ਥਾਪਰ ਇੰਸਟੀਚਿਊਟ 'ਚ ਕੋਰੋਨਾ ਦਾ ਕਹਿਰ, 27 ਵਿਦਿਆਰਥੀਆਂ ਦੀ ਰਿਪੋਰਟ ਪੌਜੇਟਿਵ
ਕੋਰੋਨਾ ਦੀ ਤੀਜੀ ਲਹਿਰ ਦਾ ਸਭ ਤੋਂ ਵੱਡਾ ਕਾਰਨ ਪੰਜਾਬ 'ਚ ਚੋਣ ਰੈਲੀਆਂ ਹੋ ਸਕਦੀਆਂ ਹਨ, ਜਿਸ 'ਚ ਸਿਆਸਤੀ ਪਾਰਟੀਆਂ ਆਪਣੀ ਤਾਕਤ ਦਿਖਾਉਣ ਲਈ ਭੀੜ ਇਕੱਠੀ ਕਰ ਰਹੀਆਂ ਹਨ।

ਪਟਿਆਲਾ: ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਵਿੱਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਸੰਸਥਾ ਵਿੱਚ 12 ਵਿਦਿਆਰਥੀ ਕਰੋਨਾ ਪੌਜ਼ੇਟਿਵ ਨਿਕਲੇ ਹਨ ਜਦੋਂਕਿ ਸੈਂਕੜੇ ਵਿਦਿਆਰਥੀਆਂ ਦੀਆਂ ਰਿਪੋਰਟਾਂ ਦਾ ਹਾਲੇ ਇੰਤਜ਼ਾਰ ਹੈ। ਇਸ ਨਾਲ ਸੰਸਥਾ ਦੇ 27 ਵਿਦਿਆਰਥੀ ਪਿਛਲੇ ਤਿੰਨ ਦਿਨਾਂ ਵਿੱਚ ਕਰੋਨਾ ਪੌਜ਼ੇਟਿਵ ਨਿਕਲੇ ਚੁੱਕੇ ਹਨ।
ਇਸ ਤੋਂ ਬਾਅਦ ਹੋਸਟਲ ਜੇ ਨੂੰ ਕੰਟੇਨਮੈਂਟ ਜ਼ੋਨ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸਿਹਤ ਵਿਭਾਗ ਯੂਨੀਵਰਸਿਟੀ ਕੈਂਪਸ ਵਿੱਚ ਵਿਆਪਕ ਜਾਂਚ ਕਰੇਗਾ। ਇਸ ਦੌਰਾਨ ਸਿਹਤ ਵਿਭਾਗ ਨੇ ਨਵੇਂ ਸਟ੍ਰੇਨ ਦਾ ਪਤਾ ਲਾਉਣ ਲਈ ਪੌਜ਼ੇਟਿਵ ਵਿਦਿਆਰਥੀਆਂ ਦੇ ਸੈਂਪਲ ਪਹਿਲਾਂ ਹੀ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਜੀਨੋਮ ਸੀਕਵੈਂਸਿੰਗ ਲੈਬ ਵਿੱਚ ਭੇਜ ਦਿੱਤੇ ਹਨ।
ਦੱਸ ਦਈਏ ਕਿ ਪੰਜਾਬ 'ਚ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ ਲਗਾਤਾਰ ਵਧ ਰਿਹਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੋਰੋਨਾ ਨੇ ਜ਼ੋਰ ਫੜ ਲਿਆ ਹੈ। ਪਿਛਲੇ 4 ਦਿਨਾਂ 'ਚ ਕੇਸ ਚਾਰ ਗੁਣਾ ਹੋ ਗਏ ਹਨ। 27 ਦਸੰਬਰ ਨੂੰ ਪੰਜਾਬ 'ਚ ਸਿਰਫ਼ 46 ਪੌਜ਼ੀਟਿਵ ਮਾਮਲੇ ਸਾਹਮਣੇ ਆਏ ਸੀ, ਜੋ 30 ਦਸੰਬਰ ਨੂੰ ਵਧ ਕੇ 167 ਹੋ ਗਏ। ਕੋਰੋਨਾ ਦੀ ਪੌਜ਼ੀਟੀਵਿਟੀ ਦਰ ਵੀ 1% ਤੋਂ ਵਧ ਗਈ ਹੈ। ਇਹ ਤੀਜੀ ਲਹਿਰ ਦੀ ਦਸਤਕ ਮੰਨੀ ਜਾ ਰਹੀ ਹੈ। ਉਂਝ ਓਮੀਕ੍ਰੋਨ ਦਾ ਇਸ ਵੇਲੇ ਪੰਜਾਬ 'ਚ ਸਿਰਫ਼ 1 ਕੇਸ ਹੈ।
ਕੋਰੋਨਾ ਦੀ ਤੀਜੀ ਲਹਿਰ ਦਾ ਸਭ ਤੋਂ ਵੱਡਾ ਕਾਰਨ ਪੰਜਾਬ 'ਚ ਚੋਣ ਰੈਲੀਆਂ ਹੋ ਸਕਦੀਆਂ ਹਨ, ਜਿਸ 'ਚ ਸਿਆਸਤੀ ਪਾਰਟੀਆਂ ਆਪਣੀ ਤਾਕਤ ਦਿਖਾਉਣ ਲਈ ਭੀੜ ਇਕੱਠੀ ਕਰ ਰਹੀਆਂ ਹਨ। ਇੱਥੇ ਮਾਸਕ ਤੇ ਸਮਾਜਿਕ ਦੂਰੀ ਦੀਆਂ ਸਾਵਧਾਨੀਆਂ ਗ਼ਾਇਬ ਹਨ। ਅਗਲੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਮੋਦੀ, ਕਾਂਗਰਸੀ ਲੀਡਰ ਰਾਹੁਲ ਗਾਂਧੀ ਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਚੋਣ ਰੈਲੀਆਂ ਕਰ ਰਹੇ ਹਨ। ਉਧਰ, ਇਨ੍ਹਾਂ ਹਾਲਾਤਾਂ ਦੇ ਬਾਵਜੂਦ ਸਰਕਾਰ ਕੋਵਿਡ ਦੀ ਸਮੀਖਿਆ ਛੱਡ ਕੇ ਰੈਲੀਆਂ 'ਚ ਉਲਝੀ ਹੋਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904






















