ਰਵਨੀਤ ਬਿੱਟੂ ਦੇ ਅਕਾਲੀ-ਬਸਪਾ ਗਠਜੋੜ ਬਾਰੇ ਦਿੱਤੇ ਬਿਆਨ ’ਤੇ ਵਿਵਾਦ, ਤਰੁਣ ਚੁੱਘ ਬੋਲੇ ਬਿੱਟੂ ਦੇ ਬਿਆਨਾਂ 'ਚ ਰਜਵਾੜਾਸ਼ਾਹੀ ਦੀ ਝੱਲਕ
ਰਵਨੀਤ ਬਿੱਟੂ ਦੇ ਬਿਆਨ ਮਗਰੋਂ ਉਨ੍ਹਾਂ ਦੇ ਕਾਫੀ ਨਿਖੇਧੀ ਹੋ ਰਹੀ ਹੈ।ਭਾਜਪਾ ਦੇ ਤਰੁਣ ਚੁੱਘ ਨੇ ਕਿਹਾ ਕਿ ਬਿੱਟੂ ਦਾ ਬਿਆਨ ਬੇਹੱਦ ਦੁੱਖ ਦੇਣ ਵਾਲਾ ਹੈ।ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਦੇ ਉਮੀਦਵਾਰਾਂ ਵੱਲੋਂ ਧਾਰਮਿਕ ਸੀਟਾਂ ਤੇ ਖੜ੍ਹੇ ਹੋਣ ਤੇ ਜੋ ਟਿੱਪਣੀ ਕਿਤੀ ਗਈ ਮੰਦਭਾਗੀ ਹੈ।
ਚੰਡੀਗੜ੍ਹ: ਰਵਨੀਤ ਬਿੱਟੂ ਦੇ ਬਿਆਨ ਮਗਰੋਂ ਉਨ੍ਹਾਂ ਦੇ ਕਾਫੀ ਨਿਖੇਧੀ ਹੋ ਰਹੀ ਹੈ।ਭਾਜਪਾ ਦੇ ਤਰੁਣ ਚੁੱਘ ਨੇ ਕਿਹਾ ਕਿ ਬਿੱਟੂ ਦਾ ਬਿਆਨ ਬੇਹੱਦ ਦੁੱਖ ਦੇਣ ਵਾਲਾ ਹੈ।ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਦੇ ਉਮੀਦਵਾਰਾਂ ਵੱਲੋਂ ਧਾਰਮਿਕ ਸੀਟਾਂ ਤੇ ਖੜ੍ਹੇ ਹੋਣ ਤੇ ਜੋ ਟਿੱਪਣੀ ਕਿਤੀ ਗਈ ਮੰਦਭਾਗੀ ਹੈ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਨ ਤੋਂ ਬਾਅਦ ਕਾਂਗਰਸ ਦੇ ਐਮਪੀ ਰਵਨੀਤ ਸਿੰਘ ਬਿੱਟੂ ਨੇ 12 ਜੂਨ ਨੂੰ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਜਿਸ ਤੋਂ ਬਾਅਦ ਉਨ੍ਹਾਂ ਦੇ ਬਿਆਨ 'ਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ।
ਇਸ ਪੋਸਟ 'ਚ ਰਵਨੀਤ ਬਿੱਟੂ ਨੇ ਕਿਹਾ ਸੀ, "ਅਕਾਲੀ ਦਲ ਖੁਦ ਨੂੰ ਪੰਥਕ ਪਾਰਟੀ ਕਹਿੰਦੀ ਹੈ ਪਰ ਗਠਜੋੜ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ 'ਪਵਿਤਰ' ਸੀਟਾਂ ਬੀਐਸਪੀ ਨੂੰ ਦੇ ਦਿੱਤੀਆਂ।"
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਲੱਗਦਾ ਹੈ ਕਿ ਬੀਜੇਪੀ ਨਾਲ ਮਿਲ ਕੇ ਹਿੰਦੂ ਵੋਟਾਂ ਲੈ ਲਵਾਂਗੇ ਅਤੇ ਹੁਣ ਬੀਐਸਪੀ ਤੋਂ ਐਸਸੀ ਵੋਟਾਂ ਲੈ ਲਵਾਂਗੇ।
ਚੁੱਘ ਨੇ ਕਿਹਾ ਕਿ "ਬਿੱਟੂ ਦੇ ਬਿਆਨਾਂ ਵਿੱਚ ਰਜਵਾੜਾਸ਼ਾਹੀ ਦੀ ਝੱਲਕ ਦਿਖਦੀ ਹੈ।ਨਕਲੀ ਸ਼ਰਾਬ ਪੀਕੇ ਦਲਿਤ ਭਾਈਚਾਰੇ ਦੇ ਕਈ ਬੱਚੇ ਮਰ ਗਏ ਪਰ ਇਨ੍ਹਾਂ ਦੀ ਸਰਕਾਰ ਨੇ ਕੁੱਛ ਨਹੀਂ ਕੀਤਾ ਕਿਉਂਕਿ ਇਹਨਾਂ ਦੇ ਲੋਕ ਵੀ ਸ਼ਾਮਲ ਸੀ।ਇਨ੍ਹਾਂ ਦੇ ਆਪਣੇ ਨੇਤਾਵਾਂ ਨੇ ਸ਼ਰਾਬ ਕਾਂਡ ਤੇ ਸੁਆਲ ਚੁੱਕੇ ਸੀ।ਪਰ ਕੁੱਝ ਵੀ ਨਹੀਂ ਹੋਇਆ।"
ਉਨ੍ਹਾਂ ਕਿਹਾ ਕਿ ਇਹ ਬਿਆਨ ਸਿੱਖ ਧਰਮ ਦੇ ਸਿਧਾਂਤਾਂ ਤੋਂ ਬਿਲਕੁੱਲ ਵੱਖਰਾ ਹੈ।ਕਾਂਗਰਸ ਪਾਰਟੀ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਇਸ ਤੇ ਮੁਆਫੀ ਮੰਗਣੀ ਚਾਹੀਦੀ ਹੈ।ਇਹ ਲੋਕਤੰਤਰ ਹੈ ਕੋਈ ਰਾਜਸ਼ਾਹੀ ਨਹੀਂ ਹੈ।ਸਾਰਿਆਂ ਨੂੰ ਵੋਟ ਦਾ ਅਧਿਕਾਰ ਹੈ ਇਨ੍ਹਾਂ ਨੇ ਇਹ ਗੱਲ ਕਹਿ ਪੰਜਾਬ ਦੇ ਲੋਕਾਂ ਦਾ ਅਪਮਾਨ ਕੀਤਾ ਹੈ।
ਚੁੱਘ ਨੇ ਕਿਹਾ ਕਿ ਕੋਈ ਵੀ ਕਿਸੇ ਨਾਲ ਵੀ ਗਠਜੋੜ ਕਰ ਸਕਦਾ ਹੈ, ਪਰ ਅਕਾਲੀ ਦਲ ਦੀ ਇਹ ਇਤਿਹਾਸਕ ਗ਼ਲਤੀ ਹੈ।ਪੰਜਾਬ ਵਿੱਚ ਦਲਿਤ ਭਾਈਚਾਰੇ ਤੇ ਲਗਾਤਾਰ ਤਸੀਹੇ ਦਿੱਤੇ ਜਾ ਰਹੇ ਹਨ, ਵਜੀਫਾ ਘੁਟਾਲਾ ਸਾਹਮਣੇ ਆਇਆ ਪਰ ਕੋਈ ਕਾਰਵਾਈ ਨਹੀਂ ਹੋਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :