ਸਿੱਧੂ ਮੂਸੇਵਾਲਾ ਖਿਲਾਫ ਮੁਕੱਦਮਿਆਂ 'ਤੇ ਘਿਰੀ ਕਾਂਗਰਸ, ਵਿਰੋਧੀ ਪੁੱਛ ਰਹੇ ਸਵਾਲ
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਮੂਸੇਵਾਲਾ ਨੂੰ ਇੱਕ ਯੂਥ ਆਈਕਨ ਤੇ ਇੱਕ "ਅੰਤਰਰਾਸ਼ਟਰੀ ਹਸਤੀ" ਦੱਸਿਆ। ਉਨ੍ਹਾਂ ਕਿਹਾ, “ਸਿੱਧੂ ਮੂਸੇਵਾਲਾ ਸਾਡੇ ਪਰਿਵਾਰ ਵਿੱਚ ਸ਼ਾਮਲ ਹੋ ਰਿਹਾ ਹੈ
Punjab Elections 2022: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਉਸ ਨੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਮੌਜੂਦਗੀ 'ਚ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ। ਮੂਸੇਵਾਲਾ 'ਤੇ ਦਰਜ ਮਕੱਦਮਿਆਂ ਨੂੰ ਲੈ ਕੇ ਕਾਂਗਰਸ ਪਹਿਲੇ ਦਿਨ ਹੀ ਘਿਰਦੀ ਨਜ਼ਰ ਆਈ।
ਦਰਅਸਲ ਸਿੱਧੂ ਮੂਸੇਵਾਲਾ 'ਤੇ ਪੰਜਾਬ ਪੁਲਿਸ ਨੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅਸਲਾ ਐਕਟ ਤਹਿਤ ਵੀ ਕਈ ਕੇਸ ਦਰਜ ਕੀਤੇ ਹਨ। ਇਸ ਬਾਰੇ ਜਦੋਂ ਅੱਜ ਕਾਂਗਰਸੀ ਲੀਡਰਾਂ ਨੂੰ ਸਵਾਲ ਪੁੱਛਿਆ ਗਿਆ ਤਾਂ ਉਹ ਬਚਦੇ ਨਜ਼ਰ ਆਏ। ਨਵਜੋਤ ਸਿੱਧੂ ਤਾਂ ਪ੍ਰੈੱਸ ਕਾਨਫਰੰਸ ਛੱਡ ਕੇ ਹੀ ਚਲਦੇ ਬਣੇ।
Welcome to the fold champ @iSidhuMooseWala SIDHU square ek aur ek Giaran opposition 9/2/11 pic.twitter.com/kbWMAKDCgk
— Navjot Singh Sidhu (@sherryontopp) December 3, 2021
ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਨਵਜੋਤ ਸਿੱਧੂ ਨੇ ਮੂਸੇਵਾਲਾ ਨੂੰ ਇੱਕ ਯੂਥ ਆਈਕਨ ਤੇ ਇੱਕ "ਅੰਤਰਰਾਸ਼ਟਰੀ ਹਸਤੀ" ਦੱਸਿਆ। ਉਨ੍ਹਾਂ ਕਿਹਾ, “ਸਿੱਧੂ ਮੂਸੇਵਾਲਾ ਸਾਡੇ ਪਰਿਵਾਰ ਵਿੱਚ ਸ਼ਾਮਲ ਹੋ ਰਿਹਾ ਹੈ। ਮੈਂ ਉਨ੍ਹਾਂ ਦਾ ਕਾਂਗਰਸ 'ਚ ਸਵਾਗਤ ਕਰਦਾ ਹਾਂ।'' ਅਸਲਾ ਐਕਟ ਬਾਰੇ ਪੁੱਛੇ ਜਾਣ 'ਤੇ ਸਿੱਧੂ ਨੇ ਕਿਹਾ ਕਿ ਇਹ ਮਾਮਲਾ ਹੁਣ ਅਦਾਲਤ ਵਿੱਚ ਹੈ। ਤੁਸੀਂ ਮੀਡੀਆ ਟਰਾਈਲ ਨਾ ਕਰੋ।
ਸਿੱਧੂ 'ਤੇ ਅਸਲਾ ਐਕਟ ਦੇ ਦੋ ਮਾਮਲੇ ਦਰਜ ਹਨ, ਜਿਸ ਕਾਰਨ ਵਿਰੋਧੀ ਧਿਰਾਂ ਹੁਣ ਕਾਂਗਰਸ 'ਤੇ ਹਮਲੇ ਕਰ ਰਹੀਆਂ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਉੱਪਰ ਵੀ ਇਸ ਨੂੰ ਲੈ ਕੇ ਚਰਚਾ ਛਿੜ ਗਈ ਹੈ। ਕੁਝ ਲੋਕ ਕਾਂਗਰਸ ਤੇ ਸਿੱਧੂ ਦੇ ਹੱਕ ਵਿੱਚ ਹਨ ਤੇ ਕੁਝ ਅਲੋਚਨਾ ਕਰ ਰਹੇ ਹਨ। ਸਿੱਧੂ ਮੂਸੇਵਾਲਾ ਨੇ ਕਿਹਾ ਹੈ ਕਿ ਸਿਸਟਮ ਨੂੰ ਠੀਕ ਕਰਨ ਲਈ ਸਿਸਟਮ ਵਿੱਚ ਸ਼ਾਮਲ ਹੋਣਾ ਹੀ ਪਏਗਾ। ਇਸ ਲਈ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਹੈ।
ਇਹ ਵੀ ਪੜ੍ਹੋ: ਆਕਸੀਜਨ ਨਾਲ ਪੂਰੇ ਦੇਸ਼ 'ਚੋਂ ਸਿਰਫ ਪੰਜਾਬ 'ਚ ਹੋਈਆਂ ਚਾਰ ਮੌਤਾਂ, ਕੇਂਦਰੀ ਸਿਹਤ ਮੰਤਰੀ ਦਾ ਦਾਅਵਾ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/