ਪੰਜਾਬ 'ਚ ਕੋਰੋਨਾ ਦੇ 626 ਨਵੇਂ ਕੇਸ, 365 ਲੋਕਾਂ ਨੂੰ ਵਾਇਰਸ ਨੇ ਨਿਘਲਿਆ
ਪੰਜਾਬ ‘ਚ ਮੌਜੂਦਾ ਸਮੇਂ 8829 ਕੇਸ ਐਕਟਿਵ ਹਨ ਯਾਨੀ ਕਿ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਬੇ ‘ਚ ਹੁਣ ਤਕ ਕੁੱਲ 15,771 ਲੋਕਾਂ ਦੀ ਮੌਤ ਹੋਈ ਹੈ।

ਚੰਡੀਗੜ੍ਹ: ਦੇਸ਼ ਦੇ ਨਾਲ-ਨਾਲ ਪੰਜਾਬ ‘ਚ ਵੀ ਕੋਰੋਨਾ ਵਾਇਰਸ ਦੀ ਦੂਜੀ ਰਫ਼ਤਾਰ ਮੱਠੀ ਪੈ ਗਈ ਹੈ। ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਵੀਰਵਾਰ ਪੰਜਾਬ ‘ਚ 626 ਨਵੇਂ ਕੋਰੋਨਾ ਪੌਜ਼ੇਟਿਵ ਕੇਸ ਸਾਹਮਣੇ ਆਏ। ਇਸ ਦੌਰਾਨ 35 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਖਾਸ ਗੱਲ ਇਹ ਰਹੀ ਕਿ ਵੀਰਵਾਰ 1,229 ਲੋਕ ਕੋਰੋਨਾ ਤੋਂ ਠੀਕ ਹੋਕੇ ਘਰਾਂ ਨੂੰ ਪਰਤੇ।
ਪੰਜਾਬ ‘ਚ ਮੌਜੂਦਾ ਸਮੇਂ 8829 ਕੇਸ ਐਕਟਿਵ ਹਨ ਯਾਨੀ ਕਿ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੂਬੇ ‘ਚ ਹੁਣ ਤਕ ਕੁੱਲ 15,771 ਲੋਕਾਂ ਦੀ ਮੌਤ ਹੋਈ ਹੈ। ਪੰਜਾਬ ‘ਚ ਇਸ ਸਮੇਂ 2062 ਲੋਕ ਆਕਸੀਜਨ ਸਪੋਰਟ ‘ਤੇ ਹਨ। ਜਦਕਿ 170 ਲੋਕਾਂ ਦੀ ਹਾਲਤ ਗੰਭੀਰ ਬਣੀ ਹੈ ਤੇ ਵੈਂਟੀਲੇਟਰ ਸਪੋਰਟ ‘ਤੇ ਹਨ।
Punjab reports 626 new COVID cases, 1,229 patient discharges, and 35 deaths in the past 24 hours
— ANI (@ANI) June 18, 2021
Active cases: 8,829
Total discharges: 5,66,568
Death toll: 15,771 pic.twitter.com/yIp5Lf30jo
PM ਮੋਦੀ ਦਾ ਵੱਡਾ ਦਾਅਵਾ, ਕੋਰੋਨਾ ਹਾਲੇ ਖ਼ਤਮ ਨਹੀਂ ਹੋਇਆ, ਰੂਪ ਬਦਲ ਰਿਹਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਕੋਰੋਨਾ ਵਾਇਰਸ ਹਾਲੇ ਵੀ ਸਾਡੇ ਵਿਚਕਾਰ ਹੈ ਤੇ ਇਹ ਲਗਾਤਾਰ ਰੂਪ ਬਦਲ ਰਿਹਾ ਹੈ। ਇਸ ਲਈ, ਸਾਨੂੰ ਹਰ ਚੁਣੌਤੀ ਤੇ ਸਾਵਧਾਨੀ ਨਾਲ ਆਉਣ ਵਾਲੀਆਂ ਚੁਣੌਤੀਆਂ ਨਾਲ ਸਿੱਝਣ ਲਈ ਦੇਸ਼ ਦੀ ਤਿਆਰੀ ਨੂੰ ਵਧਾਉਣਾ ਹੋਵੇਗਾ। ਇਸ ਟੀਚੇ ਦੇ ਨਾਲ, ਦੇਸ਼ ਵਿੱਚ ਇੱਕ ਲੱਖ ਫਰੰਟਲਾਈਨ ਕੋਰੋਨਾ ਯੋਧਿਆਂ ਨੂੰ ਤਿਆਰ ਕਰਨ ਦੀ ਮਹਾਨ ਮੁਹਿੰਮ ਸ਼ੁਰੂ ਹੋ ਰਹੀ ਹੈ। ਨਵੇਂ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ-19 ਫਰੰਟਲਾਈਨ ਕਰਮਚਾਰੀਆਂ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਲਾਂਚ ਦੇ ਨਾਲ, ਇਹ ਪ੍ਰੋਗਰਾਮ 26 ਰਾਜਾਂ ਦੇ 111 ਸਿਖਲਾਈ ਕੇਂਦਰਾਂ ਵਿੱਚ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਲਗਪਗ 1 ਲੱਖ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਨੌਜਵਾਨ ਕੋਰੋਨਾ ਨਾਲ ਪਹਿਲਾਂ ਲੜ ਰਹੀ ਮੌਜੂਦਾ ਫੋਰਸ ਦੀ ਮਦਦ ਕਰਨਗੇ। ਇਹ ਕੋਰਸ 2-3 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਇਹ ਨਵੇਂ ਕਰਮਚਾਰੀ ਕੰਮ ਲਈ ਤੁਰੰਤ ਉਪਲਬਧ ਹੋਣਗੇ।






















