ਖੰਨਾ 'ਚ ਐਨਕਾਊਂਟਰ ਦੌਰਾਨ ਸ਼ੂਟਰ ਜ਼ਖਮੀ, ਕਿਸਾਨ ਦੇ ਪੁੱਤ 'ਤੇ ਕੀਤਾ ਸੀ ਹਮਲਾ; SHO ਦੀ ਰਿਵਾਲਵਰ ਖੋਹੀ, ਪਰ ਪੁਲਿਸ ਨੇ ਕਰ ਲਿਆ ਕਾਬੂ...
ਖੰਨਾ ਪੁਲਿਸ ਨੇ ਸੋਮਵਾਰ ਰਾਤ ਮਾਛੀਵਾੜਾ ਸਾਹਿਬ ਦੇ ਬੇਟ ਖੇਤਰ 'ਚ ਆਉਂਦੇ ਪਿੰਡ ਖਾਨਪੁਰ ਦੇ ਜੰਗਲ 'ਚ ਇੱਕ ਐਨਕਾਊਂਟਰ ਦੌਰਾਨ ਗੋਲੀ ਲੱਗਣ ਕਾਰਨ ਇੱਕ ਬਦਮਾਸ਼ ਨੂੰ ਜ਼ਖਮੀ ਹਾਲਤ 'ਚ ਕਾਬੂ ਕੀਤਾ। ਜ਼ਖਮੀ ਦੀ ਪਛਾਣ ਸੁਪਾਰੀ ਕਿਲਰ ਸ਼ੂਟਰ...

ਖੰਨਾ ਪੁਲਿਸ ਨੇ ਸੋਮਵਾਰ ਰਾਤ ਮਾਛੀਵਾੜਾ ਸਾਹਿਬ ਦੇ ਬੇਟ ਖੇਤਰ 'ਚ ਆਉਂਦੇ ਪਿੰਡ ਖਾਨਪੁਰ ਦੇ ਜੰਗਲ 'ਚ ਇੱਕ ਐਨਕਾਊਂਟਰ ਦੌਰਾਨ ਗੋਲੀ ਲੱਗਣ ਕਾਰਨ ਇੱਕ ਬਦਮਾਸ਼ ਨੂੰ ਜ਼ਖਮੀ ਹਾਲਤ 'ਚ ਕਾਬੂ ਕੀਤਾ। ਜ਼ਖਮੀ ਦੀ ਪਛਾਣ ਸੁਪਾਰੀ ਕਿਲਰ ਸ਼ੂਟਰ ਸਲੀਮ ਵਜੋਂ ਹੋਈ ਹੈ, ਜਿਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਹਸਪਤਾਲ 'ਚ ਦਾਖਲ ਕਰਵਾਇਆ। ਸਲੀਮ ਨੂੰ ਹਥਿਆਰ ਬਰਾਮਦਗੀ ਲਈ ਮੌਕੇ 'ਤੇ ਲਿਆਂਦਾ ਗਿਆ ਸੀ।
ਐਸਪੀ (ਡੀ) ਪਵਨਜੀਤ ਮੁਤਾਬਕ ਕੁਝ ਦਿਨ ਪਹਿਲਾਂ ਪਿੰਡ ਚੱਕ ਲੋਹਟ ਦੇ ਨਿਵਾਸੀ ਜਸਪ੍ਰੀਤ ਸਿੰਘ 'ਤੇ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋਇਆ ਸੀ। ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਹੀ ਕੁਝ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਸੀ, ਜਿਨ੍ਹਾਂ ਵਿੱਚ ਰੁੜਕੀ ਨਿਵਾਸੀ ਸਲੀਮ ਵੀ ਸ਼ਾਮਲ ਹੈ।
ਘਟਨਾ ਦੌਰਾਨ ਸਲੀਮ ਨੇ ਜ਼ਮੀਨ 'ਚ ਲੁਕਾਇਆ ਰਿਵਾਲਵਰ ਤੇ ਕਾਰਤੂਸ ਕੱਢ ਲਏ। ਇਸ ਤੋਂ ਬਾਅਦ ਉਸ ਨੇ ਥਾਣਾ ਇੰਚਾਰਜ ਹਰਵਿੰਦਰ ਸਿੰਘ ਦੀ ਸਰਵਿਸ ਰਿਵਾਲਵਰ ਖੋਹ ਲਈ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਦੀ ਲੱਤ ਵਿੱਚ ਗੋਲੀ ਮਾਰੀ। ਜ਼ਖ਼ਮੀ ਸਲੀਮ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ ਅਤੇ ਇਲਾਜ ਲਈ ਸਮਰਾਲਾ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੁਲਿਸ ਨੇ ਜਸਪ੍ਰੀਤ ਸਿੰਘ 'ਤੇ ਹਮਲਾ ਕਰਨ ਵਿੱਚ ਵਰਤਿਆ ਗਿਆ ਰਿਵਾਲਵਰ ਅਤੇ ਮੈਗਜ਼ੀਨ ਵੀ ਬਰਾਮਦ ਕਰ ਲਏ ਹਨ।
ਵਿਦੇਸ਼ ਤੋਂ ਦਿੱਤੀ ਗਈ ਸੁਪਾਰੀ
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਹਮਲਾ ਵਿਦੇਸ਼ ਤੋਂ ਸੁਪਾਰੀ ਦੇ ਕੇ ਸ਼ਾਰਪ ਸ਼ੂਟਰਾਂ ਰਾਹੀਂ ਕਰਵਾਇਆ ਗਿਆ ਸੀ। ਜਸਪ੍ਰੀਤ ਸਿੰਘ ਇਸ ਵੇਲੇ ਹਸਪਤਾਲ 'ਚ ਦਾਖ਼ਲ ਹੈ ਅਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਦੇ ਅਨੁਸਾਰ, ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੁਪਾਰੀ ਦੇਣ ਦੇ ਕਾਰਨ ਅਤੇ ਇਸ ਪਿੱਛੇ ਸ਼ਾਮਲ ਲੋਕਾਂ ਬਾਰੇ ਜਲਦੀ ਖੁਲਾਸਾ ਕੀਤਾ ਜਾਵੇਗਾ। ਸਲੀਮ ਅਤੇ ਹੋਰ ਸ਼ਾਰਪ ਸ਼ੂਟਰਾਂ ਖ਼ਿਲਾਫ਼ ਪਹਿਲਾਂ ਤੋਂ ਹੀ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਇਸ ਗਿਰੋਹ ਦੇ ਪੂਰੇ ਨੈੱਟਵਰਕ ਨੂੰ ਬੇਨਕਾਬ ਕਰਨ ਲਈ ਸਰਗਰਮ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















