਦੋਂ ਤੱਕ ਤਿੰਨਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ।
ਇਹ ਵੀ ਪੜ੍ਹੋ: Building collapse in Ludhiana: ਲੁਧਿਆਣਾ 'ਚ ਵਾਪਰਿਆ ਵੱਡਾ ਹਾਦਸਾ, ਫੈਕਟਰੀ ਦੀ ਪੁਰਾਣੀ ਇਮਾਰਤ ਡਿੱਗੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904