Punjab Corona: ਪੰਜਾਬ 'ਚ ਕੋਰੋਨਾ ਦੀ ਰਫਤਾਰ ਬੇਕਾਬੂ, ਐਕਟਿਵ ਕੇਸ 20 ਹਜ਼ਾਰ ਤੋਂ ਪਾਰ
Corona: ਕੋਰੋਨਾ ਦੇ ਖ਼ਤਰੇ ਦੇ ਮੱਦੇਨਜ਼ਰ ਸੂਬੇ ਦੀ ਸਥਿਤੀ ਇੰਨੀ ਵਿਗੜ ਰਹੀ ਹੈ ਕਿ ਅਧਿਕਾਰੀ ਤੇ ਨੇਤਾ ਵੀ ਇਸ ਦੀ ਪਕੜ ਤੋਂ ਬਚ ਨਹੀਂ ਪਾ ਰਹੇ। ਪੰਜਾਬ ਵਿੱਚ ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਵੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ।
ਚੰਡੀਗੜ੍ਹ: ਪੰਜਾਬ ਵਿੱਚ ਕਰੋਨਾ ਇਨਫੈਕਸ਼ਨ ਦੀ ਰਫ਼ਤਾਰ ਬੇਕਾਬੂ ਹੋ ਗਈ ਹੈ। 24 ਘੰਟਿਆਂ 'ਚ 4 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 7 ਮਰੀਜ਼ਾਂ ਦੀ ਮੌਤ ਹੋ ਗਈ। ਪਿਛਲੇ ਇੱਕ ਹਫ਼ਤੇ ਤੋਂ ਪਟਿਆਲਾ ਪੌਜ਼ੇਟਿਵ ਮਾਮਲਿਆਂ ਵਿੱਚ ਨੰਬਰ ਇੱਕ ਬਣਿਆ ਹੋਇਆ ਹੈ। ਹੁਣ ਲੁਧਿਆਣਾ ਪਹਿਲੇ ਨੰਬਰ 'ਤੇ ਅਤੇ ਮੋਹਾਲੀ ਦੂਜੇ ਨੰਬਰ 'ਤੇ ਆ ਗਿਆ ਹੈ। ਲੁਧਿਆਣਾ ਵਿੱਚ ਰਿਕਾਰਡ 49.44% ਪੌਜ਼ੇਟੀਵਿਟੀ ਰੇਟ ਦਰਜ ਕੀਤੀ ਗਈ ਹੈ। ਉਧਰ ਜਲੰਧਰ 'ਚ ਓਮੀਕ੍ਰੋਨ ਵੇਰੀਐਂਟ ਦੇ ਦੋ ਮਾਮਲੇ ਸਾਹਮਣੇ ਆਏ ਹਨ।
ਦੱਸ ਦਈਏ ਕਿ ਪੰਜਾਬ 'ਚ ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਹਨ, ਅਜਿਹੇ 'ਚ ਕੋਰੋਨਾ ਦੀ ਵਧ ਰਹੀ ਰਫ਼ਤਾਰ ਕਰਕੇ ਲੋਕਾਂ 'ਚ ਡਰ ਦਾ ਮਾਹੌਲ ਹੈ। ਇਸ ਦੇ ਨਾਲ ਹੀ ਸਿਆਸੀ ਲੋਕ ਵੀ ਆਪਣੀਆਂ ਪਾਰਟੀਆਂ ਦੇ ਪ੍ਰਚਾਰ ਕਰਨ ਤੋਂ ਗੁਰੇਜ਼ ਨਹੀਂ ਕਰ ਰਹੀਆਂ ਤੇ ਲਗਾਤਾਰ ਲੋਕਾਂ ਦੀ ਭੀੜ ਇਕੱਠੀ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਪੰਜਾਬ ਵਿੱਚ ਹਾਲਾਤ ਇੰਨੇ ਤੇਜ਼ੀ ਨਾਲ ਵਿਗੜ ਗਏ ਹਨ ਕਿ ਸਿਰਫ਼ 11 ਦਿਨਾਂ ਵਿੱਚ ਇੱਕ ਹਜ਼ਾਰ ਐਕਟਿਵ ਕੇਸ ਵੱਧ ਕੇ 20 ਹਜ਼ਾਰ ਹੋ ਗਏ ਹਨ।
ਕੋਰੋਨਾ ਦੇ ਮਰੀਜ਼ਾਂ ਦੀ ਪੌਜ਼ੇਟੀਵਿਟੀ ਰੇਟ ਵੀ 20% ਦੇ ਕਰੀਬ ਚੱਲ ਰਹੀ ਹੈ। ਸੋਮਵਾਰ ਨੂੰ ਪੰਜਾਬ ਵਿੱਚ 16,443 ਟੈਸਟ ਕੀਤੇ ਗਏ, ਜਿਨ੍ਹਾਂ ਨੇ ਸਥਿਤੀ ਵਿਗੜਦੀ ਹੀ ਤਸਵੀਰ ਦਿਖਾਈ। ਅਜਿਹੇ 'ਚ ਹੁਣ ਹਰ ਪੰਜਾਬੀਆਂ 'ਤੇ ਕਰੋਨਾ ਮਹਾਮਾਰੀ ਦੀ ਲਪੇਟ 'ਚ ਆਉਣ ਦਾ ਖ਼ਤਰਾ ਹੈ।
ਵੱਖ-ਵੱਖ ਜ਼ਿਲ੍ਹਿਆਂ 'ਚ ਕੋਰੋਨਾ ਦਾ ਹਾਲ
ਬਠਿੰਡਾ ਵਿੱਚ 2, ਗੁਰਦਾਸਪੁਰ, ਜਲੰਧਰ ਤੇ ਪਟਿਆਲਾ ਵਿੱਚ 1-1 ਅਤੇ ਲੁਧਿਆਣਾ ਵਿੱਚ 2 ਮਰੀਜ਼ਾਂ ਦੀ ਮੌਤ ਹੋਈ ਹੈ। ਅੰਮ੍ਰਿਤਸਰ ਤੇ ਲੁਧਿਆਣਾ 'ਚ 1-1, ਜਲੰਧਰ 'ਚ 2 ਮਰੀਜ਼ ਵੈਂਟੀਲੇਟਰ 'ਤੇ ਹਨ। ਇਸ ਦੇ ਨਾਲ ਹੀ ਅੰਮ੍ਰਿਤਸਰ ਤੇ ਜਲੰਧਰ ਦੇ 3-3, ਲੁਧਿਆਣਾ ਤੇ ਪਟਿਆਲਾ ਦੇ 2-2 ਅਤੇ ਬਠਿੰਡਾ ਦੇ 1 ਮਰੀਜ਼ਾਂ ਸਮੇਤ ਕੁੱਲ 11 ਮਰੀਜ਼ਾਂ ਨੂੰ ਆਈਸੀਯੂ ਵਿੱਚ ਸ਼ਿਫਟ ਕਰਨਾ ਪਿਆ। ਪੰਜਾਬ 'ਚ ਹੁਣ 401 ਮਰੀਜ਼ ਲਾਈਫ ਸਪੋਰਟ 'ਤੇ ਹਨ। ਇਨ੍ਹਾਂ 'ਚੋਂ 304 ਆਕਸੀਜਨ 'ਤੇ, 85 ਆਈਸੀਯੂ 'ਤੇ ਤੇ 12 ਵੈਂਟੀਲੇਟਰ 'ਤੇ ਹਨ।
ਇਸ ਦੇ ਨਾਲ ਹੀ ਪੰਜਾਬ ਦੇ 15 ਜ਼ਿਲ੍ਹੇ ਅਜਿਹੇ ਹਨ ਜਿੱਥੇ ਮਰੀਜ਼ਾਂ ਦੀ ਗਿਣਤੀ 100 ਤੋਂ ਘੱਟ ਹੈ। ਹਾਲਾਂਕਿ, ਇੱਥੇ ਕੋਰੋਨਾ ਦੀ ਪੌਜ਼ੇਟੀਵਿਟੀ ਦਰ 15% ਤੱਕ ਹੈ। ਰੋਪੜ, ਫਰੀਦਕੋਟ, ਫਿਰੋਜ਼ਪੁਰ, ਬਰਨਾਲਾ, ਐਸਬੀਐਸ ਨਗਰ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।
ਇਹ ਵੀ ਪੜ੍ਹੋ: PM Modi Meeting With CM’s: ਦੇਸ਼ 'ਤੇ ਓਮੀਕ੍ਰੋਨ ਦਾ ਖ਼ਤਰਾ ਦੇ ਮੱਦੇਨਜ਼ਰ ਪੀਐਮ ਮੋਦੀ ਨੇ ਸੱਦੀ ਮੁੱਖ ਮੰਤਰੀਆਂ ਦੀ ਬੈਠਕ, ਕੀ ਦੇਸ਼ 'ਚ ਮੁੜ ਲੱਗੇਗਾ ਲੌਕਡਾਊਨ!
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: